MS Dhoni Income: ਮਹਿੰਦਰ ਸਿੰਘ ਧੋਨੀ ਕੋਲ ਮਹਿੰਗੀਆਂ ਗੱਡੀਆਂ ਸਣੇ ਆਲੀਸ਼ਾਨ ਬੰਗਲਾ, ਜਾਣੋ ਕਿੰਨੀ ਹੈ ਕੁੱਲ ਜਾਇਦਾਦ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮਹਿੰਦਰ ਸਿੰਘ ਧੋਨੀ ਆਪਣੇ ਦਮਦਾਰ ਪ੍ਰਦਰਸ਼ਨ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੇ ਹਨ। ਧੋਨੀ ਸੰਨਿਆਸ ਤੋਂ ਬਾਅਦ ਵੀ ਚੰਗੀ ਕਮਾਈ ਕਰ ਰਹੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦਾ ਹੈ। ਇਸ ਦੇ ਨਾਲ ਹੀ ਉਹ ਕਈ ਕੰਪਨੀਆਂ ਲਈ ਪਬਲੀਸਿਟੀ ਵੀ ਕਰਦਾ ਹੈ।
Download ABP Live App and Watch All Latest Videos
View In Appਧੋਨੀ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਉਸ ਦੇ ਕਲੈਕਸ਼ਨ 'ਚ ਕਈ ਮਹਿੰਗੇ ਵਾਹਨ ਹਨ। ਹਾਲ ਹੀ 'ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵੈਂਕਟੇਸ਼ ਪ੍ਰਸਾਦ ਧੋਨੀ ਦੇ ਘਰ ਗਏ ਸਨ। ਉਨ੍ਹਾਂ ਨੇ ਧੋਨੀ ਦੀ ਬਾਈਕ ਅਤੇ ਕਾਰ ਕਲੈਕਸ਼ਨ ਦਾ ਇੱਕ ਦਿਲਚਸਪ ਵੀਡੀਓ ਸ਼ੇਅਰ ਕੀਤਾ ਹੈ। ਧੋਨੀ ਕੋਲ ਕਾਫੀ ਬਾਈਕਸ ਹਨ।
ਧੋਨੀ ਦੀ IPL ਸੈਲਰੀ 12 ਕਰੋੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧੋਨੀ ਦੀ ਕੁੱਲ ਮਹੀਨਾਵਾਰ ਕਮਾਈ 4 ਕਰੋੜ ਰੁਪਏ ਦੇ ਕਰੀਬ ਹੈ। ਇਸ ਦੇ ਨਾਲ ਹੀ ਉਸ ਦੀ ਕੁੱਲ ਜਾਇਦਾਦ 1070 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜੇਕਰ ਅਸੀਂ ਧੋਨੀ ਦੀ ਕਾਰ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਇਸ 'ਚ ਹਮਰ, ਔਡੀ, ਲੈਂਡ ਰੋਵਰ, ਨਿਸ਼ਾਨ ਅਤੇ ਜੀਪ ਸ਼ਾਮਲ ਹਨ। ਧੋਨੀ ਕੋਲ ਕਈ ਮਹਿੰਗੀਆਂ ਬਾਈਕਸ ਵੀ ਹਨ। ਉਸਨੂੰ ਯਾਮਾਹਾ ਬਾਈਕਸ ਬਹੁਤ ਪਸੰਦ ਹਨ।
ਕਾਬਿਲੇਗੌਰ ਹੈ ਕਿ ਧੋਨੀ ਕੋਲ ਰਾਂਚੀ ਵਿੱਚ ਇੱਕ ਬੰਗਲਾ ਹੈ। ਉਸਦਾ ਇੱਕ ਫਾਰਮ ਹਾਊਸ ਵੀ ਹੈ। ਜੋ ਕਿ ਕਾਫੀ ਦੂਰ ਤੱਕ ਫੈਲਿਆ ਹੋਇਆ ਹੈ। ਧੋਨੀ ਦੇ ਫਾਰਮ ਹਾਊਸ 'ਤੇ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ।