Traffic Camera: ਆਖਰ ਸੜਕ 'ਤੇ ਕੈਮਰਾ ਕਿਵੇਂ ਕੱਟਦਾ ਚਲਾਨ?

ਜੇਕਰ ਤੁਸੀਂ ਵੱਡੇ ਸ਼ਹਿਰ ਵਿੱਚ ਟਰੈਵਲ ਕਰਦੇ ਹੋ, ਤਾਂ ਤੁਹਾਨੂੰ ਸੜਕ ਤੇ ਕੈਮਰੇ ਦਿਖਾਈ ਦੇਣਗੇ। ਜਦੋਂ ਕੋਈ ਟ੍ਰੈਫਿਕ ਸਿਗਨਲ ਦੀ ਉਲੰਘਣਾ ਕਰਦਾ ਜਾਂ ਤੇਜ਼ ਰਫਤਾਰ ਗੱਡੀ ਚਲਾਉਂਦਾ, ਤਾਂ ਕੈਮਰੇ ਖੁਦ ਚਲਾਨ ਜਨਰੇਟ ਕਰਕੇ ਘਰ ਭੇਜ ਦਿੰਦੇ ਹਨ।

( Image Source : Freepik )

1/5
ਸੜਕ 'ਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ।ਇਸ ਦੇ ਬਾਅਦ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਚਲਾਨ ਦਾ ਭੁਗਤਾਨ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਇਹ ਕੈਮਰੇ ਕਿਵੇਂ ਕੰਮ ਕਰਦੇ ਹਨ ਤੇ ਇਨ੍ਹਾਂ ਤੋਂ ਬਚਣਾ ਕਿਉਂ ਸੰਭਵ ਨਹੀਂ।
2/5
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਸੜਕ 'ਤੇ ਟ੍ਰੈਫਿਕ ਕੈਮਰੇ ਲਾਏ ਗਏ ਹਨ। ਇਸ ਲਈ ਸੁਪਰ ਹਾਈ ਰੈਜ਼ੋਲਿਊਸ਼ਨ (2 ਮੈਗਾਪਿਕਸਲ) ਕੈਮਰੇ ਵਰਤੇ ਜਾਂਦੇ ਹਨ, ਜੋ 60 ਡਿਗਰੀ ਕਵਰੇਜ ਵਾਲੇ ਹੁੰਦੇ ਹਨ। ਇਸ ਲਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਨ੍ਹਾਂ ਕੈਮਰਿਆਂ ਤੋਂ ਬਚਣਾ ਬਹੁਤ ਮੁਸ਼ਕਲ ਹੁੰਦਾ ਹੈ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਵਾਹਨਾਂ ਦੀ ਸਪੀਡ ਦਾ ਪਤਾ ਲਾਉਣਾ ਆਸਾਨ ਹੈ।
3/5
ਇਹ ਕੈਮਰੇ ਟ੍ਰੈਫਿਕ ਕੰਟਰੋਲ ਰੂਮ ਤੋਂ ਚੱਲਦੇ ਹਨ। ਇਨ੍ਹਾਂ ਕੈਮਰਿਆਂ ਲਈ ਵਿਸ਼ੇਸ਼ ਡਾਟਾ ਇਨਕ੍ਰਿਪਸ਼ਨ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕੈਮਰੇ ਦੁਆਰਾ ਖਿੱਚੀਆਂ ਗਈਆਂ ਫੋਟੋਆਂ ਤੇ ਵੀਡੀਓਜ਼ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ, ਤਾਂ ਜੋ ਜੇਕਰ ਕੋਈ ਵਿਵਾਦ ਹੋਏ ਹੈ ਤਾਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ।
4/5
ਜਦੋਂ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਟ੍ਰੈਫਿਕ ਕੰਟਰੋਲ ਰੂਮ ਦੁਆਰਾ ਤੁਹਾਡੇ ਮੋਬਾਈਲ 'ਤੇ ਐਸਐਮਐਸ ਰਾਹੀਂ ਈ-ਚਲਾਨ ਭੇਜਿਆ ਜਾਂਦਾ ਹੈ। ਜੇਕਰ ਚਲਾਨ ਦੀ ਰਕਮ ਤੈਅ ਸਮਾਂ ਸੀਮਾ ਦੇ ਅੰਦਰ ਜਮ੍ਹਾ ਨਾ ਕਰਵਾਈ ਜਾਏ ਤਾਂ ਵਾਹਨ ਜ਼ਬਤ ਕੀਤਾ ਜਾ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਟ੍ਰੈਫਿਕ ਕੰਟਰੋਲ ਰੂਮ 24x7 ਕੰਮ ਕਰ ਦਾ ਹੈ। ਇਸ ਲਈ ਰਾਤ ਨੂੰ ਵੀ ਇਨ੍ਹਾਂ ਕੈਮਰਿਆਂ ਤੋਂ ਬਚਣ ਦੀ ਸੰਭਾਵਨਾ ਨਹੀਂ ਹੁੰਦਾ।
5/5
ਈ-ਚਲਾਨ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ, ਇਸ ਨੂੰ ਦੋ-ਪੜਾਅ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਪਹਿਲਾਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਆਟੋਮੈਟਿਕ ਪੁਸ਼ਟੀ ਕੀਤੀ ਜਾਂਦੀ ਹੈ ਤੇ ਫਿਰ ਇਸ ਦੀ ਦਸਤੀ ਜਾਂਚ ਕੀਤੀ ਜਾਂਦੀ ਹੈ, ਤਾਂ ਜੋ ਗਲਤੀ ਦੀ ਕੋਈ ਗੁੰਜਾਇਸ਼ ਨਾ ਰਵੇ।
Sponsored Links by Taboola