Milkha Singh Love Story: 59 ਸਾਲ ਇਕੱਠੇ ਰਹੇ ਮਿਲਖਾ ਸਿੰਘ ਤੇ ਨਿਰਮਲ ਕੌਰ, ਅਜਿਹੀ ਸੀ Flying Sikh ਦੀ ਸਟੋਰੀ
ਫ਼ਿਲਮ ਭਾਗ ਮਿਲਖਾ ਸਿੰਘ ਭਾਗ 'ਚ ਮਿਲਖਾ ਸਿੰਘ ਦੇ ਹਰ ਪਹਿਲੂ ਨੂੰ ਦੇਖਿਆ। ਦ ਫਲਾਇੰਗ ਸਿੱਖ ਨੇ ਨਾ ਸਿਰਫ਼ ਮੈਡਲ ਜਿੱਤਿਆ ਬਲਕਿ ਦੇਸ਼ ਦਾ ਵੀ ਨਾਂਅ ਉੱਚਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਮਹਿਲਾ ਵਾਲੀਵਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦਾ ਵੀ ਦਿਲ ਜਿੱਤਿਆ। ਨਿਰਮਲ ਕੌਰ ਦਾ ਦੇਹਾਂਤ ਪੰਜ ਦਿਨ ਪਹਿਲਾਂ ਹੀ ਕੋਰੋਨਾ ਇਨਫੈਕਸ਼ਨ ਦੇ ਚੱਲਦਿਆਂ ਹੋਇਆ ਹੈ।
Download ABP Live App and Watch All Latest Videos
View In Appਮਿਲਖਾ ਸਿੰਘ ਪਦਮਸ੍ਰੀ ਐਵਾਰਡ ਨਾਲ ਸਨਮਾਨਤ ਸਨ ਤੇ ਉਨ੍ਹਾਂ ਭਾਰਤੀ ਫੌਜ ਦੀ ਸੇਵਾ ਕੀਤੀ। ਉਨ੍ਹਾਂ ਦੀ ਜ਼ਿੰਦਗੀ 'ਚ ਤਿੰਨ ਮਹਿਲਾਵਾਂ ਆਈਆਂ ਪਰ ਉਨ੍ਹਾਂ ਤਿੰਨਾਂ 'ਚੋਂ ਕਿਸੇ ਨਾਲ ਵੀ ਵਿਆਹ ਨਹੀਂ ਕੀਤਾ।
ਮਿਲਖਾ ਸਿੰਘ ਨੂੰ ਆਖਿਰਕਾਰ ਨਿਰਮਲ ਕੌਰ ਨਾਲ ਪਿਆਰ ਹੋਇਆ। ਦੋਵਾਂ ਦੀ ਲਵ ਸਟੋਰੀ ਦਿੱਲੀ ਦੇ ਨੈਸ਼ਨਲ ਸਟੇਡੀਅਮ ਤੋਂ ਸ਼ੁਰੂ ਹੋਈ ਤੇ ਦੋਵੇਂ ਕਰੀਬ 59 ਸਾਲ ਤਕ ਇਕੱਠੇ ਰਹੇ ਤੇ ਮੌਤ ਨੇ ਵੱਖ-ਵੱਖ ਕੀਤਾ।
ਮਿਲਖਾ ਸਿੰਘ ਤੇ ਨਿਰਮਲ ਕੌਰ ਦੀ ਪਹਿਲੀ ਮੁਲਾਕਾਤ 1955 'ਚ ਕੋਲੰਬੋ 'ਚ ਹੋਈ। ਦੋਵੇਂ ਇੱਥੇ ਟੂਰਨਾਮੈਂਟ ਖੇਡਣ ਗਏ ਸਨ। ਨਿਰਮਲ ਮਹਿਲਾ ਵਾਲੀਵਾਲ ਟੀਮ ਦੀ ਕਪਤਾਨ ਸੀ ਤੇ ਮਿਲਖਾ ਸਿੰਘ ਐਥਲੀਟ ਟੀਮ ਦਾ ਹਿੱਸਾ ਸੀ।
ਮਿਲਖਾ ਸਿੰਘ ਨੂੰ ਨਿਰਮਲ ਨਾਲ ਇਕ ਤਰਫਾ ਪਿਆਰ ਹੋਇਆ। ਇਸ ਦੌਰਾਨ ਦੋਵੇਂ ਲੰਬਾ ਸਮਾਂ ਇਕ-ਦੂਜੇ ਨਾਲ ਰਹੇ। ਕਿਹਾ ਜਾਂਦਾ ਹੈ ਕਿ ਉੱਥੇ ਕੋਈ ਪੇਪਰ ਮੌਜੂਦ ਨਹੀਂ ਸੀ। ਇਸ ਲਈ ਮਿਲਖਾ ਸਿੰਘ ਨੇ ਨਿਰਮਲ ਕੌਰ ਦੇ ਹੱਥ 'ਤੇ ਆਪਣਾ ਹੋਟਲ ਦਾ ਨੰਬਰ ਲਿਖਿਆ ਸੀ।
ਇਸ ਤੋਂ ਬਾਅਦ ਦੋਵਾਂ ਦੀ ਲਵ ਸਟੋਰੀ 1960 ਤੋਂ ਸ਼ੁਰੂ ਹੋਈ। ਜਦੋਂ ਦਿੱਲੀ ਦੇ ਨੈਸ਼ਨਲ ਸਟੇਡੀਅਮ 'ਚ ਮਿਲੇ। ਉਦੋਂ ਤਕ ਮਿਲਖਾ ਸਿੰਘ ਆਪਣੀ ਪਛਾਣ ਬਣਾ ਚੁੱਕੇ ਸਨ।
ਇਸ ਤੋਂ ਬਾਅਦ ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਅਖਬਾਰਾਂ 'ਚ ਛਪਣ ਲੱਗੀਆਂ। ਮਿਲਖਾ ਸਿੰਘ ਤੇ ਨਿਰਮਲ ਕੌਰ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ। ਹਾਲਾਂਕਿ ਦੋਵਾਂ ਨੂੰ ਆਪਣੇ ਮਾਪਿਆਂ ਨੂੰ ਮਨਾਉਣ 'ਚ ਕਠਿਨਾਈ ਦਾ ਸਾਹਮਣਾ ਕਰਨਾ ਪਿਆ।
ਉਸ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਨੇ ਦੋਵਾਂ ਦੇ ਪਰਿਵਾਰ ਨੂੰ ਮਨਾਇਆ ਤੇ ਸਾਲ 1962 'ਚ ਦੋਵਾਂ ਨੇ ਵਿਆਹ ਕਰਵਾਇਆ। ਦੋਵਾਂ ਦੇ ਵਿਚ 9 ਸਾਲ ਦਾ ਗੈਪ ਸੀ। ਦੋਵੇਂ ਕਰੀਬ 59 ਸਾਲ ਤਕ ਇਕੱਠੇ ਰਹੇ। ਉਨ੍ਹਾਂ ਦੇ ਤਿੰਨ ਧੀਆਂ ਅਲੀਜਾ ਗ੍ਰੋਵਰ, ਸੋਨੀਆ ਸੰਵਾਕਰ ਤੇ ਮੋਨਾ ਸਿੰਘ ਤੇ ਇਕ ਬੇਟਾ ਜੀਵ ਮਿਲਖਾ ਸਿੰਘ ਹੈ।