Shocking: ਮਸ਼ਹੂਰ ਕ੍ਰਿਕਟਰ ਦਾ ਮੁੰਡਾ ਅਚਾਨਕ ਬਣਿਆ ਕੁੜੀ, ਵਾਇਰਲ ਤਸਵੀਰਾਂ ਵੇਖ ਲੋਕਾਂ ਦੇ ਉਡੇ ਹੋਸ਼
ਦੱਸ ਦੇਈਏ ਕਿ ਹੁਣ ਉਹ ਆਰੀਅਨ ਤੋਂ ਅਨਾਇਆ ਬਾਂਗੜ ਬਣ ਗਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਆਪਣੀ ਟਰਾਂਸਫੋਰਮੈਸ਼ਨ ਯਾਤਰਾ ਨੂੰ ਸਾਂਝਾ ਕਰਦੇ ਹੋਏ, ਦੱਸਿਆ ਹੈ ਕਿ ਉਨ੍ਹਾਂ ਨੇ ਹਾਰਮੋਨ ਰਿਪਲੇਸਮੈਂਟ ਥੈਰੇਪੀ ਕਰਵਾਈ ਹੈ। ਹੁਣ 10 ਮਹੀਨਿਆਂ ਬਾਅਦ ਉਹ ਲੜਕੇ ਤੋਂ ਕੁੜੀ ਬਣ ਗਏ। ਜਿਸਨੂੰ ਦੇਖ ਕੁਝ ਲੋਕ ਹੈਰਾਨ ਹਨ, ਜਦਕਿ ਕੁਝ ਲੋਕ ਉਨ੍ਹਾਂ ਨੂੰ ਇੰਨੀ ਵੱਡੀ ਤਬਦੀਲੀ ਲਈ ਹਿੰਮਤ ਦੇ ਰਹੇ ਹਨ।
Download ABP Live App and Watch All Latest Videos
View In Appਹੁਣ ਅਨਾਇਆ ਬਣ ਚੁੱਕੇ ਆਰੀਅਨ ਇਕਦਮ ਕੁੜੀ ਦੀ ਤਰ੍ਹਾਂ ਸਜ ਕੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਉਸਦਾ ਪੂਰੀ ਤਰ੍ਹਾਂ ਬਦਲਿਆ ਹੋਇਆ ਰੂਪ ਨਜ਼ਰ ਆ ਰਿਹਾ ਹੈ। ਕਦੇ ਉਹ ਮੱਥੇ 'ਤੇ ਬਿੰਦੀ ਦੇ ਨਾਲ ਸੂਟ ਪਾ ਕੇ ਦੇਖੇ ਗਏ, ਤਾਂ ਕਦੇ ਉਹ ਸ਼ਾਰਟਸ 'ਚ ਜਿਮ ਕਰਦੇ ਨਜ਼ਰ ਆਏ।
ਜਿਮ 'ਚ ਸ਼ਾਰਟਸ ਪਹਿਨੇ ਨਜ਼ਰ ਆਏ ਆਰੀਅਨ ਅਨਾਇਆ ਬਣਨ ਤੋਂ ਬਾਅਦ ਇੱਥੇ ਜਿਮ 'ਚ ਨਜ਼ਰ ਆ ਰਹੇ ਹਨ। ਜਿੱਥੇ ਵਾਈਟ ਫੁੱਲ ਸਲੀਵਜ਼ ਕ੍ਰੌਪ ਟਾਪ ਦੇ ਨਾਲ ਉਨ੍ਹਾਂ ਨੇ ਕਾਲੇ ਸ਼ਾਰਟਸ ਦੀ ਪੇਅਰ ਕੀਤੀ। ਜਿਸ ਨੂੰ ਪਹਿਨ ਕੇ ਉਨ੍ਹਾਂ ਨੂੰ ਖੁੱਲ੍ਹੇ ਵਾਲਾਂ ਨਾਲ ਸ਼ੀਸ਼ੇ ਦੀਆਂ ਸੈਲਫੀਆਂ ਲੈਂਦੇ ਦੇਖਿਆ ਗਿਆ, ਉਸ ਦਾ ਸਟਾਈਲ ਆਪਣੇ ਵਾਲਾਂ ਨੂੰ ਜੂੜੇ ਵਿੱਚ ਬੰਨ੍ਹ ਕੇ ਕਸਰਤ ਕਰਦੇ ਹੋਏ ਵੀ ਸ਼ਾਨਦਾਰ ਹੈ।
ਆਰੀਅਨ ਤੋਂ ਅਨਾਇਆ ਤੱਕ ਦਾ ਸਫਰ ਨਹੀਂ ਸੀ ਆਸਾਨ ਆਰੀਅਨ ਤੋਂ ਅਨਾਇਆ ਬਣਨ ਦਾ ਸਫਰ ਆਸਾਨ ਨਹੀਂ ਸੀ। 11 ਮਹੀਨਿਆਂ ਦੀ ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਅਤੇ ਸੈਕਸ ਚੇਂਜ ਸਰਜਰੀ ਤੋਂ ਬਾਅਦ ਅਨਾਇਆ ਆਪਣੇ ਇੰਸਟਾਗ੍ਰਾਮ 'ਤੇ ਅਨੁਭਵ ਸਾਂਝੇ ਕੀਤੇ।
ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ, ਪਰ ਉਨ੍ਹਾਂ ਦਾ ਜਨੂੰਨ ਘੱਟ ਨਹੀਂ ਹੋਇਆ। ਅਨਾਇਆ ਨੇ ਦੱਸਿਆ ਕਿ 'ਬਚਪਨ ਤੋਂ ਹੀ ਕ੍ਰਿਕਟ ਮੇਰੀ ਜ਼ਿੰਦਗੀ ਸੀ ਅਤੇ ਮੈਂ ਆਪਣੇ ਪਿਤਾ ਨੂੰ ਦੇਖ ਕੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਸੁਪਨਾ ਦੇਖਿਆ ਸੀ।'