Neeraj Chopra Interesting Facts: ਭਾਰ ਘਟਾਉਣ ਲਈ ਖੇਡਾਂ ਨਾਲ ਜੁੜੇ ਸਨ ਨੀਰਜ ਚੋਪੜਾ, ਜਾਣੋ ਗੋਲਡ Golden Boy ਦਾ ਹੁਣ ਤਕ ਦਾ ਸਫ਼ਰ
ਇਹ ਸੁਣਨ 'ਚ ਬੇਸ਼ੱਕ ਇਕ ਕਹਾਣੀ ਲੱਗੇ ਕਿ ਭਾਰ ਘੱਟ ਕਰਨ ਦੇ ਉਦੇਸ਼ ਨਾਲ ਖੇਡਾਂ ਨਾਲ ਜੁੜਨ ਵਾਲਾ ਬੱਚਾ ਅੱਗੇ ਚੱਲ ਕੇ ਓਲੰਪਿਕ ਐਥਲੈਟਿਕਸ ਚ ਦੇਸ਼ ਲਈ ਤਗਮਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ।
Download ABP Live App and Watch All Latest Videos
View In Appਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ 'ਚ ਗੋਲਡ ਜਿੱਤ ਕੇ ਵੱਡਾ ਇਤਿਹਾਸ ਰਚਿਆ। ਹਰਿਆਣਾ ਦੇ ਖਾਂਦਰਾ ਪਿੰਡ ਦੇ ਕਿਸਾਨ ਦੇ ਪੁੱਤ 23 ਸਾਲਾ ਨੀਰਜ ਨੇ ਫਾਇਨਲ ਦੇ ਦੂਜੇ ਅਟੈਂਪਟ 'ਚ 87.58 ਮੀਟਰ ਦੀ ਦੂਰੀ ਤੇ ਨੇਜਾ ਸੁੱਟ ਕੇ ਮੈਡਲ ਆਪਣੇ ਨਾਂਅ ਕਰ ਲਿਆ।
ਐਥਲੈਟਿਕਸ 'ਚ ਪਿਛਲੇ 100 ਸਾਲਾਂ 'ਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਖੇਡਾਂ 'ਚ ਨੀਰਜ ਦੀ ਸ਼ੁਰੂਆਤ ਦਿਲਚਸਪ ਤਰੀਕੇ ਨਾਲ ਹੋਈ। ਨੀਰਜ ਬਚਪਨ 'ਚ ਕਾਫੀ ਮੋਟੇ ਸਨ ਤੇ ਪਰਿਵਾਰ ਦੇ ਦਬਾਅ 'ਚ ਭਾਰ ਘਟਾਉਣ ਲਈ ਉਹ ਖੇਡਾਂ ਨਾਲ ਜੁੜੇ। 13 ਸਾਲ ਦੀ ਉਮਰ ਤਕ ਉਹ ਕਾਫੀ ਸ਼ਰਾਰਤੀ ਸਨ।
ਉਨ੍ਹਾਂ ਦੇ ਚਾਚਾ ਪਿੰਡ ਤੋਂ 15 ਕਿਲੋਮੀਟਰ ਦੂਰ ਪਾਨੀਪਤ ਸਥਿਤ ਸ਼ਿਵਾਜੀ ਸਟੇਡੀਅਮ ਲੈਕੇ ਗਏ। ਨੀਰਜ ਨੂੰ ਦੌੜਨ 'ਚ ਕੋਈ ਦਿਲਚਸਪੀ ਨਹੀਂ ਸੀ। ਜਦ ਉਨ੍ਹਾਂ ਸਟੇਡੀਅਮ 'ਚ ਕੁਝ ਖਿਡਾਰੀਆਂ ਨੂੰ ਨੇਜਾ ਸੁੱਟ ਦਾ ਅਭਿਆਸ ਕਰਦਿਆਂ ਦੇਖਿਆ ਤਾਂ ਉਨ੍ਹਾਂ ਨੂੰ ਇਸ ਖੇਡ ਨਾਲ ਲਗਾਅ ਹੋ ਗਿਆ। ਉਨ੍ਹਾਂ ਇਸ 'ਚ ਹੱਥ ਅਜਮਾਉਣ ਦਾ ਫੈਸਲਾ ਕਰ ਲਿਆ।
ਤਜ਼ਰਬੇਕਾਰ ਨੇਜਾ ਸੁੱਟ ਖਿਡਾਰੀ ਜਯਵੀਰ ਚੌਧਰੀ ਨੇ 2011 'ਚ ਨੀਰਜ ਦੀ ਪ੍ਰਤਿਭਾ ਨੂੰ ਪਛਾਣਿਆ ਸੀ। ਨੀਰਜ ਇਸ ਤੋਂ ਬਾਅਦ ਬਿਹਤਰ ਸੁਵਿਧਾਵਾਂ ਦੀ ਤਲਾਸ਼ 'ਚ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ ਆ ਗਏ ਤੇ 2012 ਦੇ ਆਖੀਰ 'ਚ ਉਹ ਅੰਡਰ-16 ਰਾਸ਼ਟਰੀ ਚੈਂਪੀਅਨ ਬਣ ਗਏ।
2016 'ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ 86.48 ਮੀਟਰ ਦੇ ਅੰਡਰ-20 ਵਿਸ਼ਵ ਰਿਕਾਰਡ ਦੇ ਨਾਲ ਇਤਿਹਾਸਕ ਸੋਨ ਤਗਮਾ ਜਿੱਤਣ ਤੋਂ ਬਾਅਦ ਸੁਰਖੀਆਂ 'ਚ ਆਏ ਨੀਰਜ ਨੇ ਮੁੜ ਕੇ ਕਦੇ ਪਿੱਛੇ ਨਹੀਂ ਦੇਖਿਆ।
ਨੀਰਜ ਨੇ 2017 'ਚ ਫੌਜ ਨਾਲ ਜੁੜਨ ਤੋਂ ਬਾਅਦ ਕਿਹਾ ਸੀ, 'ਅਸੀਂ ਕਿਸਾਨ ਹਾਂ, ਪਰਿਵਾਰ 'ਚ ਕਿਸੇ ਕੋਲ ਵੀ ਸਰਕਾਰੀ ਨੌਕਰੀ ਨਹੀਂ ਹੈ ਤੇ ਮੇਰਾ ਪਰਿਵਾਰ ਬੜੀ ਮੁਸ਼ਕਿਲ ਨਾਲ ਮੇਰਾ ਸਾਥ ਦਿੰਦਾ ਆਇਆ ਹੈ। ਪਰ ਹੁਣ ਇਹ ਇਕ ਰਾਹਤ ਦੀ ਗੱਲ ਹੈ ਕਿ ਮੈਂ ਆਪਣੀ ਪ੍ਰੈਕਟਿਸ ਜਾਰੀ ਰੱਖਣ ਤੋਂ ਇਲਾਵਾ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੇ ਸਮਰੱਥ ਹਾਂ।
2017 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਸਿਖਰਲਾ ਸਥਾਨ ਹਾਸਲ ਕੀਤਾ ਤੇ ਇਸ ਤੋਂ ਬਾਅਦ 2018 'ਚ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ 'ਚ ਸਫ਼ਲ ਰਹੇ। ਉਹ 2018 ਅਰਜੁਨ ਪੁਰਸਕਾਰ ਦੇ ਜੇਤੂ ਬਣੇ।