Rahul Dravid Fee as a Coach: ਕੋਚ ਵਜੋਂ ਰਾਹੁਲ ਦ੍ਰਵਿੜ੍ਹ ਵਸੂਲਣਗੇ ਇੰਨੀ ਮੋਟੀ ਫ਼ੀਸ, ਜਾਣੋ ਪਿਛਲੇ 5 ਭਾਰਤੀ ਕੋਚਾਂ ਦੀ ਤਨਖ਼ਾਹ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ BCCI) ਦੇ ਸੂਤਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਰਾਹੁਲ ਦ੍ਰਾਵਿੜ ਟੀਮ ਇੰਡੀਆ ਦੇ ਕੋਚ ਦਾ ਅਹੁਦਾ ਸੰਭਾਲਣਗੇ। ਦ੍ਰਾਵਿੜ ਜਲਦ ਹੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
Download ABP Live App and Watch All Latest Videos
View In Appਦ੍ਰਾਵਿੜ ਨੇ ਕਰੀਬ ਇੱਕ ਮਹੀਨਾ ਪਹਿਲਾਂ ਕੋਚ ਦੇ ਅਹੁਦੇ ਦੀ ਪੇਸ਼ਕਸ਼ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਉਹ ਐਨਸੀਏ ਵਿੱਚ ਕੰਮ ਕਰਨਾ ਪਸੰਦ ਕਰਨਗੇ ਪਰ ਸੌਰਵ ਗਾਂਗੁਲੀ ਦੇ ਦ੍ਰਾਵਿੜ ਦੀਆਂ ਸਾਰੀਆਂ ਸ਼ਰਤਾਂ ਮੰਨ ਲੈਣ ਤੋਂ ਬਾਅਦ, ਉਨ੍ਹਾਂ ਨੇ ਕੋਚ ਬਣਨਾ ਸਵੀਕਾਰ ਕਰ ਲਿਆ ਹੈ।
ਹੁਣ ਜਦੋਂ ਦ੍ਰਾਵਿੜ ਵਰਗਾ ਖਿਡਾਰੀ ਆਵੇਗਾ, ਤਾਂ ਜ਼ਾਹਿਰ ਹੈ ਕਿ ਫੀਸਾਂ ਵੀ ਭਾਰੀ ਹੋਣਗੀਆਂ। ਅਤੇ ਸਾਬਕਾ ਭਾਰਤੀ ਕਪਤਾਨ ਨੂੰ ਮੌਜੂਦਾ ਕੋਚ ਰਵੀ ਸ਼ਾਸਤਰੀ ਤੋਂ ਜ਼ਿਆਦਾ ਫੀਸ ਮਿਲੇਗੀ।
ਰਾਹੁਲ ਦ੍ਰਾਵਿੜ ਨੂੰ ਕਿੰਨੀ ਫੀਸ ਮਿਲਣ ਜਾ ਰਹੀ ਹੈ, ਇਹ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਕੁਝ ਸਾਲ ਪਹਿਲਾਂ ਤੱਕ ਭਾਰਤੀ ਕੋਚਾਂ ਨੂੰ ਕਿੰਨੀ ਤਨਖਾਹ ਮਿਲਦੀ ਸੀ, ਜੋ ਹੁਣ ਬਹੁਤ ਵੱਧ ਗਈ ਹੈ।
ਸਭ ਤੋਂ ਪਹਿਲਾਂ, ਜੌਨ ਰਾਈਟ ਬਾਰੇ ਗੱਲ ਕਰਦੇ ਹਾਂ, ਜੋ ਸਾਲ 2003 ਦੇ ਨੇੜੇ-ਤੇੜੇ ਆਏ ਸਨ। ਬੋਰਡ ਰਾਈਟ ਨੂੰ ਸਾਲਾਨਾ 1 ਕਰੋੜ ਰੁਪਏ ਦਿੰਦਾ ਸੀ, ਜਦੋਂਕਿ ਉਸ ਤੋਂ ਬਾਅਦ ਗ੍ਰੇਗ ਚੈਪਲ ਦੀ ਸਾਲਾਨਾ ਫੀਸ 1.25 ਕਰੋੜ ਰੁਪਏ ਸੀ।
ਚੈਪਲ ਤੋਂ ਬਾਅਦ, ਗੈਰੀ ਕਰਸਟਨ, ਜਿਨ੍ਹਾਂ ਨੇ ਸਾਲ 2011 ਵਿੱਚ ਵਿਸ਼ਵ ਕੱਪ ਜਿੱਤਿਆ ਸੀ; ਬੀਸੀਸੀਆਈ ਵੱਲੋਂ ਗੈਰੀ ਕਰਸਟਨ ਨੂੰ ਸਾਲਾਨਾ 2.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਸੀ, ਜੋ ਪਿਛਲੇ ਕੋਚ ਗ੍ਰੇਗ ਚੈਪਲ ਨਾਲੋਂ 101.6 ਫੀਸਦੀ ਜ਼ਿਆਦਾ ਸੀ।
ਇਸ ਤੋਂ ਬਾਅਦ, ਬੀਸੀਸੀਆਈ ਨੇ ਕੋਚ ਡੰਕਨ ਫਲੈਚਰ ਨੂੰ 4.2 ਕਰੋੜ ਰੁਪਏ ਸਾਲਾਨਾ ਦੀ ਤਨਖਾਹ ’ਤੇ ਕੋਚ ਨਿਯੁਕਤ ਕੀਤਾ ਸੀ। ਅਨਿਲ ਕੁੰਬਲੇ ਦਾ ਕਾਰਜਕਾਲ ਬਹੁਤ ਸੰਖੇਪ ਸੀ, ਪਰ ਬੋਰਡ ਨੇ ਕੁੰਬਲੇ ਨੂੰ ਸਾਲਾਨਾ 6.25 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਸੀ। ਪਰ ਮਹਾਨ ਲੈੱਗ ਸਪਿਨਰ ਦਾ ਕਾਰਜਕਾਲ ਕੁੰਬਲੇ-ਵਿਰਾਟ ਵਿਵਾਦ ਦੇ ਕਾਰਨ ਜ਼ਿਆਦਾ ਦੇਰ ਤਕ ਨਹੀਂ ਚੱਲ ਸਕਿਆ।
ਜਦੋਂ ਕੁੰਬਲੇ ਦੇ ਬਾਅਦ ਰਵੀ ਸ਼ਾਸਤਰੀ ਆਏ, ਤਾਂ ਬੋਰਡ ਨੇ ਉਨ੍ਹਾਂ ਫ਼ੀਸ ਉਨ੍ਹਾਂ ਨੂੰ ਕਮੈਂਟਰੀ ਲਈ ਅਦਾ ਕੀਤੀ ਸੀ। ਸ਼ਾਸਤਰੀ ਦੀ ਸਾਲਾਨਾ ਤਨਖਾਹ 10 ਕਰੋੜ ਰੁਪਏ ਸੀ।
ਹੁਣ ਸੂਤਰਾਂ ਅਨੁਸਾਰ ਬੀਸੀਸੀਆਈ ਵੱਲੋਂ ਰਾਹੁਲ ਦ੍ਰਾਵਿੜ ਨੂੰ ਸਾਲਾਨਾ 10 ਕਰੋੜ ਰੁਪਏ ਫੀਸ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪਰਫ਼ਾਰਮੈਂਸ ਬੋਨਸ ਵੀ ਦਿੱਤਾ ਜਾਵੇਗਾ। ਦ੍ਰਾਵਿੜ ਦੇ ਨਾਲ, ਪਾਰਸ ਮਹਾਂਬਰੇ ਦੀ ਵੀ ਅਗਲੇ ਗੇਂਦਬਾਜ਼ੀ ਕੋਚ ਵਜੋਂ ਨਿਯੁਕਤੀ ਲਗਭਗ ਹੋ ਗਈ ਹੈ।