ਬੇਹੱਦ ਖੂਬਰਸੂਰਤ ਨੇ ਇਨ੍ਹਾਂ ਕ੍ਰਿਕੇਟ ਖਿਡਾਰੀਆਂ ਦੀਆਂ ਪਤਨੀਆਂ, ਤਸਵੀਰਾਂ ਵੇਖ ਉੱਡ ਜਾਣਗੇ ਹੋਸ਼
ਜੇਮਜ਼ ਐਂਡਰਸਨ ਤੇ ਡੈਨੀਲਾ ਲੋਇਡ: ਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ (James Anderson) ਨੇ 2004 ਵਿੱਚ ਮਸ਼ਹੂਰ ਮਾਡਲ ਡੈਨੀਲਾ ਲੋਇਡ (Daniella Lloyd) ਨਾਲ ਵਿਆਹ ਕੀਤਾ ਸੀ। ਜੇਮਜ਼ ਐਂਡਰਸਨ ਪਹਿਲਾ ਕ੍ਰਿਕਟਰ ਹੈ ਜਿਸ ਨੇ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਐਂਡਰਸਨ ਤੇ ਲੋਇਡ ਦੀ ਲਵਸਟੋਰੀ ਬਿਲਕੁਲ ਫਿਲਮੀ ਹੈ। ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਨਾਈਟ ਕਲੱਬ ਵਿੱਚ ਹੋਈ ਤੇ ਉਹ ਦੋਵੇਂ ਪਹਿਲੀ ਨਜ਼ਰ ਵਿੱਚ ਹੀ ਪਿਆਰ ਵਿੱਚ ਪੈ ਗਏ।
Download ABP Live App and Watch All Latest Videos
View In Appਸ਼ੇਨ ਵਾਟਸਨ ਤੇ ਲੀ ਫਰਲੌਂਗ: ਆਸਟਰੇਲੀਆ ਦੇ ਸਾਬਕਾ ਦਿੱਗਜ ਆਲਰਾਊਂਡਰ ਸ਼ੇਨ ਵਾਟਸਨ (Shane Watson) ਤੇ ਉਨ੍ਹਾਂ ਦੀ ਪਤਨੀ ਲੀ ਫਰਲੋਂਗ (Lee Furlong) ਨੂੰ 'ਗੋਲਡਨ ਕਪਲ' ਕਿਹਾ ਜਾਂਦਾ ਹੈ। ਉਨ੍ਹਾਂ ਦੋਵਾਂ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਲੀ ਫਰਲੌਂਗ ਫੌਕਸ ਸਪੋਰਟਸ ਦੀ ਐਂਕਰ ਤੇ ਲੇਖਕ ਹੈ।
ਦਿਨੇਸ਼ ਕਾਰਤਿਕ ਤੇ ਦੀਪਿਕਾ ਪੱਲੀਕਲ: ਭਾਰਤ ਦੀ ਸਟਾਰ ਸਕੁਐਸ਼ ਖਿਡਾਰੀ ਦੀਪਿਕਾ ਪੱਲੀਕਲ (Dipika Pallikal) ਅਤੇ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ (Dinesh karthik) ਨੇ ਸਾਲ 2015 ਵਿੱਚ ਵਿਆਹ ਕਰਵਾ ਲਿਆ ਸੀ। ਕਾਰਤਿਕ ਲੰਬੇ ਸਮੇਂ ਤੋਂ ਦੀਪਿਕਾ ਕੋਲ ਪਹੁੰਚ ਰਿਹਾ ਸੀ। ਦਰਅਸਲ, ਉਸ ਨੇ ਵਾਰ ਵਾਰ ਦੀਪਿਕਾ ਨਾਲ ਡਿਨਰ ਡੇਟ ਲਈ ਗੱਲ ਕੀਤੀ, ਪਰ ਦੀਪਿਕਾ ਨੇ ਉਸ ਨੂੰ ਇਨਕਾਰ ਕਰ ਦਿੱਤਾ। ਇੱਕ ਦਿਨ ਅਚਾਨਕ ਕਾਰਤਿਕ ਨੇ ਦੀਪਿਕਾ ਨੂੰ ਪ੍ਰਪੋਜ਼ ਕੀਤਾ। ਇਸ ਤੋਂ ਬਾਅਦ ਜਦੋਂ ਦੀਪਿਕਾ ਨੇ ਆਪਣੀ ਮਾਂ ਨੂੰ ਇਹ ਦੱਸਿਆ ਤਾਂ ਉਹ ਬਹੁਤ ਹੈਰਾਨ ਹੋਈ, ਕਿਉਂਕਿ ਕਾਰਤਿਕ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ। ਆਪਣੀ ਪਹਿਲੀ ਪਤਨੀ ਤੋਂ ਤਲਾਕ ਤੋਂ ਬਾਅਦ, ਕਾਰਤਿਕ ਨੇ ਦੀਪਿਕਾ ਨਾਲ ਦੂਜਾ ਵਿਆਹ ਕਰਵਾ ਲਿਆ।
ਸ਼ਾਕਿਬ ਅਲ ਹਸਨ ਤੇ ਉਮੀ ਅਹਿਮਦ ਸ਼ਿਸ਼ਿਰ: ਸ਼ਾਕਿਬ ਅਲ ਹਸਨ (Shakib Al Hasan) ਨੂੰ ਮਿਲਣ ਤੋਂ ਪਹਿਲਾਂ, ਉਮੇਦੇ ਅਹਿਮਦ ਸ਼ਿਸ਼ਿਰ (Umme Ahmed Shishir) ਇੱਕ ਮਸ਼ਹੂਰ ਮਾਡਲ ਸੀ। ਸ਼ਿਸ਼ਿਰ ਨੂੰ ਕ੍ਰਿਕਟਰਾਂ ਦੀ ਸਭ ਤੋਂ ਖੂਬਸੂਰਤ ਪਤਨੀਆਂ ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ। ਤਿੰਨ ਸਾਲ ਡੇਟਿੰਗ ਤੋਂ ਬਾਅਦ ਸ਼ਿਸ਼ਿਰ ਅਤੇ ਸ਼ਕੀਬ ਨੇ ਵਿਆਹ ਕਰਵਾ ਲਿਆ। ਸ਼ਿਸ਼ਿਰ ਇੱਕ ਸਾਫਟਵੇਅਰ ਇੰਜਨੀਅਰ ਵੀ ਹੈ। ਸ਼ਾਕਿਬ ਤੇ ਸ਼ਿਸ਼ਿਰ ਨੇ ਵੀ ਕਈ ਐਡ ਸ਼ੂਟ ਕੀਤੇ ਹਨ।
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ: ਵਿਰਾਟ ਕੋਹਲੀ (Virat Kohli) ਤੇ ਅਨੁਸ਼ਕਾ ਸ਼ਰਮਾ (Anushka Sharma) ਦੁਨੀਆ ਭਰ ਵਿੱਚ ਪਸੰਦ ਕੀਤੇ ਜਾ ਰਹੇ ਹਨ। ਵਿਰਾਟ ਤੇ ਅਨੁਸ਼ਕਾ ਪਹਿਲੀ ਵਾਰ ਕਿਸੇ ਐਡ ਸ਼ੂਟ ਦੌਰਾਨ ਮਿਲੇ ਸੀ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਇਸ ਤੋਂ ਬਾਅਦ ਅਨੁਸ਼ਕਾ ਅਕਸਰ ਆਈਪੀਐਲ ਵਿੱਚ ਨਜ਼ਰ ਆਈ। ਹਾਲਾਂਕਿ ਸਾਲ 2016 ਵਿੱਚ ਭਾਰਤ ਦੇ ਆਸਟਰੇਲੀਆ ਦੌਰੇ ਦੌਰਾਨ ਉਨ੍ਹਾਂ ਦੇ ਬ੍ਰੇਕ ਅਪ ਦੀਆਂ ਖਬਰਾਂ ਆਈਆਂ ਸਨ, ਪਰ ਅਨੁਸ਼ਕਾ ਨੇ ਵਿਰਾਟ ਨੂੰ ਵਧਾਈ ਦਿੱਤੀ ਜਦੋਂ ਭਾਰਤ ਨੇ ਸਾਲ 2016 ਦੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। 2018 ਵਿੱਚ, ਇਸ ਜੋੜੀ ਦਾ ਵਿਆਹ ਹੋ ਗਿਆ। ਹਾਲ ਹੀ ਵਿੱਚ ਅਨੁਸ਼ਕਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ।