Jasprit Bumrah: ਜਸਪ੍ਰੀਤ ਬੁਮਰਾਹ ਵਾਰ-ਵਾਰ ਕਿਉਂ ਹੁੰਦੇ ਜ਼ਖਮੀ ? ਗਲੇਨ ਮੈਕਗ੍ਰਾ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
ਪਿਛਲੇ ਲਗਭਗ 1 ਸਾਲ ਤੋਂ ਮੈਦਾਨ ਤੋਂ ਦੂਰ ਰਹੇ ਬੁਮਰਾਹ ਦੀ ਵਾਪਸੀ ਦਾ ਭਾਰਤੀ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਉਸ ਦੀ ਵਾਪਸੀ ਟੀਮ ਇੰਡੀਆ ਲਈ ਕਿਸੇ ਵੱਡੀ ਖੁਸ਼ੀ ਤੋਂ ਘੱਟ ਨਹੀਂ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਆਸਟਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਬੁਮਰਾਹ ਨੂੰ ਲੈ ਕੇ ਉਨ੍ਹਾਂ ਨੂੰ ਵੱਡੀ ਸਲਾਹ ਦਿੱਤੀ ਹੈ।
ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਜਸਪ੍ਰੀਤ ਬੁਮਰਾਹ ਦੇ ਗੇਂਦਬਾਜ਼ੀ ਐਕਸ਼ਨ ਨੂੰ ਵਾਰ-ਵਾਰ ਸੱਟਾਂ ਲੱਗਣ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਕਾਰਨ ਸਰੀਰ 'ਤੇ ਕਾਫੀ ਭਾਰ ਪੈਂਦਾ ਹੈ।
ਮੈਕਗ੍ਰਾ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਬੁਮਰਾਹ ਨੂੰ ਲੰਬੇ ਸਮੇਂ ਤੱਕ ਖੇਡਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਸਰੀਰ 'ਤੇ ਕੰਮ ਕਰਨਾ ਹੋਵੇਗਾ ਅਤੇ ਇਕ ਫਾਰਮੈਟ ਨੂੰ ਛੱਡਣ ਦਾ ਫੈਸਲਾ ਵੀ ਕਰਨਾ ਹੋਵੇਗਾ।
ਗਲੇਨ ਮੈਕਗ੍ਰਾ ਨੇ ਸਪੋਰਟਸ ਸਟਾਰ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਬੁਮਰਾਹ ਇਕ ਵੱਖਰੀ ਕਿਸਮ ਦਾ ਗੇਂਦਬਾਜ਼ ਹੈ ਜਿਸ 'ਚ ਉਸ ਦਾ ਗੇਂਦਬਾਜ਼ੀ ਐਕਸ਼ਨ ਬਿਲਕੁਲ ਵੱਖਰਾ ਹੈ। ਉਨ੍ਹਾਂ ਦੇ ਐਕਸ਼ਨ ਨਾਲ ਸਰੀਰ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਲਈ ਉਸ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਅਤੇ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਅਗਲੇ ਕੁਝ ਸਾਲ ਹੋਰ ਖੇਡ ਸਕੇਗਾ।
ਆਪਣੇ ਬਿਆਨ 'ਚ ਗਲੇਨ ਮੈਕਗ੍ਰਾ ਨੇ ਅੱਗੇ ਕਿਹਾ ਕਿ ਜੇਕਰ ਬੁਮਰਾਹ ਨੇ ਲੰਬੇ ਸਮੇਂ ਤੱਕ ਖੇਡਣਾ ਹੈ ਤਾਂ ਆਪਣੀ ਫਿਟਨੈੱਸ 'ਤੇ ਕੰਮ ਕਰਨ ਤੋਂ ਇਲਾਵਾ ਉਸ ਨੂੰ ਇਕ ਫਾਰਮੈਟ ਤੋਂ ਵੀ ਸੰਨਿਆਸ ਲੈਣਾ ਹੋਵੇਗਾ। ਬੁਮਰਾਹ ਲਈ ਤਿੰਨੋਂ ਫਾਰਮੈਟਾਂ 'ਚ ਖੇਡਣਾ ਆਸਾਨ ਨਹੀਂ ਹੋਵੇਗਾ।
ਦੱਸ ਦੇਈਏ ਕਿ ਸਤੰਬਰ 2022 ਤੋਂ ਬੁਮਰਾਹ ਮੈਦਾਨ ਤੋਂ ਬਾਹਰ ਚੱਲ ਰਹੇ ਹਨ। ਉਸ ਦੀ ਪਿੱਠ ਦੀ ਸੱਟ ਕਾਰਨ ਉਸ ਦੀ ਸਰਜਰੀ ਕਰਨੀ ਪਈ। ਉਦੋਂ ਤੋਂ ਉਹ ਐਨਸੀਏ ਵਿੱਚ ਰਿਹੈਬ ਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਆਇਰਲੈਂਡ ਦੌਰੇ 'ਤੇ ਉਸ ਦੀ ਫਿਟਨੈੱਸ 'ਤੇ ਹੋਣ ਵਾਲੀਆਂ ਹਨ।