ਮੋਗਾ ਦੀ Taekwondo ਖਿਡਾਰਨ ਕਰਨਾ ਚਾਹੁੰਦੀ ਦੇਸ਼ ਦਾ ਨਾਂ ਰੋਸ਼ਨ, ਕੈਪਟਨ ਸਰਕਾਰ ਅੱਗੇ ਇਹ ਮੰਗ

ਜ਼ਿਲ੍ਹਾ ਮੋਗਾ ਦੇ ਬਹੁਤ ਸਾਰੇ ਖਿਡਾਰੀ, ਬਾਲੀਵੁੱਡ ਸਟਾਰ ਤੇ ਗਾਇਕਾਂ ਨੇ ਆਪਣੇ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ। ਹੁਣ ਇਸ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਦਾ ਵੀ ਇਹ ਸੁਪਨਾ ਹੈ।
Download ABP Live App and Watch All Latest Videos
View In App
ਉਹ ਆਪਣੀ ਖੇਡ ਵਿੱਚ ਵਧੀਆ ਪ੍ਰਦਰਸ਼ ਕਰਕੇ ਮੋਗੇ ਦੇ ਨਾਲ-ਨਾਲ ਭਾਰਤ ਦਾ ਵੀ ਨਾਂ ਰੋਸ਼ਨ ਕਰਨਾ ਚਾਹੁੰਦੀ ਹੈ। ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਤਾਈਕਵਾਂਡੋ ਨੂੰ ਤਰਜੀਹ ਦੇ ਕੇ ਇਸ ਖੇਡ ਨੂੰ ਅੱਗੇ ਲੈ ਕੇ ਆਏ।

ਲਵਪ੍ਰੀਤ ਕੌਰ ਨੇ ਦਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਅਗੇ ਵਧੇ ਤੇ ਉਸ ਨੂੰ ਪੁਲਿਸ ਜਾਂ ਫੌਜ ਵਿੱਚ ਨੌਕਰੀ ਮਿਲੇ ਤੇ ਸਪੋਰਟਸ ਕੋਟੇ ਵਿੱਚ ਉਹ ਭਾਰਤ ਲਈ ਖੇਡੇ।
ਲਵਪ੍ਰੀਤ ਕੌਰ ਨੇ ਦਸਿਆ ਛੇਵੀਂ ਜਮਾਤ ਤੋਂ ਉਸਨੇ ਇਹ ਖੇਡ ਸ਼ੁਰੂ ਕੀਤੀ ਸੀ ਤੇ ਉਹ ਬਠਿੰਡਾ ਵਿੱਚ ਰਹਿੰਦੀ ਸੀ। ਉਸ ਨੇ ਕਈ ਨੈਸ਼ਨਲ ਤੇ ਇੰਟਰਨਸਨਲ ਟੂਰਨਾਮੈਂਟ ਖੇਡੇ ਤੇ ਬਹੁਤ ਸਾਰੇ ਮੈਡਲ ਤੇ ਸਰਟੀਫਿਕੇਟ ਪ੍ਰਾਪਤ ਕੀਤੇ। ਉਸ ਨੇ ਦੱਸਿਆ ਕਿ ਉਹ ਦੋ ਭੈਣ-ਭਰਾ ਹਨ। ਉਸ ਦੇ ਘਰਦੇ ਆਰਥਿਕ ਹਲਾਤ ਬਹੁਤ ਮਾੜੇ ਹਨ।
ਉਸ ਨੇ ਕਿਹਾ ਕਿ ਪਿਤਾ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ ਜਿਸ ਕਾਰਨ ਉਹ ਆਪਣੀ ਗੇਮ ਵੀ ਚੰਗੀ ਤਰ੍ਹਾਂ ਨਹੀਂ ਖੇਡ ਪਾ ਰਹੀ ਤੇ ਨਾ ਹੀ ਚੰਗੀ ਡਾਈਟ ਉਸਨੂੰ ਮਿਲ ਰਹੀ ਹੈ। ਲਵਪ੍ਰੀਤ ਨੇ ਦਸਿਆ ਕਿ ਉਹ ਇੱਕ ਚੰਗਾ ਖਿਡਾਰੀ ਬਣਨਾ ਚਾਹੁੰਦੀ ਹੈ। ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ ਜਾਏ।
ਲਵਪ੍ਰੀਤ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕੇ ਆਪਣੀ ਧੀ ਲਵਪ੍ਰੀਤ ਨੂੰ ਪੁੱਤਾਂ ਵਾਂਗ ਪਾਲਿਆ ਹੈ ਤੇ ਜੇਕਰ ਧੀਆਂ ਨੂੰ ਅਸੀਂ ਪੁੱਤਰਾਂ ਵਾਂਗ ਪਾਲਾਂਗਾ ਤਾਂ ਉਹ ਪੁੱਤਰਾਂ ਵਾਂਗ ਹੀ ਕੰਮ ਕਰਨਗੀਆਂ। ਉਨ੍ਹਾਂ ਕਿਹਾ ਘੱਟ ਤਨਖਾਹ ਕਾਰਨ ਮੇਰੀ ਧੀ ਨੂੰ ਚੰਗੀ ਡਾਈਟ ਵੀ ਨਹੀਂ ਮਿਲ ਪਾ ਰਹੀ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਮੇਰੀ ਧੀ ਵਾਂਗ ਹੋਰਾਂ ਖਿਡਾਰਨਾਂ ਨੂੰ ਵੀ ਮੌਕਾ ਦੇਣ ਤਾਂ ਕਿ ਉਹ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।