ਸਮੇਂ-ਸਮੇਂ ਦੀ ਗੱਲ! ਕਦੇ ਹੁੰਦੇ ਸੀ ਦਿਲਾਂ ਦੀ ਧੜਕਣ, ਹੁਣ ਗੁਮਨਾਮੀ ਦੀ ਜ਼ਿੰਦਗੀ
ਇਸ ਸੂਚੀ ‘ਚ ਪਹਿਲਾ ਨਾਂ ਫਿਲਮ 'ਆਸ਼ਿਕੀ' ਦੇ ਅਨੁ ਅਗਰਵਾਲ ਦਾ ਹੈ। ਅੱਜ ਉਹ ਗੁਮਨਾਮ ਜ਼ਿੰਦਗੀ ਜੀ ਰਹੀ ਹੈ। ਕਦੇ ਉਨ੍ਹਾਂ ਦੇ ਵੀ ਲੱਖਾਂ ਪ੍ਰਸ਼ੰਸਕ ਸੀ
Download ABP Live App and Watch All Latest Videos
View In App90 ਦੇ ਦਹਾਕੇ ਵਿੱਚ ਅਵਿਨਾਸ਼ ਵਧਾਵਨ ਸਭ ਦੇ ਮਨਪਸੰਦ ਐਕਟਰ ਵਿੱਚੋਂ ਇੱਕ ਸੀ ਤੇ ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਨਜ਼ਰ ਆਏ ਸੀ। ਹਾਲਾਂਕਿ, ਉਹ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਅਸਫਲ ਰਿਹਾ ਤੇ ਜਲਦੀ ਹੀ ਅਲੋਪ ਹੋ ਗਏ।
ਫਿਰੋਜ਼ ਖ਼ਾਨ ਦਾ ਬੇਟਾ ਫਰਦੀਨ ਖ਼ਾਨ ਕਿਸੇ ਸਮੇਂ ਭਾਰਤੀ ਦਰਸ਼ਕਾਂ ਦੀ ਦਿਲ ਦੀ ਧੜਕਨ ਸੀ। ਉਸ ਨੇ 1990 ਵਿੱਚ ਆਪਣੀ ਫਿਲਮ ‘ਪ੍ਰੇਮ ਅਗਨ’ ਲਈ ਫਿਲਮਫੇਅਰ ਐਵਾਰਡ ਵੀ ਜਿੱਤਿਆ ਸੀ। ਉਹ 2001 ਵਿੱਚ ਨਸ਼ਿਆਂ ਨਾਲ ਸਬੰਧਤ ਗ੍ਰਿਫਤਾਰੀ ਤੋਂ ਬਾਅਦ ਚਰਚਾ ਵਿੱਚ ਆਇਆ ਸੀ।
ਮਮਤਾ ਕੁਲਕਰਨੀ ਕਈ ਸਫਲ ਹਿੰਦੀ ਫਿਲਮਾਂ ਵਿਚ ਨਜ਼ਰ ਆਈ ਤੇ ਉਸ ਨੂੰ ਉਸ ਦੀ ਪਿਆਰੀ ਜਿਹੀ ਮੁਸਕਾਨ ਲਈ ਯਾਦ ਕੀਤਾ ਗਿਆ। ਉਸ ਨੂੰ ਡਰੱਗਜ਼ ਮਾਫੀਆ ਵਿੱਕੀ ਗੋਸਵਾਮੀ ਨਾਲ ਪਿਆਰ ਸੀ। ਬਾਅਦ ਵਿੱਚ ਉਸ ਨੇ ਦੁਬਈ ਵਿੱਚ ਸੈਟਲ ਹੋਣ ਤੋਂ ਬਾਅਦ ਹਿੰਦੀ ਫਿਲਮਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ।
ਆਇਸ਼ਾ ਜੁਲਕਾ ਨੂੰ ਕੌਣ ਨਹੀਂ ਜਾਣਦਾ। ਉਨ੍ਹਾਂ ਦੀ ਮਿੱਠੀ ਮੁਸਕਾਨ ਅਜੇ ਵੀ ਸਰੋਤਿਆਂ ਨੂੰ ਯਾਦ ਹੈ। ਉਹ 'ਜੋ ਜੀਤਾ ਵਹੀ ਸਿਕੰਦਰ' ਤੇ 'ਖਿਲਾੜੀ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ ਸੀ। ਸਮੀਰ ਵਾਸ਼ੀ ਨਾਲ ਵਿਆਹ ਕਰਨ ਤੋਂ ਬਾਅਦ ਲੰਬੇ ਸਮੇਂ ਤੋਂ ਫਿਲਮਾਂ ਵਿੱਚ ਨਜ਼ਰ ਨਹੀਂ ਆਈ ਸੀ।
- - - - - - - - - Advertisement - - - - - - - - -