Amelia Kerr ਦੀ ਤਾਬੜਤੋੜ ਬੱਲੇਬਾਜ਼ੀ, ਪਰ ਖ਼ੂਬਸੂਰਤੀ ਦੀ ਹੋ ਰਹੀ ਹੈ ਵੱਧ ਚਰਚਾ, ਵੇਖੋ ਤਸਵੀਰਾਂ
ਮੁੰਬਈ ਇੰਡੀਅਨਜ਼ ਦੀ ਆਲਰਾਊਂਡਰ ਅਮੇਲੀਆ ਕੇਰ ਨੇ WPL ਦੇ ਪਹਿਲੇ ਸੀਜ਼ਨ ਦੇ ਪਹਿਲੇ ਮੈਚ 'ਚ 24 ਗੇਂਦਾਂ 'ਤੇ ਅਜੇਤੂ 45 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਉਸ ਨੇ ਗੇਂਦਬਾਜ਼ੀ 'ਚ ਵੀ ਜਲਵਾ ਦਿਖਾਇਆ। ਉਸ ਨੇ ਦੋ ਓਵਰਾਂ ਵਿੱਚ 12 ਦੌੜਾਂ ਦੇ ਕੇ 2 ਵਿਕਟਾਂ ਲਈਆਂ।
Download ABP Live App and Watch All Latest Videos
View In Appਅਮੇਲੀਆ ਸਿਰਫ 22 ਸਾਲਾਂ ਦੀ ਹੈ। ਉਸਨੇ 16 ਸਾਲ ਦੀ ਉਮਰ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਨਵੰਬਰ 2016 ਵਿੱਚ, ਉਸਨੇ ਪਾਕਿਸਤਾਨ ਦੇ ਖਿਲਾਫ ਮੈਚ ਵਿੱਚ ਨਿਊਜ਼ੀਲੈਂਡ ਲਈ ਆਪਣਾ ਵਨਡੇ ਡੈਬਿਊ ਕੀਤਾ।
ਅਮੇਲੀਆ ਹੁਣ ਤੱਕ ਅੰਤਰਰਾਸ਼ਟਰੀ ਪੱਧਰ 'ਤੇ ਵਨਡੇ ਅਤੇ ਟੀ-20 ਫਾਰਮੈਟ 'ਚ 59-59 ਮੈਚ ਖੇਡ ਚੁੱਕੀ ਹੈ। ਇੱਥੇ ਉਸ ਨੇ ਦੋ ਹਜ਼ਾਰ ਤੋਂ ਵੱਧ ਦੌੜਾਂ ਅਤੇ 135 ਵਿਕਟਾਂ ਹਾਸਲ ਕੀਤੀਆਂ ਹਨ। ਉਹ ਕੀਵੀ ਟੀਮ ਦੀ ਅਹਿਮ ਖਿਡਾਰਨ ਬਣੀ ਹੋਈ ਹੈ।
ਡਬਲਯੂ.ਪੀ.ਐੱਲ. ਦੀ ਨਿਲਾਮੀ 'ਚ ਇਸ ਦਿੱਗਜ ਆਲਰਾਊਂਡਰ ਨੂੰ ਮੁੰਬਈ ਇੰਡੀਅਨਜ਼ ਨੇ ਇੱਕ ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਪਹਿਲੇ ਹੀ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਆਪਣੀ ਫਰੈਂਚਾਇਜ਼ੀ ਦੇ ਫੈਸਲੇ ਨੂੰ ਸਹੀ ਵੀ ਸਾਬਤ ਕੀਤਾ।
ਅਮੇਲੀਆ ਆਪਣੇ ਆਲ ਰਾਊਂਡਰ ਪ੍ਰਦਰਸ਼ਨ ਦੇ ਨਾਲ-ਨਾਲ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਉਹ ਬਹੁਤ ਪਿਆਰੀ ਲੱਗ ਰਹੀ ਹੈ। ਉਹ ਕ੍ਰਿਕਟ ਜਗਤ ਦੇ ਸਭ ਤੋਂ ਖੂਬਸੂਰਤ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਮੁੰਬਈ ਇੰਡੀਅਨਜ਼ ਲਈ ਆਪਣਾ ਡੈਬਿਊ ਕਰਨ ਤੋਂ ਬਾਅਦ ਤੋਂ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹਾਵੀ ਹਨ। ਉਹ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੀ ਕ੍ਰਸ਼ ਬਣ ਗਈ ਹੈ।
ਅਮੇਲੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਇੰਸਟਾ ਪ੍ਰੋਫਾਈਲ ਤੋਂ ਲੱਗਦਾ ਹੈ ਕਿ ਉਹ ਘੁੰਮਣ-ਫਿਰਨ ਅਤੇ ਪਾਰਟੀ ਕਰਨ ਦੀ ਸ਼ੌਕੀਨ ਹੈ। ਉਹ ਇੱਕ ਸੰਗੀਤਕਾਰ ਵੀ ਹੈ।
ਅਮੇਲੀਆ ਸੋਸ਼ਲ ਮੀਡੀਆ 'ਤੇ ਆਪਣੀਆਂ ਸਾਰੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਖਾਸ ਤੌਰ 'ਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦੀ ਹੈ।