Team India: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਸਾਬਕਾ ਕਪਤਾਨ ਅਤੇ ਮੌਜੂਦਾ ਨੇਤਾ 'ਤੇ 20 ਕਰੋੜ ਗਬਨ ਦਾ ਲੱਗਿਆ ਦੋਸ਼
ਇਸਦੇ ਨਾਲ ਹੀ ਹੁਣ ਭਾਰਤੀ ਟੀਮ ਨੂੰ ਬੰਗਲਾਦੇਸ਼ ਦੇ ਖਿਲਾਫ ਟੈਸਟ ਫਾਰਮੈਟ 'ਚ ਸੀਰੀਜ਼ ਖੇਡਣੀ ਹੈ, ਪਰ ਇਸ ਤੋਂ ਪਹਿਲਾਂ ਈਡੀ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ 'ਤੇ ਆਪਣਾ ਸ਼ਿਕੰਜਾ ਕੱਸਿਆ ਹੈ।
Download ABP Live App and Watch All Latest Videos
View In Appਜਿਸ ਤੋਂ ਬਾਅਦ ਸਾਬਕਾ ਭਾਰਤੀ ਕਪਤਾਨ 'ਤੇ 1-2 ਕਰੋੜ ਨਹੀਂ ਸਗੋਂ 20 ਕਰੋੜ ਰੁਪਏ ਦੀ ਗਬਨ ਕਰਨ ਦਾ ਦੋਸ਼ ਲੱਗਾ ਹੈ। ਆਖਿਰ ਸਾਬਕਾ ਭਾਰਤੀ ਕਪਤਾਨ ਉੱਪਰ ਇਹ ਦੋਸ਼ ਕਿਉਂ ਲਗਾਏ ਗਏ ਹਨ, ਜਾਣਨ ਲਈ ਪੂਰੀ ਖਬਰ ਪੜ੍ਹੋ...
ਮੁਹੰਮਦ ਅਜ਼ਹਰੂਦੀਨ 'ਤੇ ਲੱਗੇ ਮਨੀ ਲਾਂਡਰਿੰਗ ਦੇ ਦੋਸ਼ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਨੂੰ ਈਡੀ ਨੇ ਸੰਮਨ ਭੇਜਿਆ ਹੈ। ਮੁਹੰਮਦ ਅਜ਼ਹਰੂਦੀਨ 'ਤੇ ਹੈਦਰਾਬਾਦ ਕ੍ਰਿਕਟ ਸੰਘ (HCA) ਨਾਲ ਜੁੜੇ ਮਾਮਲਿਆਂ 'ਚ ਮਨੀ ਲਾਂਡਰਿੰਗ ਦਾ ਦੋਸ਼ ਹੈ। ਉਨ੍ਹਾਂ 'ਤੇ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਹੈ। ਕਾਂਗਰਸ ਨੇਤਾ ਅਤੇ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਜਾਰੀ ਕੀਤਾ ਗਿਆ ਇਹ ਪਹਿਲਾ ਸੰਮਨ ਹੈ, ਜਿਸ ਤਹਿਤ ਉਨ੍ਹਾਂ ਨੂੰ ਵੀਰਵਾਰ (03 ਅਕਤੂਬਰ) ਤੱਕ ਈਡੀ ਸਾਹਮਣੇ ਪੇਸ਼ ਹੋਣਾ ਹੈ।
ਕੀ ਹੈ ਸਾਰਾ ਮਾਮਲਾ ਇਹ ਮਨੀ ਲਾਂਡਰਿੰਗ ਮਾਮਲਾ ਹੈਦਰਾਬਾਦ ਦੇ ਉੱਪਲ ਵਿੱਚ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ਲਈ ਅਲਾਟ ਕੀਤੇ ਗਏ 20 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਹੈ। ਇਹ ਪਹਿਲੀ ਵਾਰ ਹੈ ਜਦੋਂ ਮੁਹੰਮਦ ਅਜ਼ਹਰੂਦੀਨ ਨੂੰ ਜਾਂਚ ਏਜੰਸੀ ਨੇ ਸੰਮਨ ਭੇਜਿਆ ਹੈ। ਜਿਸ ਵਿੱਚ ਈਡੀ ਇਸ ਵਿੱਤੀ ਤਬਦੀਲੀ ਵਿੱਚ ਉਸਦੀ ਭੂਮਿਕਾ ਬਾਰੇ ਵਿਸਥਾਰ ਵਿੱਚ ਜਾਣਨਾ ਚਾਹੁੰਦਾ ਹੈ।
ਪਿਛਲੇ ਸਾਲ ਦਰਜ ਕੀਤਾ ਗਿਆ ਸੀ ਇਹ ਕੇਸ ਹੈਦਰਾਬਾਦ ਦੇ ਉੱਪਲ ਸਟੇਡੀਅਮ ਵਿੱਚ ਹੋਣ ਵਾਲੇ ਸ਼ੱਕੀ ਲੈਣ-ਦੇਣ ਦੇ ਸਬੰਧ ਵਿੱਚ ਸਾਲ 2023 ਵਿੱਚ, ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਐਕਟ 2002 ਦੇ ਤਹਿਤ ਤੇਲੰਗਾਨਾ ਵਿੱਚ ਨੌਂ ਥਾਵਾਂ ਦੀ ਤਲਾਸ਼ੀ ਲਈ ਸੀ। ਇਹ ਛਾਪੇਮਾਰੀ ਗੱਦਾਮ ਵਿਨੋਦ, ਸ਼ਿਵਲਾਲ ਯਾਦਵ ਅਤੇ ਅਰਸ਼ਦ ਅਯੂਬ ਦੇ ਘਰਾਂ 'ਤੇ ਕੀਤੀ ਗਈ, ਜੋ ਪਹਿਲਾਂ ਹੈਦਰਾਬਾਦ ਕ੍ਰਿਕਟ ਸੰਘ (HCA) ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸਕੱਤਰ ਦੇ ਰੂਪ 'ਚ ਕੰਮ ਕਰ ਰਹੇ ਸਨ।
ਐਸਐਸ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦੇ ਦਫ਼ਤਰ ਅਤੇ ਇਸ ਦੇ ਐਮਡੀ ਸਤਿਆਨਾਰਾਇਣ ਦੇ ਰਿਹਾਇਸ਼ੀ ਅਹਾਤੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਸੀ, ਪਰ ਹੁਣ ਈਡੀ ਇਸ ਮਾਮਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਤੋਂ ਪੁੱਛਗਿੱਛ ਕਰਨਾ ਚਾਹੁੰਦਾ ਹੈ।