Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
ਇਸ ਮੌਕੇ ਉੱਤੇ ਪਰਿਵਾਰ ਦੇ ਨਾਲ ਫੈਨਜ਼ ਢੋਲ-ਢਮੱਕੇ ਨਾਲ ਭੰਗੜੇ ਪਾਉਂਦੇ ਹੋਏ ਅਰਸ਼ਦੀਪ ਨੂੰ ਲੈਣ ਪਹੁੰਚੇ ਸਨ। ਇਸ ਮੌਕੇ ਅਰਸ਼ਦੀਪ ਸਿੰਘ ਦੇ ਕੋਚ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਹਰ ਕੋਈ ਅਰਸ਼ਦੀਪ ਸਿੰਘ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ।
Download ABP Live App and Watch All Latest Videos
View In Appਦੱਸ ਦਈਏ ਕਿ ਅਰਸ਼ਦੀਪ ਦੇ ਏਅਰਪੋਰਟ 'ਤੇ ਪਹੁੰਚਣ 'ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਖਰੜ ਵਿੱਚ ਉਨ੍ਹਾਂ ਦੇ ਘਰ ਤੱਕ ਜਿੱਤ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ ਹੈ। ਅਰਸ਼ਦੀਪ ਦਾ ਪਰਿਵਾਰਕ ਮੈਂਬਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਹਰ ਕੋਈ ਅਰਸ਼ਦੀਪ ਸਿੰਘ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
ਇਸ ਮੌਕੇ ਉੱਤੇ ਅਰਸ਼ਦੀਪ ਸਿੰਘ ਦੇ ਪਿਤਾ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਆਪਣੇ ਪੁੱਤ ਨੂੰ ਨਹੀਂ ਸਗੋਂ ਦੇਸ਼ ਦੇ ਚੈਂਪੀਅਨ ਨੂੰ ਲੈਣ ਲਈ ਏਅਰਪੋਰਟ ਆਇਆ ਹਾਂ।
ਤੁਹਾਨੂੰ ਦੱਸ ਦੇਈਏ ਕਿ ਅਰਸ਼ਦੀਪ ਸਿੰਘ ਨੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ 17 ਵਿਕਟਾਂ ਲਈਆਂ ਹਨ।
ਇਸ ਦੌਰਾਨ ਅਰਸ਼ਦੀਪ ਨੇ ਦੱਸਿਆ ਕਿ PM ਮੋਦੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਸ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕਰਨ 'ਤੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣੇ ਅਤੇ ਆਪਣੀ ਮਾਂ ਦੁਆਰਾ ਬਣਾਇਆ ਖਾਣਾ ਖਾਣਾ ਚਾਹੁੰਦਾ ਹੈ।
25 ਸਾਲਾ ਇਹ ਖਿਡਾਰੀ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਬਣ ਗਿਆ ਹੈ। ਇੱਥੇ ਵੀ ਉਹ ਫਾਰੂਕੀ ਨਾਲ ਪਹਿਲੇ ਸਥਾਨ ਦੇ ਸਾਂਝੀਦਾਰ ਰਹੇ।