Cristiano Ronaldo: ਕ੍ਰਿਸਟੀਆਨੋ ਰੋਨਾਲਡੋ ਪਰਿਵਾਰ ਨਾਲ ਬਿਤਾ ਰਹੇ ਹਸੀਨ ਪਲ, ਪਤਨੀ ਜਾਰਜੀਨਾ ਨਾਲ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰੋਨਾਲਡੋ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਕਈ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਹਨ।
Download ABP Live App and Watch All Latest Videos
View In Appਦਰਅਸਲ, ਉਹ ਸਾਊਦੀ ਅਰਬ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਰੋਨਾਲਡੋ ਸਾਊਦੀ ਅਰਬ 'ਚ ਆਪਣੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ ਅਤੇ ਬੱਚਿਆਂ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਰੋਨਾਲਡੋ ਹਾਲ ਹੀ ਵਿੱਚ ਚੰਗੀ ਫਾਰਮ ਵਿੱਚ ਹੈ, ਉਨ੍ਹਾਂ ਆਪਣੀ ਟੀਮ ਲਈ ਮਹੱਤਵਪੂਰਨ ਗੋਲ ਕੀਤੇ ਹਨ। ਉਨ੍ਹਾਂ ਸਾਊਦੀ ਪ੍ਰੋ ਲੀਗ ਵਿੱਚ ਅਲ-ਖਲੀਜ ਦੇ ਖਿਲਾਫ ਮੈਚ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਇੱਕ ਛੋਟਾ ਜਿਹਾ ਬ੍ਰੇਕ ਲਿਆ ਹੈ।
ਰੋਨਾਲਡੋ ਆਪਣੀ ਪਤਨੀ ਜਾਰਜੀਨਾ ਰੋਡਰਿਗਜ਼ ਅਤੇ ਬੱਚਿਆਂ ਨਾਲ ਬੀਚ 'ਤੇ ਛੁੱਟੀ ਦਾ ਆਨੰਦ ਲੈਂਦੇ ਨਜ਼ਰ ਆਏ।
ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਨਾਲ ਖਾਸ ਪਲਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'ਹੈਪੀਨਸ'। ਅਲ-ਨਾਸਰ ਸਟਾਰ ਆਪਣੇ ਪਰਿਵਾਰ ਨਾਲ ਖੁਸ਼ੀ ਦੇ ਪਲ ਬਿਤਾ ਰਹੇ ਹਨ, ਉਨ੍ਹਾਂ ਦੀਆਂ ਤਸਵੀਰਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।