Virat Kohli: ਵਿਰਾਟ ਦੇ ਕ੍ਰਿਕਟ ਜਗਤ 'ਚ 15 ਸਾਲ ਪੂਰੇ, ਜੈ ਸ਼ਾਹ ਨੇ ਕੋਹਲੀ ਨੂੰ 'ਖਾਸ ਸੰਦੇਸ਼' ਰਾਹੀਂ ਦਿੱਤੀ ਵਧਾਈ
ਅੱਜ ਅੰਤਰਰਾਸ਼ਟਰੀ ਕ੍ਰਿਕਟ 'ਚ ਜਦੋਂ ਉਨ੍ਹਾਂ ਨੇ ਆਪਣੇ ਕਰੀਅਰ ਦੇ 15 ਸਾਲ ਪੂਰੇ ਕਰ ਲਏ ਤਾਂ ਕੋਹਲੀ ਦੇ ਨਾਂ ਅਣਗਿਣਤ ਰਿਕਾਰਡ ਵੀ ਦਰਜ ਹੋਏ।
Download ABP Live App and Watch All Latest Videos
View In Appਮੌਜੂਦਾ ਸਮੇਂ 'ਚ ਜੇਕਰ ਤਿੰਨਾਂ ਫਾਰਮੈਟਾਂ 'ਚ ਸਭ ਤੋਂ ਖਤਰਨਾਕ ਖਿਡਾਰੀ ਦੀ ਗੱਲ ਕਰੀਏ ਤਾਂ ਇਸ 'ਚ ਕੋਹਲੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਕੋਹਲੀ ਦੇ ਕਰੀਅਰ ਦੇ 15 ਸਾਲ ਪੂਰੇ ਹੋਣ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਵਿਰਾਟ ਕੋਹਲੀ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਸਾਲ 2008 ਵਿੱਚ ਸ਼੍ਰੀਲੰਕਾ ਦੇ ਖਿਲਾਫ ਦਾਂਬੁਲਾ ਮੈਦਾਨ ਵਿੱਚ ਖੇਡਿਆ ਸੀ। ਇਸ ਸਾਲ ਦੇ ਸ਼ੁਰੂ 'ਚ ਕੋਹਲੀ ਦੀ ਕਪਤਾਨੀ 'ਚ ਭਾਰਤੀ ਅੰਡਰ-19 ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਵੀ ਜਿੱਤਿਆ ਸੀ।
ਇਸ ਤੋਂ ਬਾਅਦ ਹੀ ਕੋਹਲੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ ਅਤੇ ਜਲਦੀ ਹੀ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕਰਨ ਦਾ ਮੌਕਾ ਮਿਲ ਗਿਆ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਵਿਰਾਟ ਕੋਹਲੀ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ 15 ਸਾਲ ਪੂਰੇ ਕਰਨ 'ਤੇ ਵਧਾਈ ਦਿੰਦੇ ਹੋਏ ਆਪਣੇ ਟਵੀਟ 'ਚ ਲਿਖਿਆ ਕਿ ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਉਪਲੱਬਧੀ ਹਾਸਲ ਕਰਨ 'ਤੇ ਵਧਾਈ।
ਤੁਹਾਡੀ ਪ੍ਰਤੀਬੱਧਤਾ, ਜਨੂੰਨ ਅਤੇ ਪ੍ਰਾਪਤੀਆਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਹਨ। ਅਸੀਂ ਭਵਿੱਖ ਵਿੱਚ ਵੀ ਤੁਹਾਡੀ ਸਫਲਤਾ ਦੀ ਕਾਮਨਾ ਕਰਦੇ ਹਾਂ।
ਸੀਮਤ ਓਵਰਾਂ ਦੇ ਫਾਰਮੈਟ 'ਚ ਵਿਰਾਟ ਕੋਹਲੀ ਦੀ ਫਾਰਮ ਇਸ ਸਾਲ ਹੁਣ ਤੱਕ ਸ਼ਾਨਦਾਰ ਰਹੀ ਹੈ। ਕੋਹਲੀ ਵੈਸਟਇੰਡੀਜ਼ ਦੇ ਖਿਲਾਫ ਵਨਡੇ ਸੀਰੀਜ਼ ਦਾ ਹਿੱਸਾ ਸੀ ਪਰ ਉਨ੍ਹਾਂ ਨੂੰ ਸਿਰਫ 1 ਮੈਚ ਖੇਡਣ ਦਾ ਮੌਕਾ ਮਿਲਿਆ। ਵਨਡੇ 'ਚ ਇਸ ਸਾਲ ਕੋਹਲੀ ਨੇ 9 ਪਾਰੀਆਂ 'ਚ 53.38 ਦੀ ਔਸਤ ਨਾਲ ਕੁੱਲ 427 ਦੌੜਾਂ ਬਣਾਈਆਂ ਹਨ, ਜਿਸ 'ਚ 2 ਸੈਂਕੜੇ ਅਤੇ 1 ਅਰਧ ਸੈਂਕੜਾ ਸ਼ਾਮਲ ਹੈ।