ਸ਼ਿਮਲਾ ਦੀ ਸੇਬ ਵੈਲੀ ਪਹੁੰਚੇ ਧੋਨੀ, ਹਸੀਨ ਵਾਦੀਆਂ ਤੋਂ ਤਸਵੀਰਾਂ ਆਈਆਂ ਸਾਹਮਣੇ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਿਮਾਚਲ ਦੀਆਂ ਹਸੀਨ ਵਾਦੀਆਂ ਨੂੰ ਵੇਖਣ ਲਈ ਇਨ੍ਹੀਂ ਦਿਨੀਂ ਰਾਜਧਾਨੀ ਸ਼ਿਮਲਾ ਪਹੁੰਚੇ ਹੋਏ ਹਨ।
Download ABP Live App and Watch All Latest Videos
View In Appਤਿੰਨ ਦਿਨ ਸ਼ਿਮਲਾ ਸ਼ਹਿਰ ਵਿਚ ਰਹਿਣ ਤੋਂ ਬਾਅਦ, ਧੋਨੀ ਜੁਬਲ ਕੋਟਖਾਈ ਦੀ ਰਤਨਾੜੀ ਪੰਚਾਇਤ ਪਹੁੰਚੇ, ਜੋ ਸੇਬ ਵੈਲੀ ਵਜੋਂ ਮਸ਼ਹੂਰ ਹੈ।
ਇਥੇ ਪਿੰਡ ਵਾਸੀ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਅਤੇ ਪ੍ਰਸ਼ੰਸਕ ਝਲਕ ਪਾਉਣ ਲਈ ਬੇਚੈਨ ਦਿਖਾਈ ਦਿੱਤੇ।
ਰਤਨਾੜੀ ਵਿੱਚ, ਧੋਨੀ ਮੀਨਾ ਬਾਗ ਦੇ ਹੋਮਸਟੇਅ ਵਿਖੇ ਠਹਿਰੇ ਹੋਏ ਹਨ ਜਿੱਥੇ ਉਹ ਕੁਝ ਦਿਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਿਤਾਉਣਗੇ ਅਤੇ ਸੇਬ ਦੇ ਬਗੀਚਿਆਂ ਦਾ ਅਨੰਦ ਲੈਣਗੇ।
ਇਸ ਦੌਰਾਨ, ਮਾਹੀ ਰਾਜ ਦੇ ਪ੍ਰਸਿੱਧ ਪਕਵਾਨਾਂ ਦਾ ਸੁਆਦ ਵੀ ਲੈ ਸਕਦੇ ਹੱਨ। ਉਨ੍ਹਾਂ ਨੂੰ ਇਥੇ ਆਏ ਹੋਏ ਚਾਰ ਦਿਨ ਹੋ ਗਏ ਹਨ। ਧੋਨੀ ਕੁਝ ਹੋਰ ਦਿਨ ਸ਼ਿਮਲਾ ਵਿਚ ਰਹਿਣ ਵਾਲੇ ਹਨ।
ਧੋਨੀ ਦੀ ਪਤਨੀ ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੋਮ ਸਟੇਅ ਅਤੇ ਐਪਲ ਵੈਲੀ ਦੀਆਂ ਕੁਝ ਵੀਡੀਓ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਧੋਨੀ ਅਤੇ ਸਾਕਸ਼ੀ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।