Photos: ਤਲਾਕ ਦੀਆਂ ਖਬਰਾਂ ਵਿਚਾਲੇ ਸਾਨੀਆ ਮਿਰਜ਼ਾ ਦੁਬਈ 'ਚ ਕਰ ਰਹੀ ਇਨਜੁਆਏ...ਦੇਖੋ ਤਸਵੀਰਾਂ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਪਿਛਲੇ ਕੁਝ ਸਮੇਂ ਤੋਂ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕਰਵਾਉਣ ਵਾਲੀ ਸਾਨੀਆ ਮਿਰਜ਼ਾ ਦੁਬਈ ਵਿੱਚ ਰਹਿੰਦੀ ਹੈ। ਹੁਣ ਤਲਾਕ ਦੀਆਂ ਖਬਰਾਂ ਵਿਚਾਲੇ ਸਾਨੀਆ ਮਿਰਜ਼ਾ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਲਿਖਿਆ ਹੋਇਆ ਹੈ, 'ਬ੍ਰੇਕਫਾਸਟ ਡੇਟ'। ਇਹ ਤਸਵੀਰ ਖੁਦ ਭਾਰਤੀ ਟੈਨਿਸ ਸਟਾਰ ਨੇ ਸ਼ੇਅਰ ਕੀਤੀ ਹੈ।
Download ABP Live App and Watch All Latest Videos
View In Appਸਾਨੀਆ ਅਕਸਰ ਇੰਸਟਾਗ੍ਰਾਮ 'ਤੇ ਆਪਣੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ, ਪਰ ਇਸ ਵਾਰ ਉਸ ਦੀ ਸ਼ੇਅਰ ਕੀਤੀ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, ਉਸਨੇ ਬੇਟੇ ਇਜ਼ਹਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਸ ਤਸਵੀਰ ਨੂੰ ਕੈਪਸ਼ਨ ਦਿੱਤਾ ਹੈ, ਬ੍ਰੇਕਫਾਸਟ ਡੇਟ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਰਟ ਇਮੋਜੀ ਦੀ ਵਰਤੋਂ ਵੀ ਕੀਤੀ ਹੈ। ਉਨ੍ਹਾਂ ਨੇ ਬੇਟੇ ਇਜ਼ਹਾਨ ਨੂੰ ਵੀ ਟੈਗ ਕੀਤਾ ਹੈ।
ਦੱਸ ਦਈਏ ਹਾਲ ਹੀ 'ਚ ਸਾਨੀਆ ਮਿਰਜ਼ਾ ਨੂੰ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ 'ਚ ਨਜ਼ਰ ਆਈ ਸੀ। ਇਸ ਵਿਆਹ ਦੇ ਵਿੱਚ ਸਾਨੀਆ ਨੇ ਆਪਣੀ ਭੈਣ ਦੇ ਨਾਲ ਸ਼ਿਰਕਤ ਕੀਤੀ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਨ੍ਹੀਂ ਦਿਨੀਂ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਅਲੱਗ-ਅਲੱਗ ਜ਼ਿੰਦਗੀ ਬਤੀਤ ਕਰ ਰਹੇ ਹਨ। ਦੋਵੇਂ ਇਕੱਠੇ ਆਪਣੇ ਬੇਟੇ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਹਾਲਾਂਕਿ, ਨਾ ਤਾਂ ਸਾਨੀਆ ਮਿਰਜ਼ਾ ਅਤੇ ਨਾ ਹੀ ਸ਼ੋਏਬ ਮਲਿਕ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਤਲਾਕ ਦੀ ਖਬਰ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।