Whatsapp: ਹੁਣ ਤੁਹਾਡੀ ਵਾਟਸਐਪ DP ਦੀ ਕੋਈ ਨਹੀਂ ਕਰ ਸਕੇਗਾ ਦੁਰਵਰਤੋਂ, ਆਹ ਨਵਾਂ ਫੀਚਰ ਦੇਵੇਗਾ ਵਾਰਨਿੰਗ
ਵਾਟਸਐਪ ਆਪਣੇ ਯੂਜ਼ਰਸ ਲਈ ਇਕ ਸ਼ਾਨਦਾਰ ਫੀਚਰ ਲੈ ਕੇ ਆਇਆ ਹੈ, ਜਿਸ 'ਚ ਕੰਪਨੀ ਨੇ ਹੁਣ ਪ੍ਰੋਫਾਈਲ ਫੋਟੋ ਦੇ ਸਕਰੀਨਸ਼ਾਟ ਨੂੰ ਬਲਾਕ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਹੁਣ ਕੋਈ ਵੀ ਤੁਹਾਡੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਟ ਨਹੀਂ ਲੈ ਸਕੇਗਾ।
Download ABP Live App and Watch All Latest Videos
View In Appਪਹਿਲਾਂ ਲੋਕ ਵਾਟਸਐਪ ਕਾਂਟੈਕਟ ਵਿੱਚ ਕਿਸੇ ਦੀ ਵੀ ਪ੍ਰੋਫਾਈਲ ਫੋਟੋ ਨੂੰ ਸਕਰੀਨਸ਼ਾਟ ਲੈ ਕੇ ਸੇਵ ਕਰ ਲੈਂਦੇ ਸਨ ਪਰ ਹੁਣ ਅਜਿਹਾ ਨਹੀਂ ਕਰ ਸਕਣਗੇ।
ਵਾਟਸਐਪ ਕਾਫ਼ੀ ਸਮੇਂ ਤੋਂ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਉਹ ਹੌਲੀ-ਹੌਲੀ ਲੋਕਾਂ ਤੱਕ ਪਹੁੰਚੇਗਾ।
ਤੁਹਾਡੇ ਕੋਲ ਵੀ ਛੇਤੀ ਹੀ ਇਸ ਫੀਚਰ ਸਬੰਧੀ ਨੋਟੀਫਿਕੇਸ਼ਨ ਆ ਜਾਵੇਗਾ। ਅਪਡੇਟ ਤੋਂ ਬਾਅਦ ਜੇਕਰ ਕੋਈ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਟ ਲੈਂਦਾ ਹੈ ਤਾਂ ਉਸ ਕੋਲ ਬਲੈਕ ਸਕ੍ਰੀਨ ਵਾਲੀ ਇਮੇਜ ਸੇਵ ਹੋ ਜਾਵੇਗੀ
ਵਾਟਸਐਪ 'ਤੇ ਇਸ ਫੀਚਰ ਨਾਲ ਫੋਟੋ ਦਾ ਸਕਰੀਨਸ਼ਾਟ ਲੈਣ ਵੇਲੇ ਸਕਰੀਨ 'ਤੇ ਇਕ ਵਾਰਨਿੰਗ ਮੈਸੇਜ ਆਵੇਗਾ। ਵਾਟਸਐਪ ਨੇ ਆਪਣੇ ਯੂਜ਼ਰਸ ਨੂੰ ਆਪਣੀ ਪ੍ਰੋਫਾਈਲ ਫੋਟੋ ਨੂੰ ਲੁਕਾਉਣ ਦਾ ਵਿਕਲਪ ਵੀ ਦਿੱਤਾ ਹੋਇਆ ਹੈ, ਜਿਸ 'ਚ ਯੂਜ਼ਰਸ ਚੁਣ ਸਕਦੇ ਹਨ ਕਿ ਉਹ ਕਿਸ ਨੂੰ ਆਪਣੀ ਪ੍ਰੋਫਾਈਲ ਫੋਟੋ ਦਿਖਾਉਣਾ ਚਾਹੁੰਦੇ ਹਨ।