Rivaba Jadeja: ਗੁਜਰਾਤ ਚੋਣਾਂ 'ਚ ਉਤਰੀ ਰਵਿੰਦਰ ਜਡੇਜਾ ਦੀ ਪਤਨੀ, ਕ੍ਰਿਕਟ ਨਾਲ ਜੁੜੀਆਂ ਇਹ ਹਸਤੀਆਂ ਵੀ ਸਿਆਸਤ 'ਚ ਚੁੱਕਿਆ ਨੇ ਆਜ਼ਮਾ ਕਿਸਮਤ
Ravindra Jadeja's Wife : ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੂੰ ਜਾਮਨਗਰ ਉੱਤਰੀ ਤੋਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕ੍ਰਿਕਟ ਦੀਆਂ ਕਈ ਵੱਡੀਆਂ ਹਸਤੀਆਂ ਚੋਣ ਲੜ ਚੁੱਕੀਆਂ ਹਨ।
Download ABP Live App and Watch All Latest Videos
View In Appਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਚੋਣ ਮੈਦਾਨ 'ਚ ਉਤਰ ਚੁੱਕੀ ਹੈ। ਉਨ੍ਹਾਂ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਜਾਮਨਗਰ ਉੱਤਰੀ ਤੋਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ। ਰਿਵਾਬਾ ਰਾਜਪੂਤ ਭਾਈਚਾਰੇ ਦੇ ਸੰਗਠਨ ਕਰਣੀ ਸੈਨਾ ਦੀ ਨੇਤਾ ਰਹਿ ਚੁੱਕੀ ਹੈ। ਉਹ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ।
ਦਿੱਗਜ ਕ੍ਰਿਕਟਰ ਗੌਤਮ ਗੰਭੀਰ ਵੀ ਕੁਝ ਸਾਲ ਪਹਿਲਾਂ ਹੀ ਰਾਜਨੀਤੀ ਵਿੱਚ ਸਰਗਰਮ ਹੋਏ ਹਨ। 2019 ਵਿੱਚ, ਉਹ ਭਾਜਪਾ ਵਿੱਚ ਸ਼ਾਮਲ ਹੋਏ। ਇਸ ਸਮੇਂ ਉਹ ਦਿੱਲੀ ਤੋਂ ਲੋਕ ਸਭਾ ਮੈਂਬਰ ਹਨ। ਗੌਤਮ ਗੰਭੀਰ ਟੀ-20 ਵਿਸ਼ਵ ਕੱਪ 2007 ਅਤੇ ਵਨਡੇ ਵਿਸ਼ਵ ਕੱਪ 2011 ਦੀ ਜੇਤੂ ਟੀਮ ਦੇ ਮੈਂਬਰ ਰਹੇ ਹਨ।
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਿੱਗਜ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਉਹ ਸਾਲ 2004 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਹ ਲਗਾਤਾਰ 10 ਸਾਲ ਲੋਕ ਸਭਾ ਮੈਂਬਰ ਰਹੇ। 13 ਸਾਲ ਭਾਜਪਾ 'ਚ ਰਹਿਣ ਤੋਂ ਬਾਅਦ ਸਿੱਧੂ 2017 'ਚ ਕਾਂਗਰਸ 'ਚ ਸ਼ਾਮਲ ਹੋਏ ਸਨ। ਉਹ ਪੰਜਾਬ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਵੀ ਰਾਜਨੀਤੀ 'ਚ ਖੁਦ ਨੂੰ ਅਜ਼ਮਾਇਆ ਹੈ। ਅਜ਼ਹਰੂਦੀਨ ਸਾਲ 2009 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਉਹ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਸੀਟ ਤੋਂ ਚੋਣ ਜਿੱਤੇ ਸਨ।
ਸਾਬਕਾ ਆਲਰਾਊਂਡਰ ਕੀਰਤੀ ਆਜ਼ਾਦ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਹਨ। ਉਹ ਲੰਬੇ ਸਮੇਂ ਤੋਂ ਭਾਜਪਾ ਦੇ ਵੱਡੇ ਨੇਤਾਵਾਂ ਵਿੱਚ ਸ਼ਾਮਲ ਸਨ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ।