Gorakhpur: ਜਾਣੋ ਕੌਣ ਹੈ ਗੋਰਖਪੁਰ ਦੀ ਗੋਲਡਨ ਗਰਲ ਆਦਿੱਤਿਆ, ਜਿਸ ਨੇ ਡੈਫ ਓਲੰਪਿਕਸ 'ਚ ਜਿੱਤਿਆ ਗੋਲਡ ਮੈਡਲ
Gorakhpur: ਗੋਰਖਪੁਰ ਦੀ ਰਹਿਣ ਵਾਲੀ ਆਦਿਤਿਆ ਨੇ ਵਿਦੇਸ਼ 'ਚ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਸਿਰਫ਼ 12 ਸਾਲ ਦੀ ਉਮਰ ਵਿੱਚ ਆਦਿਤਿਆ ਨੇ ਬ੍ਰਾਜ਼ੀਲ ਵਿੱਚ ਡੈਫ ਓਲੰਪਿਕਸ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਬੈਡਮਿੰਟਨ ਵਿੱਚ ਆਦਿਤਿਆ ਨੇ ਜਾਪਾਨ ਦੀ ਇੱਕ ਖਿਡਾਰਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਇਸ ਉਪਲਬਧੀ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੋਰਖਪੁਰ ਦੀ ਬੇਟੀ ਨੂੰ ਵਧਾਈ ਦਿੱਤੀ ਹੈ।
Download ABP Live App and Watch All Latest Videos
View In Appਕੌਣ ਹੈ ਆਦਿਤਿਆ ਯਾਦਵ? ਗੋਰਖਪੁਰ ਦੀ ਰਹਿਣ ਵਾਲੀ ਦਿਗਵਿਜੇ ਯਾਦਵ ਦੀ 12 ਸਾਲਾ ਬੇਟੀ ਆਦਿਤਿਆ ਜਨਮ ਤੋਂ ਹੀ ਬੋਲ ਤੇ ਸੁਣ ਨਹੀਂ ਸਕਦੀ। 5 ਸਾਲ ਦੀ ਉਮਰ 'ਚ ਆਦਿਤਿਆ ਨੇ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਦੇਸ਼ ਨੂੰ ਉਸ ਦੀ ਇਸ ਉਪਲੱਬਧੀ 'ਤੇ ਮਾਣ ਹੈ। ਆਦਿਤਿਆ ਨੂੰ ਗੋਲਡਨ ਗਰਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੀਵੀ ਸਿੰਧੂ ਤੋਂ ਪ੍ਰੇਰਨਾ ਲੈਣ ਵਾਲੀ ਆਦਿਤਿਆ ਆਪਣੇ ਪਿਤਾ ਦੀ ਦੇਖ ਰੇਖ 'ਚ ਟ੍ਰੇਨਿੰਗ ਕਰਦੀ ਹੈ। ਉਸ ਦੇ ਪਿਤਾ ਰੇਲਵੇ ਵਿੱਚ ਬੈਡਮਿੰਟਨ ਕੋਚ ਹਨ। ਕੋਰੋਨਾ ਦੇ ਦੌਰ 'ਚ ਵੀ ਉਹ ਘਰ 'ਚ ਕੰਧ 'ਤੇ ਅਭਿਆਸ ਕਰਦੀ ਸੀ। ਹੁਣ ਹਰ ਕੋਈ ਆਦਿਤਿਆ ਦੀ ਕਾਮਯਾਬੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
ਸੈਮੀਫਾਈਨਲ ਤੇ ਫਾਈਨਲ 'ਚ ਸਖਤ ਮੁਕਾਬਲਾ- ਸੈਮੀਫਾਈਨਲ 'ਚ ਕਾਫੀ ਮਜ਼ਬੂਤ ਮੰਨੀ ਜਾ ਰਹੀ ਅਤੇ ਪਿਛਲੀ ਵਾਰ ਦੀ ਸੋਨ ਤਮਗਾ ਜੇਤੂ ਚੀਨੀ ਤਾਈਪੇ ਨਾਲ ਭਾਰਤ ਦਾ ਮੁਕਾਬਲਾ ਸੀ। ਸੈਮੀਫਾਈਨਲ ਦੇ ਪਹਿਲੇ ਮੈਚ ਵਿੱਚ ਮਿਕਸਡ ਡਬਲਜ਼ ਵਿੱਚ ਆਦਿਤਿਆ ਤੇ ਉਸ ਦੇ ਜੋੜੀਦਾਰ ਅਭਿਨਵ ਸ਼ਰਮਾ ਨਜ਼ਦੀਕੀ ਮੁਕਾਬਲੇ 'ਚ 21-17, 21-14 ਨਾਲ ਹਾਰ ਗਏ ਸੀ। ਇਸ ਤੋਂ ਬਾਅਦ ਭਾਰਤ ਨੇ ਮਹਿਲਾ ਸਿੰਗਲਜ਼, ਪੁਰਸ਼ ਸਿੰਗਲਜ਼ ਤੇ ਮਹਿਲਾ ਡਬਲਜ਼ ਵਿੱਚ ਲਗਾਤਾਰ ਤਿੰਨ ਮੈਚ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।
ਕਾਂਟੇ ਦਾ ਮੈਚ ਜਿੱਤ ਕੇ ਬਣਾਈ ਫਾਈਨਲ 'ਚ ਜਗ੍ਹਾ- ਮਹਿਲਾ ਡਬਲਜ਼ ਦੇ ਸੈਮੀਫਾਈਨਲ 'ਚ ਆਦਿਤਿਆ ਯਾਦਵ ਨੇ ਆਪਣੀ ਜੋੜੀਦਾਰ ਜੇਰਲਿਨ ਨਾਲ ਮਿਲ ਕੇ ਚੀਨੀ ਤਾਈਪੇ ਨੂੰ 20-22, 23-21, 21-17 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਅਦਿੱਤਿਆ ਯਾਦਵ ਤੇ ਉਸ ਦੀ ਜੋੜੀਦਾਰ ਜੇਰਲਿਨ ਨੇ ਫਾਈਨਲ ਮੈਚ ਵਿੱਚ ਜਾਪਾਨ ਨੂੰ 21-15, 21-15 ਨਾਲ ਹਰਾ ਕੇ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ।
6 ਮਈ ਨੂੰ ਸਿੰਗਲਜ਼ 'ਚ ਕਰੇਗਾ ਡੈਬਿਊ - ਆਦਿਤਿਆ ਹੁਣ ਡੈਫ ਓਲੰਪਿਕ 'ਚ 6 ਮਈ ਨੂੰ ਸਿੰਗਲਜ਼ ਮੁਕਾਬਲੇ 'ਚ ਆਪਣਾ ਪਹਿਲਾ ਮੈਚ ਖੇਡੇਗੀ। ਉਸਦਾ ਪਹਿਲਾ ਮੁਕਾਬਲਾ ਬ੍ਰਾਜ਼ੀਲ ਦੀ ਸਿੰਥੀਆ ਕੁਰੀਨੋ ਸਿਲਵਾ ਨਾਲ ਹੋਵੇਗਾ। ਮਹਿਲਾ ਡਬਲਜ਼ ਵਿੱਚ ਉਹ 7 ਮਈ ਨੂੰ ਆਦਿਤਿਆ ਦੀ ਜੋੜੀਦਾਰ ਗੌਰਾਂਸ਼ੀ ਸ਼ਰਮਾ ਨਾਲ ਡੈਬਿਊ ਕਰੇਗੀ। ਉਹ ਆਪਣੇ ਸਾਥੀ ਰਿਤਿਕ ਆਨੰਦ ਨਾਲ 8 ਮਈ ਨੂੰ ਮਿਕਸ ਡਬਲਜ਼ ਵਿੱਚ ਡੈਬਿਊ ਕਰੇਗੀ।