Year Ender 2023: ਇਸ ਸਾਲ ਇਨ੍ਹਾਂ ਖਿਡਾਰੀਆਂ ਨੇ ਟੀਮ ਇੰਡੀਆ ਲਈ ਖੇਡੇ ਸਭ ਤੋਂ ਵੱਧ ਮੈਚ, ਜਾਣੋ ਚੋਟੀ 'ਤੇ ਕੌਣ ?
ਸ਼ੁਭਮਨ ਗਿੱਲ ਨੇ ਇਸ ਸਾਲ ਟੀਮ ਇੰਡੀਆ ਲਈ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ। ਗਿੱਲ ਨੇ ਕੁੱਲ 48 ਮੈਚਾਂ ਵਿੱਚ ਭਾਗ ਲਿਆ ਹੈ। ਇੱਥੇ ਉਸ ਨੇ 2128 ਦੌੜਾਂ ਬਣਾਈਆਂ ਹਨ।
Download ABP Live App and Watch All Latest Videos
View In Appਸੂਰਿਆਕੁਮਾਰ ਯਾਦਵ ਇਸ ਮਾਮਲੇ 'ਚ ਦੂਜੇ ਸਥਾਨ 'ਤੇ ਹਨ। ਸੂਰਿਆ ਨੇ ਇਸ ਸਾਲ 40 ਅੰਤਰਰਾਸ਼ਟਰੀ ਮੈਚ ਖੇਡੇ। ਇਸ ਦੌਰਾਨ ਉਸ ਨੇ 1130 ਦੌੜਾਂ ਬਣਾਈਆਂ।
ਸਪਿੰਨਰ ਕੁਲਦੀਪ ਯਾਦਵ ਇੱਥੇ ਤੀਜੇ ਸਥਾਨ 'ਤੇ ਹਨ। ਕੁਲਦੀਪ ਨੇ ਇਸ ਸਾਲ 39 ਮੈਚਾਂ ਵਿੱਚ ਭਾਗ ਲਿਆ। ਇੱਥੇ ਉਸ ਨੇ 63 ਵਿਕਟਾਂ ਲਈਆਂ।
ਇੱਥੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਚੌਥੇ ਸਥਾਨ 'ਤੇ ਹਨ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਇਸ ਸਾਲ 35-35 ਮੈਚ ਖੇਡੇ ਹਨ। ਵਿਰਾਟ ਨੇ 1972 ਦੌੜਾਂ, ਰੋਹਿਤ ਨੇ 1800 ਦੌੜਾਂ ਅਤੇ ਰਵਿੰਦਰ ਜਡੇਜਾ ਨੇ 613 ਦੌੜਾਂ ਬਣਾਈਆਂ। ਇੱਥੇ ਵਿਰਾਟ ਅਤੇ ਰੋਹਿਤ ਨੂੰ ਇੱਕ-ਇੱਕ ਵਿਕਟ ਮਿਲੀ ਅਤੇ ਜਡੇਜਾ ਨੇ 66 ਵਿਕਟਾਂ ਹਾਸਲ ਕੀਤੀਆਂ।
ਇਸ ਸੂਚੀ ਵਿੱਚ ਮੁਹੰਮਦ ਸਿਰਾਜ ਵੀ ਸ਼ਾਮਲ ਹੈ। ਸਿਰਾਜ ਨੇ ਇਸ ਸਾਲ ਕੁੱਲ 34 ਮੈਚਾਂ ਵਿੱਚ ਹਿੱਸਾ ਲਿਆ। ਇਸ ਦੌਰਾਨ ਉਸ ਨੇ 60 ਵਿਕਟਾਂ ਲਈਆਂ।