Underwater Cities: ਸਮੁੰਦਰ ਦੇ ਪਾਣੀਆਂ 'ਚ ਦੱਬੇ ਦੁਨੀਆ ਦੇ ਰਹੱਸਮਈ ਸ਼ਹਿਰ, ਖੋਜ ਨੇ ਸਭ ਨੂੰ ਹੈਰਾਨ ਕੀਤਾ
ਯੋਨਗੁਨੀ ਸਿਟੀ, ਮਿਸਰ: ਤੁਸੀਂ ਸ਼ਾਇਦ ਮਿਸਰ ਵਿੱਚ ਬਹੁਤ ਸਾਰੇ ਪਿਰਾਮਿਡ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਸਮੁੰਦਰ ਦੇ ਅੰਦਰ ਪਿਰਾਮਿਡ ਵੇਖੇ ਹਨ। ਦਰਅਸਲ, ਕੁਝ ਸਾਲ ਪਹਿਲਾਂ ਜਾਪਾਨ ਵਿੱਚ ਇੱਕ ਸੈਲਾਨੀ ਗਾਈਡ ਨੇ ਸਮੁੰਦਰ ਦੇ ਅੰਦਰ ਇਹ ਪਿਰਾਮਿਡ ਲੱਭੇ ਸੀ। ਇਹ ਯੋਨਗੁਨੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਕਿਸੇ ਸਮੇਂ ਮਿਥਿਹਾਸਕ ਮਹਾਂਦੀਪ ਦਾ ਹਿੱਸਾ ਸੀ।
Download ABP Live App and Watch All Latest Videos
View In Appਸ਼ੀ ਚੇਂਗ, ਚੀਨ: ਚੀਨ ਦੇ ਝੇਜਿਆਂਗ ਵਿੱਚ ਸ਼ੀ ਚੇਂਗ ਨਾਂ ਦਾ ਸ਼ਹਿਰ ਹੁੰਦਾ ਸੀ, ਜੋ ਲਗਪਗ 1300 ਸਾਲ ਪੁਰਾਣਾ ਸੀ, ਪਰ ਸਾਲ 1959 ਵਿਚ ਇਹ ਸ਼ਹਿਰ ਇੱਕ ਡੂੰਘੀ ਝੀਲ ਵਿਚ ਡੁੱਬ ਗਿਆ। ਇਸ ਨੂੰ 'ਲਾਈਨ ਸਿਟੀ' ਵਜੋਂ ਜਾਣਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਸ਼ਹਿਰ ਦੇ ਖੰਡਰ ਅਜੇ ਵੀ ਪਾਣੀ ਦੇ ਹੇਠਾਂ ਸਹੀ ਹਾਲਤ ਵਿਚ ਹਨ।
ਅਲੈਕਜ਼ੈਂਡਰੀਆ: ਇਹ ਸਿਕੰਦਰ ਦਾ ਸ਼ਹਿਰ ਅਲੈਕਜ਼ੈਂਡਰੀਆ (ਮਿਸਰ) ਹੈ, ਜੋ ਲਗਪਗ 1500 ਸਾਲ ਪਹਿਲਾਂ ਭਿਆਨਕ ਭੁਚਾਲ ਕਾਰਨ ਸਮੁੰਦਰ ਵਿੱਚ ਡੁੱਬਿਆ ਸੀ। ਇਸ ਦੇ ਖੰਡਰ ਅਜੇ ਵੀ ਪਾਣੀ ਵਿਚ ਮੌਜੂਦ ਹਨ, ਜੋ ਇਸ ਸ਼ਹਿਰ ਦੀ ਵਿਰਾਸਤ ਨੂੰ ਦੱਸਦਾ ਹੈ।
ਹੇਰਾਸਲੋਇਨ ਸਿਟੀ: ਇਹ ਮਿਸਰ ਦਾ ਪ੍ਰਾਚੀਨ ਸ਼ਹਿਰ ਹੇਰਾਸਲੋਇਨ ਹੈ, ਜੋ ਲਗਪਗ 1200 ਸਾਲ ਪਹਿਲਾਂ ਸਮੁੰਦਰ ਵਿੱਚ ਸਮਾ ਗਿਆ ਸੀ। ਇਹ ਕੁਝ ਸਾਲਾਂ ਵਿੱਚ ਲੱਭਿਆ ਹੈ। ਇਤਿਹਾਸਕਾਰ ਹੇਰੋਟੋਡਸ ਮੁਤਾਬਕ ਇਹ ਸ਼ਹਿਰ ਆਪਣੀ ਬੇਸ਼ੁਮਾਰ ਅਮੀਰੀ ਕਰਕੇ ਮਸ਼ਹੂਰ ਸੀ। ਗੋਤਾਖੋਰਾਂ ਨੂੰ ਇੱਥੋਂ ਖਜ਼ਾਨਾ ਵੀ ਮਿਲਿਆ ਹੈ।
ਖੁੰਭਾਤ ਦਾ ਗੁੰਮ ਹੋਇਆ ਸ਼ਹਿਰ: ਇਸ ਨੂੰ ਖੰਭਾਤ ਦਾ ਗੁੰਮਿਆ ਹੋਇਆ ਸ਼ਹਿਰ ਕਿਹਾ ਜਾਂਦਾ ਹੈ, ਜੋ ਖੰਭਾਤ ਦੀ ਖਾੜੀ (ਭਾਰਤ) ਵਿੱਚ 17 ਸਾਲ ਪਹਿਲਾਂ ਮਿਲਿਆ ਸੀ। ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਲਗਪਗ 9500 ਸਾਲ ਪਹਿਲਾਂ ਸਮੁੰਦਰ ਵਿੱਚ ਡੁੱਬਿਆ ਸੀ। ਸਾਲ 2002 ਵਿਚ ਮਾਹਰਾਂ ਨੇ ਇਸ ਦੀ ਖੋਜ ਕੀਤੀ। ਹਾਲਾਂਕਿ, ਇਹ ਅਜੇ ਵੀ ਇੱਕ ਭੇਤ ਹੈ ਕਿ ਇਹ ਕਿਵੇਂ ਡੁੱਬਿਆ?
- - - - - - - - - Advertisement - - - - - - - - -