Team India ਦੇ ਇਹ ਦੋ ਖਿਡਾਰੀ ਕ੍ਰਿਕੇਟ ਦੇ ਨਾਲ-ਨਾਲ Horse Riding ਦਾ ਵੀ ਰੱਖਦੇ ਹਨ ਸ਼ੌਂਕ, ਤਸਵੀਰਾਂ ਦੇਖ ਤੁਸੀਂ ਵੀ ਕਰੋਗੇ ਤਾਰੀਫ਼
Shikhar Dhawan and Jadeja Horse Riding: ਟੀਮ ਇੰਡੀਆ ਦੇ ਬੈਟਸਮੈਨ ਸ਼ਿਖਰ ਧਵਨ ਦੱਖਣੀ ਅਪਰੀਕਾ ਦੇ ਖਿਲਾਫ ਵਨਡੇਅ ਸੀਰੀਜ਼ ‘ਚ ਖੇਡਦੇ ਹੋਏ ਦਿਖਾਈ ਦੇਣਗੇ। 19 ਜਨਵਰੀ ਤੋਂ ਸ਼ੁਰੂ ਹੋ ਰਹੀ ਵਨਡੇਅ ਸੀਰੀਜ਼ ‘ਚ ਤਿੰਨ ਮੈਚ ਖੇਡੇ ਜਾਣੇ ਹਨ। ਇਸਨੂੰ ਲੈ ਕੇ ਧਵਨ ਖੂਬ ਤਿਆਰੀ ਕਰ ਰਹੀ ਹੈ। ਵੱਖ-ਵੱਖ ਖਿਡਾਰੀਆਂ ਦੇ ਨਾਲ ਟ੍ਰੇਨਿੰਗ ਲਈ ਜਾ ਰਹੀ ਹੈ। ਹਾਲ ਹੀ ‘ਚ ਧਵਨ, ਰਵਿੰਦਰ ਜਡੇਜਾ ਦੇ ਨਾਲ ਦਿਖਾਈ ਦਿੱਤੇ। ਜਡੇਜਾ ਨੂੰ ਦੱਖਣੀ ਅਪਰੀਕਾ ਦੇ ਦੌਰੇ ਲਈ ਟੀਮ ਇੰਡੀਆ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ।
Download ABP Live App and Watch All Latest Videos
View In Appਰਵਿੰਦਰ ਜਡੇਜਾ ਅਤੇ ਸ਼ਿਖਰ ਧਵਨ ਟੀਮ ਇੰਡੀਆ ਦੇ ਅਜਿਹੇ ਖਿਡਾਰੀ ਹਨ ਜੋ ਕਿ ਕ੍ਰਿਕੇਟ ਦੇ ਨਾਲ-ਨਾਲ ਘੋੜ ਸਵਾਰੀ (Horse Riding) ਵੀ ਕਰਦੇ ਹਨ। ਇਹਨਾਂ ਦੋਨਾਂ ਖਿਡਾਰੀਆਂ ਨੂੰ ਅਕਸਰ ਹੌਰਸ ਰਾਈਡਿੰਗ ਕਰਦੇ ਦੇਖਿਆ ਗਿਆ ਹੈ। ਜਡੇਜਾ ਕੋਲ ਕਈ ਕਿਸਮ ਦੇ ਘੋੜੇ ਹਨ। ਧਵਨ ਵੀ ਮੌਕਾ ਕੱਢ ਕੇ ਘੋੜ ਸਵਾਰੀ ਦੇ ਆਪਣੇ ਪ੍ਰੇਮ ਨੂੰ ਜ਼ਾਹਿਰ ਕਰਦੇ ਰਹੇ ਹਨ। ਧਵਨ ਨੇ ਸੋਸ਼ਲ ਮੀਡੀਆ ‘ਤੇ ਜਡੇਜਾ ਦੇ ਨਾਲ ਸ਼ੇਅਰ ਕੀਤੀ ਫੋਟੋ ਦੇ ਕੈਪਸ਼ਨ ‘ਚ ਘੋੜ ਸਵਾਰੀ ਦਾ ਵੀ ਜ਼ਿਕਰ ਕੀਤਾ ਹੈ।
ਸ਼ਿਖਰ ਧਵਨ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ‘ਚ ਉਹ ਆਪਣੇ ਬੱਚਿਆਂ ਨੂੰ ਘੋੜ ਸਵਾਰੀ ਸਿਖਾਉਂਦੇ ਦਿਖ ਰਹੇ ਸਨ। ਧਵਨ ਨੇ ਇਹ ਵੀਡੀਓ ਬੇਟੇ ਜੋਰਾਵਰ ਦੇ ਜਨਮਦਿਨ ਮੌਕੇ ਸ਼ੇਅਰ ਕੀਤਾ ਸੀ। ਇਸ ਵੀਡੀਓ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ ਸੀ ।
ਧਵਨ ਨੇ ਇਸ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਇਸ ‘ਚ ਉਹ ਖੁਦ ਘੋੜ ਸਵਾਰੀ ਕਰਦੇ ਨਜ਼ਰ ਆ ਰਹੇ ਸਨ। ਇਸ ਵੀਡੀਓ ਨੂੰੰ 4 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਸੀ ਅਤੇ ਕਈ ਲੋਕਾਂ ਨੇ ਇਸ ‘ਤੇ ਪ੍ਰਤੀਕ੍ਰਿਆ ਵੀ ਦਿੱਤੀ ਸੀ। ਜਡੇਜਾ ਨੇ ਕੁਝ ਹਫਤੇ ਪਹਿਲਾਂ ਸੋਸ਼ਲ ਮੀਡੀਆ ‘ਤੇ ਹੌਰਸ ਰਾਈਡਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਨੂੰ ਫੈਨਜ਼ ਨੇ ਖੂਬ ਸਰਾਹਿਆ।
ਰਵਿੰਦਰ ਜਡੇਜਾ ਕੋਲ ਕਈ ਕਿਸਮ ਦੇ ਘੋੜੇ ਹਨ। ਉਹ ਆਪਣੇ ਫਾਰਮ ਹਾਊਸ ‘ਚ ਅਕਸਰ ਘੋੜਸਵਾਰੀ ਕਰਦੇ ਹਨ। ੳਹਨਾਂ ਨੇ ਸੋਸ਼ਲ ਮੀਡੀਆ ‘ਤੇ ਇਸਦੇ ਕਈ ਵੀਡੀਓਜ਼ ਸ਼ੇਅਰ ਕੀਤੇ ਹਨ। ਧਵਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ 34 ਟੈਸਟ ਮੈਚਾਂ ‘ਚ 2315 ਰਨ ਬਣਾਏ ਹਨ। ਇਸ ਦੌਰਾਨ ਉਹਨਾਂ ਨੇ 7 ਸੈਂਚੁਰੀ ਅਤੇ 5 ਹਾਫ ਸੈਂਚੁਰੀ ਲਾਏ ਹਨ। ਧਵਨ 145 ਵਨਡੇਅ ਮੈਚਾਂ ‘ਚ 6105 ਰਨ ਬਣਾ ਚੁੱਕੇ ਹਨ। ਉਹਨਾਂ ਵਨਡੇਅ ‘ਚ 17 ਸੈਂਚੁਰੀਜ਼ ਅਤੇ 33 ਹਾਫ ਸੈਂਚੁਰੀਜ਼ ਲਗਾਈਆਂ ਹਨ।
ਜਡੇਜਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਹੁਣ ਤੱਕ 57 ਟੈਸਟ ਮੈਚਾਂ ‘ਚ 2195 ਰਨ ਬਣਾਏ ਹਨ। ਉਹਨਾਂ ਨੇ ਇਸ ਦੌਰਾਨ 17 ਹਾਫ ਸੈਂਚੁਰੀਜ਼ ਵੀ ਲਗਾਈਆਂ ਹਨ। ਜਡੇਜਾ ਨੇ ਟੈਸਟ ਮੈਚਾਂ ‘ਚ 232 ਵਿਕਟ ਲਏ ਹਨ।ਉਹ 168 ਵਨਡੇਅ ਮੈਚਾਂ ‘ਚ 2411 ਰਨ ਬਣਾ ਚੁੱਕੇ ਹਨ।