Angry Cricketers: ਕ੍ਰਿਕਟ ਜਗਤ ਦੇ ਸਭ ਤੋਂ ਗੁੱਸੈਲ ਖਿਡਾਰੀਆਂ ਦੀ ਦੇਖੋ ਲਿਸਟ, ਇੱਕ ਤਾਂ ਆਪਣੀ ਹੀ ਟੀਮ ਦੇ ਖਿਡਾਰੀ ਨਾਲ ਗਿਆ ਭਿੜ
ਸ਼ਾਕਿਬ ਅਲ ਹਸਨ: ਜੇਕਰ ਅਸੀਂ ਗੁੱਸੈਲ ਖਿਡਾਰੀਆਂ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਟੌਪ 'ਤੇ ਹਨ। ਸ਼ਾਕਿਬ ਨੂੰ ਅਕਸਰ ਮੈਦਾਨ 'ਤੇ ਅੰਪਾਇਰ ਨਾਲ ਬਹਿਸ ਕਰਦੇ, ਸਟੰਪ ਨੂੰ ਲੱਤ ਮਾਰਦੇ ਅਤੇ ਸਟੰਪ ਨੂੰ ਉਖਾੜਦੇ ਅਤੇ ਜ਼ਮੀਨ 'ਤੇ ਮਾਰਦੇ ਹੋਏ ਦੇਖਿਆ ਗਿਆ ਹੈ।
Download ABP Live App and Watch All Latest Videos
View In Appਸ਼ੋਏਬ ਅਖਤਰ: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਮੈਦਾਨ 'ਤੇ ਕਾਫੀ ਹਮਲਾਵਰ ਦਿਖਾਈ ਦਿੰਦੇ ਹਨ। ਅਕਸਰ ਉਨ੍ਹਾਂ ਨੂੰ ਮੈਚ 'ਚ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਲੜਦੇ ਦੇਖਿਆ ਜਾਂਦਾ ਹੈ। ਅਖਤਰ ਦੀ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਕਈ ਵਾਰ ਝੜਪ ਵੀ ਹੋ ਚੁੱਕੀ ਹੈ।
ਅੰਬਾਤੀ ਰਾਇਡੂ : ਭਾਰਤ ਅਤੇ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਖਿਡਾਰੀ ਅੰਬਾਤੀ ਰਾਇਡੂ ਮੈਦਾਨ 'ਤੇ ਕਾਫੀ ਗੁੱਸੇ 'ਚ ਦਿਖਾਈ ਦਿੰਦੇ ਸਨ। ਰਾਇਡੂ ਦੀ ਮੁੰਬਈ ਇੰਡੀਅਨਜ਼ 'ਚ ਆਪਣੇ ਸਾਥੀ ਹਰਭਜਨ ਸਿੰਘ ਨਾਲ ਵੀ ਝੜਪ ਹੋ ਚੁੱਕੀ ਹੈ। ਇਸ ਤੋਂ ਇਲਾਵਾ ਰਾਇਡੂ ਦੀ ਟੱਕਰ ਸ਼ੈਲਡਨ ਜੈਕਸਨ ਨਾਲ ਵੀ ਹੋ ਚੁੱਕੀ ਹੈ।
ਰਿਕੀ ਪੋਂਟਿੰਗ: ਆਸਟਰੇਲੀਆਈ ਕ੍ਰਿਕਟ ਟੀਮ ਨੂੰ ਸਲੇਜਿੰਗ ਮਾਸਟਰ ਕਹਿਣਾ ਗਲਤ ਨਹੀਂ ਹੋਵੇਗਾ। ਟੀਮ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਵੀ ਮੈਦਾਨ 'ਤੇ ਆਪਣੇ ਗੁੱਸੇ ਲਈ ਜਾਣੇ ਜਾਂਦੇ ਸਨ। ਪੌਂਟਿੰਗ ਨੂੰ ਅਕਸਰ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਸਲੇਜ ਕਰਦੇ ਦੇਖਿਆ ਜਾਂਦਾ ਸੀ।
ਐੱਸ ਸ਼੍ਰੀਸੰਤ: ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਅਕਸਰ ਗੁੱਸੇ 'ਚ ਨਜ਼ਰ ਆਉਂਦੇ ਸਨ। ਉਨ੍ਹਾਂ ਦਾ ਵਿਕਟ ਲੈਣ ਤੋਂ ਬਾਅਦ ਜਸ਼ਨ ਵੀ ਕਾਫੀ ਅਗ੍ਰੇਸਿਵ ਹੁੰਦਾ ਸੀ।
ਮੁਸ਼ਫਿਕੁਰ ਰਹੀਮ: ਬੰਗਲਾਦੇਸ਼ ਦਾ ਮੁਸ਼ਫਿਕਰ ਰਹੀਮ ਮੈਦਾਨ 'ਤੇ ਇੰਨਾ ਗੁੱਸੈਲ ਹੈ ਕਿ ਉਹ ਆਪਣੀ ਹੀ ਟੀਮ ਦੇ ਖਿਡਾਰੀਆਂ 'ਤੇ ਚਿਲਾਉਂਦਾ ਹੈ। ਘਰੇਲੂ ਟੂਰਨਾਮੈਂਟ ਦੇ ਇਕ ਮੈਚ 'ਚ ਮੁਸ਼ਫਿਕਰ ਰਹੀਮ ਰਹੀਮ ਕੈਚ ਲੈਣ ਲਈ ਦੌੜਿਆ ਤਾਂ ਉਸ ਦੀ ਟੀਮ ਦਾ ਇਕ ਖਿਡਾਰੀ ਵੀ ਉਸ ਦੇ ਨੇੜੇ ਆ ਗਿਆ, ਜਿਸ ਤੋਂ ਬਾਅਦ ਉਹ ਉਸ ਨੂੰ ਮਾਰਨ ਲਈ ਦੌੜਿਆ।