ਸਚਿਨ-ਕੋਹਲੀ ਤੋਂ ਲੈ ਕੇ ਮਾਹੀ ਤੱਕ... ਇਹ ਨੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ, ਜਾਣੋ ਕਿੰਨੀ ਹੈ ਉਨ੍ਹਾਂ ਦੀ ਜਾਇਦਾਦ
ਸਾਬਕਾ ਭਾਰਤੀ ਬੱਲੇਬਾਜ਼ ਅਤੇ ਮਾਸਟਰ ਬਲਾਸਟਰ ਦੇ ਨਾਂਅ ਨਾਲ ਮਸ਼ਹੂਰ ਸਚਿਨ ਤੇਂਦੁਲਕਰ ਸਭ ਤੋਂ ਅਮੀਰ ਕ੍ਰਿਕਟਰ ਹਨ। ਸਚਿਨ ਤੇਂਦੁਲਕਰ ਲਗਭਗ 10 ਸਾਲ ਪਹਿਲਾਂ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਇਸ ਸੂਚੀ ਵਿੱਚ ਚੋਟੀ 'ਤੇ ਬਣੇ ਹੋਏ ਹਨ। ਸਚਿਨ ਤੇਂਦੁਲਕਰ ਦੀ ਕੁੱਲ ਜਾਇਦਾਦ ਲਗਭਗ 1250 ਕਰੋੜ ਰੁਪਏ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਇਸ ਸੂਚੀ 'ਚ ਸਚਿਨ ਤੇਂਦੁਲਕਰ ਤੋਂ ਬਾਅਦ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੂਜੇ ਸਥਾਨ 'ਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਾਹੀ ਦੀ ਕੁੱਲ ਜਾਇਦਾਦ ਲਗਭਗ 1040 ਕਰੋੜ ਰੁਪਏ ਹੈ।
ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਹਨ। ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1020 ਕਰੋੜ ਰੁਪਏ ਹੈ।
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਚੌਥੇ ਨੰਬਰ 'ਤੇ ਹਨ। ਸੌਰਵ ਗਾਂਗੁਲੀ ਦੀ ਕੁੱਲ ਜਾਇਦਾਦ ਲਗਭਗ 634 ਕਰੋੜ ਰੁਪਏ ਹੈ। ਇਸ ਤਰ੍ਹਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਸੂਚੀ 'ਚ ਟਾਪ-4 ਭਾਰਤੀ ਖਿਡਾਰੀ ਹਨ।
ਇਸ ਸੂਚੀ 'ਚ ਪਹਿਲਾ ਵਿਦੇਸ਼ੀ ਨਾਂ ਰਿਕੀ ਪੋਂਟਿੰਗ ਦਾ ਹੈ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੀ ਕੁੱਲ ਜਾਇਦਾਦ ਲਗਭਗ 480 ਕਰੋੜ ਰੁਪਏ ਹੈ।