ਜਦੋਂ ਮੋਗਾ 'ਚ ਸੜਕਾਂ 'ਤੇ ਦੌੜੇ 3000 ਤੋਂ ਵੱਧ ਟਰੈਕਟਰ
Download ABP Live App and Watch All Latest Videos
View In Appਦੱਸ ਦਈਏ ਕਿ ਇਸ ਮਾਰਚ ਵਿਚ ਕਰੀਬ ਇੱਕ 3000 ਤੋਂ ਉੱਪਰ ਟਰੈਕਟਰ ਤੇ ਮੋਟਰਸਾਈਕਲ ਕਾਰਾਂ ਜੀਪਾਂ ਆਦਿ ਸ਼ਾਮਲ ਹੋਏ।
ਕਿਸਾਨ ਆਗੂਆਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਣ ਦੀ ਗੱਲ ਕਹੀ ਤੇ ਉਨ੍ਹਾਂ ਕਿਹਾ ਕਿ ਉਹ ਤਿਆਰੀਆਂ ਕਰ ਰਹੇ ਹਾਂ ਅਤੇ ਅੱਜ ਮੋਗਾ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਆਮ ਜਨਤਾ ਨੂੰ ਜਾਗਰੂਕ ਕਰਨ ਤੇ ਤਿਆਰੀਆਂ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ।
ਇਸ ਮੌਕੇ ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਜਦੋਂ ਤਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਸਾਡਾ ਸੰਘਰਸ਼ ਲਗਾਤਾਰ ਚੱਲਦਾ ਰਹੇਗਾ।
ਇਸ ਪਰੇਡ 'ਚ ਕਿਸਾਨਾਂ ਨੇ ਆਮ ਜਨਤਾ ਨੂੰ ਕਿਸਾਨਾਂ ਦੇ ਨਾਲ 26 ਜਨਵਰੀ ਨੂੰ ਦਿੱਲੀ ਜਾਣ ਦੇ ਲਈ ਜਾਗਰੂਕ ਕੀਤਾ।
ਇਸੇ ਦੇ ਮੱਦੇਨਜ਼ਰ ਅੱਜ ਮੋਗਾ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿੱਚ ਹਜ਼ਾਰਾਂ ਟਰੈਕਟਰਾਂ 'ਤੇ ਕਿਸਾਨਾਂ ਨੇ ਪਰੇਡ ਕੀਤੀ।
ਸੂਬੇ ਦੇ ਪਿੰਡ-ਪਿੰਡ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ ਤੇ ਪਿੰਡ ਵਿੱਚ ਰਹਿੰਦੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਉੱਥੇ ਹੀ ਕਰੀਬ ਡੇਢ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ।
3000 ਤੋਂ ਉਪਰ ਟਰੈਕਟਰਾਂ ਨੇ ਮੋਗਾ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਾਰਿਆਂ ਨੂੰ ਦਿੱਲੀ ਪਹੁੰਚਣ ਲਈ ਕਿਹਾ।
- - - - - - - - - Advertisement - - - - - - - - -