Team India: ਖਿਡਾਰਣਾਂ ਨੂੰ ਨਿਊਡ ਹੋਣ ਲਈ ਕਹਿੰਦਾ ਸੀ ਕੋਚ, ਦਿੱਗਜ ਵੱਲੋਂ ਬਲਾਤਕਾਰ ਦੇ ਦੋਸ਼ ਕਬੂਲੇ ਜਾਣ 'ਤੇ ਮੱਚੀ ਹਲਚਲ
ਮੈਨੇਜਮੈਂਟ ਨੇ ਜਿੱਥੇ ਟੀ-20 ਸੀਰੀਜ਼ ਲਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ, ਉੱਥੇ ਹੀ ਵਨਡੇ ਸੀਰੀਜ਼ 'ਚ ਵੀ ਮੈਨੇਜਮੈਂਟ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਪਰ ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ ਨਾਲ ਜੁੜੀ ਅਜਿਹੀ ਖਬਰ ਆ ਰਹੀ ਹੈ, ਜਿਸ ਨੂੰ ਸੁਣ ਕੇ ਸਾਰੇ ਸਮਰਥਕ ਕਾਫੀ ਨਿਰਾਸ਼ ਹੋ ਗਏ ਹਨ।
Download ABP Live App and Watch All Latest Videos
View In Appਟੀਮ ਦੇ ਕੋਚ 'ਤੇ ਲੱਗਿਆ ਬਲਾਤਕਾਰ ਦਾ ਦੋਸ਼ ਕੇਰਲ ਕ੍ਰਿਕਟ ਸੰਘ ਦੇ ਇੱਕ ਕੋਚ 'ਤੇ ਕੁਝ ਸਮਾਂ ਪਹਿਲਾਂ ਜੂਨੀਅਰ ਮਹਿਲਾ ਟੀਮ ਦੀਆਂ ਖਿਡਾਰਨਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਕੇਰਲ ਕ੍ਰਿਕਟ ਸੰਘ ਦੇ ਕੋਚ ਐੱਮ. ਮਨੂ 'ਤੇ 2018 ਤੋਂ ਉੱਥੇ ਦੇ ਜੂਨੀਅਰ ਖਿਡਾਰੀਆਂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾ ਰਹੇ ਸਨ ਪਰ ਪ੍ਰਬੰਧਕਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਉਸ 'ਤੇ ਪੋਕਸੋ ਐਕਟ ਦੇ ਤਹਿਤ ਕਈ ਵਾਰ ਦੋਸ਼ ਲਗਾਏ ਗਏ ਸਨ, ਪਰ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣ ਦਿੱਤਾ ਗਿਆ।
ਖਿਡਾਰਣਾਂ ਤੋਂ ਨਿਊਡ ਮੰਗਦਾ ਸੀ ਕੋਚ ਕੇਰਲ ਦੇ ਜੂਨੀਅਰ ਕ੍ਰਿਕਟਰਾਂ ਨੇ ਕੋਚ ਮਨੂ 'ਤੇ ਗੰਭੀਰ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਉਹ ਅਕਸਰ ਟ੍ਰੇਨਿੰਗ ਦੌਰਾਨ ਸਾਨੂੰ ਅਸਾਧਾਰਨ ਤਰੀਕਿਆਂ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰੀਰ ਦੇ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਵੀ ਕੀਤੀ।
ਕਈ ਕੁੜੀਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਕੋਚ ਮਹਿਲਾ ਖਿਡਾਰੀਆਂ ਤੋਂ ਨਿਊਡ ਮੰਗਦਾ ਸੀ ਅਤੇ ਉਨ੍ਹਾਂ ਨੂੰ ਨਿੱਜੀ ਸਿਖਲਾਈ ਦੇਣ ਦੀ ਗੱਲ ਕਰਦਾ ਸੀ। ਇਨ੍ਹਾਂ ਸਾਰੇ ਦੋਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਕੋਚ ਨੇ ਖੁਦ ਕਬੂਲੀ ਗਲਤੀ ਹਾਲ ਹੀ ਵਿੱਚ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ, ਪ੍ਰਬੰਧਕਾਂ ਵੱਲੋਂ ਉਸ ਖ਼ਿਲਾਫ਼ ਜਾਂਚ ਕੀਤੀ ਗਈ ਤਾਂ ਉਸ ਨੇ ਕਈ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਖਬਰਾਂ ਦੀ ਮੰਨੀਏ ਤਾਂ ਮਨੂ ਨੇ ਖਿਡਾਰੀਆਂ ਤੋਂ ਨਿਊਡ ਮੰਗਣ ਦੀ ਗੱਲ ਮੰਨੀ ਹੈ। ਹਾਲਾਂਕਿ ਉਸ ਨੇ ਅਜੇ ਹੋਰ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਹੈ। ਜੇਕਰ ਉਹ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਬੀ.ਐੱਨ.ਐੱਸ. ਦੇ ਤਹਿਲ ਸਜ਼ਾ ਸੁਣਾਈ ਜਾਏਗੀ।