Photos: ਵਾਨਖੇੜੇ ਸਟੇਡੀਅਮ 'ਚ ਬੁੱਤ ਬਣਾ ਕੇ ਸਚਿਨ ਤੇਂਦੁਲਕਰ ਨੂੰ ਦਿੱਤਾ ਖਾਸ ਤੋਹਫਾ, ਦੇਖੋ ਖ਼ਾਸ ਤਸਵੀਰਾਂ
ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਬੁੱਤ ਬਣਾਇਆ ਗਿਆ ਹੈ। ਦਿੱਗਜ ਦੇ ਸਟੈਚੂ ਦਾ ਅੱਜ ਉਦਘਾਟਨ ਕੀਤਾ ਗਿਆ।
Download ABP Live App and Watch All Latest Videos
View In Appਮਹਾਨ ਤੇਂਦੁਲਕਰ ਆਪਣੀ ਮੂਰਤੀ ਦੇ ਉਦਘਾਟਨ ਮੌਕੇ ਮੌਜੂਦ ਸਨ। ਮੁੰਬਈ ਦਾ ਵਾਨਖੇੜੇ ਸਟੇਡੀਅਮ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਕਾਫੀ ਇਤਿਹਾਸਕ ਰਿਹਾ ਹੈ।
ਇਸ ਮੈਦਾਨ 'ਤੇ ਭਾਰਤੀ ਟੀਮ 2011 'ਚ ਸ਼੍ਰੀਲੰਕਾ ਖਿਲਾਫ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਦੂਜੀ ਵਾਰ ਵਨਡੇ ਵਿਸ਼ਵ ਕੱਪ ਦੀ ਚੈਂਪੀਅਨ ਬਣੀ ਸੀ।
ਮੁੰਬਈ ਵਿੱਚ ਪੈਦਾ ਹੋਏ ਸਚਿਨ ਤੇਂਦੁਲਕਰ ਲਈ ਇਹ ਘਰੇਲੂ ਮੈਦਾਨ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਵਿੱਚ ਆਉਣ ਤੋਂ ਪਹਿਲਾਂ ਤੇਂਦੁਲਕਰ ਨੇ ਮੁੰਬਈ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡੀ ਸੀ।
ਹੁਣ ਇਹ ਸਟੈਚੂ ਵਾਨਖੇੜੇ ਵੱਲੋਂ ਦਿੱਗਜ ਨੂੰ ਵਿਸ਼ੇਸ਼ ਤੋਹਫੇ ਵਜੋਂ ਦਿੱਤੀ ਗਈ। ਸਚਿਨ ਤੇਂਦੁਲਕਰ ਆਪਣੇ ਪਰਿਵਾਰ ਨਾਲ ਸਟੈਚੂ ਦੇ ਉਦਘਾਟਨ ਲਈ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਭਲਕੇ ਯਾਨੀ 02 ਨਵੰਬਰ ਵੀਰਵਾਰ ਨੂੰ ਭਾਰਤੀ ਟੀਮ ਵਾਨਖੇੜੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਵਨਡੇ ਵਿਸ਼ਵ ਕੱਪ 2023 ਦਾ ਮੈਚ ਖੇਡੇਗੀ।