Gurjant Singh Wedding: ਹਾਕੀ ਖਿਡਾਰੀ ਗੁਰਜੰਟ ਸਿੰਘ ਦਾ ਟੈਨਿਸ ਪਲੇਅਰ ਕਰਮਨ ਕੌਰ ਥਾਂਦੀ ਨਾਲ ਹੋਇਆ ਵਿਆਹ, ਜੋੜੇ ਨੇ ਖਿੱਚਿਆ ਧਿਆਨ
ਜਾਣਕਾਰੀ ਮੁਤਾਬਕ ਦੋਵੇੇਂ ਗੁਰੂਘਰ ਵਿੱਚ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਗੁਰਜੰਟ ਸਿੰਘ ਭਾਰਤੀ ਹਾਕੀ ਟੀਮ ਦੇ ਮਸ਼ਹੂਰ ਖਿਡਾਰੀ ਹਨ ਤੇ ਓਲੰਪਿਕ ਖੇਡਾਂ 'ਚ ਤਮਗਾ ਜੇਤੂ ਭਾਰਤੀ ਹਾਕੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
Download ABP Live App and Watch All Latest Videos
View In Appਇਸ ਤੋਂ ਇਲਾਵਾ ਕਰਮਨ ਕੌਰ ਦੀ ਗੱਲ ਕਰਿਏ ਤਾਂ ਉਹ ਭਾਰਤ ਦੇ ਲਾਅਨ ਟੈਨਿਸ ਦੀ ਉੱਭਰਦੀ ਹੋਈ ਖਿਡਾਰਨ ਹੈ ਤੇ 8 ਸਾਲ ਦੀ ਉਮਰ ਤੋਂ ਟੈਨਿਸ ਖੇਡ ਰਹੀ ਹੈ।
ਗੁਰਜੰਟ ਸਿੰਘ ਅਤੇ ਕਰਮਨ ਕੌਰ ਥਾਂਦੀ ਦੇ ਵਿਆਹ ਸਮਾਗਮ 'ਚ ਉੱਘੀਆਂ ਖੇਡ ਹਸਤੀਆਂ ਸ਼ਾਮਲ ਹੋਈਆਂ।
ਇਸ ਦੌਰਾਨ ਉਨ੍ਹਾਂ ਨੇ ਇਸ ਜੋੜੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ 'ਤੇ ਵਧਾਈਆਂ ਦਿੱਤੀਆਂ। ਸਾਰੀ ਭਾਰਤੀ ਹਾਕੀ ਟੀਮ ਨੇ ਦੋਵਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ।
ਇਸ ਮੌਕੇ ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਹਾਰਦਿਕ ਸਿੰਘ ਤੇ ਭਾਰਤੀ ਹਾਕੀ ਕੋਚ ਨੇ ਬੈਂਗਲੋਰ ਤੋਂ ਆ ਕੇ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਹਰਭਜਨ ਸਿੰਘ (ਗੋਲਫਰ), ਹਰਦੇਵ ਸਿੰਘ (ਆਸਟ੍ਰੇਲੀਆ), ਅਮਰੀਕ ਸਿੰਘ ਪੁਆਰ, ਸਾਬਕਾ ਹਾਕੀ ਕੋਚ ਸੁਖਬੀਰ ਸਿੰਘ, ਐੱਸ.ਐੱ.ਪੀ. ਹਰਿੰਦਰ ਸਿੰਘ ਤੇ ਡਾ.ਮੁਕੇਸ਼ ਜੋਸ਼ੀ ਹਾਜ਼ਰ ਸਨ।