Suryakumar Yadav: ਸੂਰਿਆਕੁਮਾਰ ਯਾਦਵ ਜਲਦ ਕਰਨਗੇ ਵਾਪਸੀ, ਕ੍ਰਿਕਟਰ ਦੀ ਪੋਸਟ ਨੇ ਘਟਾਈ ਫੈਨਜ਼ ਦੀ ਚਿੰਤਾ
ਹਾਲਾਂਕਿ ਖਬਰਾਂ ਮੁਤਾਬਕ ਇਹ ਵੀ ਖੁਲਾਸਾ ਹੋਇਆ ਕਿ ਸੂਰਿਆਕੁਮਾਰ ਦਾ ਸਪੋਰਟਸ ਹਰਨੀਆ ਦਾ ਆਪਰੇਸ਼ਨ ਹੋਇਆ ਸੀ। ਇਸ ਗੱਲੋਂ ਤੋਂ ਸ਼ਾਇਦ ਤੁਸੀ ਜਾਣੂ ਹੀ ਹੋਵੋਗੇ ਕਿ ਉਸ ਤੋਂ ਪਹਿਲਾਂ, ਕੇਐਲ ਰਾਹੁਲ ਨੇ ਵੀ 2022 ਵਿੱਚ ਮਿਊਨਿਖ ਵਿੱਚ ਸਪੋਰਟਸ ਹਰਨੀਆ ਦਾ ਆਪਰੇਸ਼ਨ ਕਰਵਾਇਆ ਸੀ।
Download ABP Live App and Watch All Latest Videos
View In Appਜਾਣਕਾਰੀ ਲਈ ਦੱਸ ਦੇਈਏ ਕਿ ਸੂਰਿਆਕੁਮਾਰ ਅਪਣੀ ਪਤਨੀ ਦੇਵੀਸ਼ਾ ਨਾਲ ਜਰਮਨੀ ਵਿਚ ਹਨ। ਸਰਜਰੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰ ਲਿਖਿਆ, ਸਰਜਰੀ ਹੋ ਗਈ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਅਤੇ ਮੇਰੀ ਚੰਗੀ ਸਿਹਤ ਦੀ ਕਾਮਨਾ ਕੀਤੀ। ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜਲਦੀ ਹੀ ਵਾਪਸੀ ਕਰਾਂਗਾ।
33 ਸਾਲਾ ਬੱਲੇਬਾਜ਼ ਪਿਛਲੇ ਮਹੀਨੇ ਜੋਹਾਨਸਬਰਗ 'ਚ ਦੱਖਣੀ ਅਫਰੀਕਾ ਖਿਲਾਫ ਤੀਜੇ ਟੀ-20 ਮੈਚ ਦੌਰਾਨ 56 ਗੇਂਦਾਂ 'ਚ ਸੈਂਕੜਾ ਬਣਾਉਣ ਤੋਂ ਬਾਅਦ ਫੀਲਡਿੰਗ ਕਰਦੇ ਸਮੇਂ ਖੱਬੇ ਗਿੱਟੇ 'ਚ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਹੋ ਗਿਆ ਸੀ।
ਬਾਅਦ ਵਿੱਚ, ਉਨ੍ਹਾਂ ਨੇ ਮੂਨ ਬੂਟਸ ਨਾਲ ਚੱਲਦੇ ਦੇਖਿਆ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਸੱਟ ਗੰਭੀਰ ਸੀ। ਕਈ ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਸੂਰਿਆਕੁਮਾਰ ਦੇ ਜ਼ਖਮੀ ਗਿੱਟੇ ਦਾ ਵੀ ਆਪਰੇਸ਼ਨ ਹੋਇਆ ਹੈ। ਗਰੋਇਨ ਦੇ ਅਪਰੇਸ਼ਨ ਲਈ ਜਰਮਨੀ ਜਾਣ ਤੋਂ ਪਹਿਲਾਂ ਉਹ ਬੇਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਮੁੜ ਵਸੇਬੇ ਵਿੱਚੋਂ ਲੰਘਿਆ।
ਇਹ ਦੇਖਣਾ ਬਾਕੀ ਹੈ ਕਿ ਕੀ ਸੂਰਿਆਕੁਮਾਰ ਆਈਪੀਐਲ 2024 ਦੀ ਸ਼ੁਰੂਆਤ ਲਈ ਸਮੇਂ 'ਤੇ ਫਿੱਟ ਹਨ ਜਾਂ ਨਹੀਂ, ਜੋ ਮਾਰਚ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਸੂਰਿਆਕੁਮਾਰ ਆਈਪੀਐਲ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਅਹਿਮ ਹਿੱਸਾ ਰਹੇ ਹਨ। ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ 1 ਤੋਂ 29 ਜੂਨ ਤੱਕ ਹੋਣ ਵਾਲੇ 2024 ਪੁਰਸ਼ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਉਸਦੀ ਮੌਜੂਦਗੀ ਮਹੱਤਵਪੂਰਨ ਹੋਵੇਗੀ।