Virat Kohli: ਵਿਰਾਟ ਕੋਹਲੀ ਦੀਆਂ ਨਜ਼ਰਾਂ 'ਚ ਗੌਤਮ ਗੰਭੀਰ ਕਿਉਂ ਬਣੇ ਵਿਲੇਨ? ਹੈਰਾਨ ਕਰ ਦਏਗੀ ਇਹ ਵਜ੍ਹਾ
ਪਰ ਮੈਚ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਗੌਤਮ ਗੰਭੀਰ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਵਿਰਾਟ ਕੋਹਲੀ ਇੱਕ ਦੂਜੇ ਨਾਲ ਭਿੜ ਗਏ ਅਤੇ ਉਨ੍ਹਾਂ ਦੇ ਵਿੱਚ ਕੁਝ ਝਗੜਾ ਵੀ ਹੋਇਆ। ਹੁਣ ਗੰਭੀਰ ਨੇ ਦੱਸਿਆ ਹੈ ਕਿ ਉਹ ਕੋਹਲੀ ਅਤੇ ਨਵੀਨ ਦੀ ਲੜਾਈ ਵਿੱਚ ਕਿਉਂ ਕੁੱਦਿਆ ਸੀ।
Download ABP Live App and Watch All Latest Videos
View In App2023 ਦੇ ਟੂਰਨਾਮੈਂਟ ਵਿੱਚ ਆਰਸੀਬੀ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੈਚ ਖੇਡਿਆ ਗਿਆ ਸੀ, ਜਿਸ ਵਿੱਚ ਮੇਜ਼ਬਾਨ ਲਖਨਊ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਪਹਿਲਾਂ ਮੈਚ 'ਚ ਲਖਨਊ ਦੇ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਅਤੇ ਵਿਰਾਟ ਕੋਹਲੀ ਵਿਚਾਲੇ ਮੈਦਾਨ 'ਤੇ ਬਹਿਸ ਹੋਈ ਸੀ ਪਰ ਮੈਚ ਤੋਂ ਬਾਅਦ ਇਹ ਤਕਰਾਰ ਗੌਤਮ ਗੰਭੀਰ ਵੱਲ ਚਲੀ ਗਈ ਸੀ, ਜਿਸ ਨੂੰ ਲੈ ਕੇ ਗੰਭੀਰ ਨੇ ਕਿਹਾ ਕਿ ਮੈਂਟਰ ਹੋਣ ਦੇ ਨਾਤੇ ਮੈਦਾਨ ਤੋਂ ਬਾਹਰ ਮੇਰੇ ਖਿਡਾਰੀ ਨੂੰ ਕੋਈ ਕੁਝ ਨਹੀਂ ਬੋਲ ਸਕਦਾ।
ਗੰਭੀਰ ਨੇ 'ਏਐਨਆਈ ਪੋਡਕਾਸਟ ਵਿਦ ਸਮਿਤਾ ਪ੍ਰਕਾਸ਼' ਨਾਲ ਗੱਲਬਾਤ ਕਰਦੇ ਹੋਏ ਦੱਸਿਆ, ''ਮੈਂਟਰ ਦੇ ਤੌਰ 'ਤੇ ਮੇਰਾ ਵੱਖਰਾ ਵਿਸ਼ਵਾਸ ਹੈ, ਕੋਈ ਵੀ ਮੇਰੇ ਖਿਡਾਰੀ ਦੇ ਉੱਪਰ ਨਹੀਂ ਆ ਸਕਦਾ। ਜਦੋਂ ਮੈਚ ਚੱਲਦਾ ਹੈ, ਮੈਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਪਰ ਜਦੋਂ ਮੈਚ ਖਤਮ ਹੋ ਜਾਂਦਾ ਹੈ ਅਤੇ ਕੋਈ ਮੇਰੇ ਖਿਡਾਰੀ ਨਾਲ ਬਹਿਸ ਕਰਦਾ ਹੈ ਤਾਂ ਮੇਰੇ ਕੋਲ ਉਸ ਨੂੰ ਬਚਾਉਣ ਦੇ ਸਾਰੇ ਅਧਿਕਾਰ ਹਨ।
ਦੱਸ ਦੇਈਏ ਕਿ IPL 2024 ਤੋਂ ਪਹਿਲਾਂ ਕੁਝ ਬਦਲਾਅ ਹੋਏ ਹਨ, ਜਿਸ ਵਿੱਚ ਨਵੀਨ ਅਤੇ ਕੋਹਲੀ ਵਿਚਾਲੇ ਲੜਾਈ ਖਤਮ ਹੋ ਗਈ ਹੈ ਅਤੇ ਗੌਤਮ ਗੰਭੀਰ ਨੇ ਲਖਨਊ ਸੁਪਰ ਜਾਇੰਟਸ ਨੂੰ ਛੱਡ ਦਿੱਤਾ ਹੈ।
ਕੋਹਲੀ ਅਤੇ ਨਵੀਨ ਵਿਚਾਲੇ 2023 ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਹੋਈ ਸੀ। ਜਦਕਿ ਗੰਭੀਰ ਨੇ ਲਖਨਊ ਛੱਡ ਕੇ ਆਪਣੀ ਪੁਰਾਣੀ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜ ਗਿਆ ਹੈ। 2024 ਆਈਪੀਐਲ ਵਿੱਚ ਗੰਭੀਰ ਨੂੰ ਕੇਕੇਆਰ ਦੇ ਮੈਂਟਰ ਵਜੋਂ ਦੇਖਿਆ ਜਾਵੇਗਾ।