IN PHOTOS: ਮੈਨਸ ਜੈਵਲਿਨ ਥਰੋਅ 'ਚ 88.77 ਮੀਟਰ ਦਾ ਜੈਵਲਿਨ ਥਰੋਅ ਕਰਕੇ ਰਚਿਆ ਇਤਿਹਾਸ, ਪੇਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
ਭਾਰਤੀ ਅਥਲੀਟ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨੀਰਜ ਚੋਪੜਾ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਏ ਹਨ।
Download ABP Live App and Watch All Latest Videos
View In Appਨੀਰਜ ਚੋਪੜਾ ਨੇ ਫਾਈਨਲ ਲਈ ਕੁਆਲੀਫਾਈ ਕਰਨ ਲਈ 88.77 ਮੀਟਰ ਦੀ ਥਰੋਅ ਨਾਲ ਮੈਨਸ ਜੈਵਲਿਨ ਥਰੋਅ ਮੁਕਾਬਲੇ ਵਿੱਚ ਥਾਂ ਬਣਾਈ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।
ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਟੂਰਨਾਮੈਂਟ ਬੁਡਾਪੇਸਟ 'ਚ ਖੇਡਿਆ ਜਾ ਰਿਹਾ ਹੈ। ਉੱਥੇ ਹੀ ਭਾਰਤੀ ਦਿੱਗਜ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।
ਪੈਰਿਸ ਓਲੰਪਿਕ ਅਗਲੇ ਸਾਲ ਹੋਣਾ ਹੈ। ਪੈਰਿਸ ਓਲੰਪਿਕ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਦਾ ਪ੍ਰਸਤਾਵ ਹੈ।
ਨੀਰਜ ਚੋਪੜਾ ਤੋਂ ਇਲਾਵਾ ਕੁੱਲ 36 ਜੈਵਲਿਨ ਥ੍ਰੋਅਰਸ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਨੀਰਜ ਚੋਪੜਾ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ ਵਿੱਚੋਂ ਸਿਰਫ਼ ਨੀਰਜ ਚੋਪੜਾ ਹੀ ਕੁਆਲੀਫਾਈ ਕਰਨ ਵਿੱਚ ਕਾਮਯਾਬ ਰਹੇ।