Happy Birthday Rahul Dravid: ਇੰਦੌਰ ਤੋਂ ਰਾਹੁਲ ਦ੍ਰਾਵਿੜ ਦਾ ਖਾਸ ਕਨੈਕਸ਼ਨ, ਜਾਣੋ ਪਰਿਵਾਰ 'ਚ ਕੌਣ-ਕੌਣ, ਦੇਖੋ ਤਸਵੀਰਾਂ
Happy Birthday Rahul Dravid: ਭਾਰਤੀ ਕ੍ਰਿਕਟ ਤੇ ਕ੍ਰਿਕਟਰ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਭਾਰਤ ਨੇ ਦੁਨੀਆ ਨੂੰ ਇੱਕ ਤੋਂ ਵਧ ਕੇ ਕ੍ਰਿਕਟ ਦੇ ਦਿੱਗਜ ਦਿੱਤੇ ਹਨ। ਇਨ੍ਹਾਂ ਦਿੱਗਜਾਂ ਦੀ ਸੂਚੀ 'ਚ ਇੱਕ ਅਜਿਹਾ ਨਾਂ ਵੀ ਹੈ, ਜਿਸ ਨੂੰ ਕ੍ਰਿਕਟ ਪ੍ਰਸ਼ੰਸਕਾਂ ਵੱਲੋਂ ਨਾ ਸਿਰਫ ਆਪਣੇ ਕ੍ਰਿਕਟ ਹੁਨਰ, ਰਿਕਾਰਡਾਂ ਕਾਰਨ ਪਸੰਦ ਕੀਤਾ ਜਾਂਦਾ ਹੈ, ਸਗੋਂ ਉਨ੍ਹਾਂ ਦੀ ਨਿਮਰਤਾ ਤੇ ਕੂਲ ਅੰਦਾਜ਼ ਪ੍ਰਸ਼ੰਸਕਾਂ 'ਚ ਉਨ੍ਹਾਂ ਲਈ ਪਿਆਰ ਹੋਰ ਵੀ ਵਧਾ ਦਿੰਦਾ ਹੈ। ਕ੍ਰਿਕਟ ਦੀ ਦੁਨੀਆ 'ਚ ਮਿਸਟਰ ਕੂਲ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦਾ ਅੱਜ ਜਨਮ ਦਿਨ ਹੈ। ਰਾਹੁਲ ਦ੍ਰਾਵਿੜ ਦੇ ਕ੍ਰਿਕਟ ਕਰੀਅਰ ਨਾਲ ਜੁੜੇ ਰਿਕਾਰਡ ਤੇ ਪ੍ਰਾਪਤੀਆਂ ਪ੍ਰਸ਼ੰਸਕਾਂ ਨੂੰ ਯਾਦ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ।
Download ABP Live App and Watch All Latest Videos
View In Appਰਾਹੁਲ ਦ੍ਰਾਵਿੜ ਦਾ ਜਨਮ 11 ਜਨਵਰੀ, 1973 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ ਸੀ। ਹਾਲਾਂਕਿ, ਉਸਦੇ ਜਨਮ ਤੋਂ ਤੁਰੰਤ ਬਾਅਦ, ਉਸਦਾ ਪਰਿਵਾਰ ਬੈਂਗਲੁਰੂ ਸ਼ਿਫਟ ਹੋ ਗਿਆ। ਇਸ ਤੋਂ ਬਾਅਦ ਰਾਹੁਲ ਦੀ ਸ਼ੁਰੂਆਤੀ ਸਿੱਖਿਆ ਕਰਨਾਟਕ ਦੀ ਰਾਜਧਾਨੀ 'ਚ ਹੀ ਹੋਈ।
ਰਾਹੁਲ ਦ੍ਰਾਵਿੜ ਦੀ ਸਕੂਲੀ ਪੜ੍ਹਾਈ ਸੇਂਟ ਜੋਸਫ਼ ਬੁਆਏਜ਼ ਹਾਈ ਸਕੂਲ ਵਿੱਚ ਹੋਈ। ਇਸ ਤੋਂ ਬਾਅਦ ਉਸ ਨੇ ਸੇਂਟ ਜੋਸਫ਼ ਕਾਲਜ ਤੋਂ ਹੀ ਐਮਬੀਏ ਦੀ ਡਿਗਰੀ ਵੀ ਹਾਸਲ ਕੀਤੀ।
ਖਾਸ ਗੱਲ ਇਹ ਹੈ ਕਿ ਜਦੋਂ ਰਾਹੁਲ ਨੂੰ ਟੀਮ ਇੰਡੀਆ 'ਚ ਚੁਣਿਆ ਗਿਆ ਸੀ, ਉਸ ਸਮੇਂ ਉਹ ਇਸ ਕਾਲਜ 'ਚ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀ।
ਰਾਹੁਲ ਦ੍ਰਾਵਿੜ ਜਿੰਨਾ ਵਧੀਆ ਕ੍ਰਿਕਟਰ ਰਿਹਾ ਹੈ, ਉਹ ਅਕਾਦਮਿਕ ਪੱਖੋਂ ਵੀ ਓਨਾ ਹੀ ਹੁਸ਼ਿਆਰ ਸੀ। ਰਾਹੁਲ ਦੀ ਚਾਰ ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਮਰਾਠੀ ਤੇ ਕੰਨੜ 'ਤੇ ਕਮਾਨ ਹੈ।
ਰਾਹੁਲ ਦੇ ਪਿਤਾ ਸ਼ਰਦ ਬੱਚਿਆਂ ਲਈ ਜੈਮ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਸੀ। ਇਸ ਕਾਰਨ ਉਨ੍ਹਾਂ ਦੇ ਸਾਥੀਆਂ ਵਿੱਚ ਰਾਹੁਲ ਦਾ ਨਾਂ ਵੀ ਜਾਮ ਹੋ ਗਿਆ।
ਰਾਹੁਲ ਦ੍ਰਾਵਿੜ ਆਪਣੀ ਮਾਂ ਦੇ ਬਹੁਤ ਕਰੀਬ ਰਹੇ ਹਨ। ਉਸਦੀ ਮਾਂ ਇੱਕ ਮਸ਼ਹੂਰ ਇੰਜਨੀਅਰਿੰਗ ਕਾਲਜ ਵਿੱਚ ਆਰਕੀਟੈਕਚਰ ਦੀ ਪ੍ਰੋਫੈਸਰ ਰਹੀ ਹੈ। ਇਸ ਦੇ ਨਾਲ ਹੀ ਰਾਹੁਲ ਦਾ ਇੱਕ ਛੋਟਾ ਭਰਾ ਵੀ ਹੈ ਜਿਸਦਾ ਨਾਂਅ ਵਿਜੇ ਹੈ।
ਰਾਹੁਲ ਦ੍ਰਾਵਿੜ ਨੇ ਸਾਲ 2003 ਵਿੱਚ ਨਾਗਪੁਰ ਦੀ ਰਹਿਣ ਵਾਲੀ ਡਾਕਟਰ ਵਿਜੇਤਾ ਪੇਂਡਰਕਰ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਦੋ ਪੁੱਤਰ ਹਨ। ਵੱਡੇ ਪੁੱਤਰ ਦਾ ਨਾਂ ਸਮਿਤ ਅਤੇ ਛੋਟੇ ਦਾ ਨਾਂ ਅਨਵੈ ਹੈ।