ਘਾਟੀ 'ਚ ਨਹੀਂ ਰੁਕੀ ਹਿੰਸਾ, ਮੌਤਾਂ ਦੀ ਗਿਣਤੀ 43 ਹੋਈ
ਘਾਟੀ ‘ਚ 10ਵੇਂ ਦਿਨ ਵੀ ਕਰਫਿਊ ਜਾਰੀ ਰਿਹਾ। ਪ੍ਰਸ਼ਾਸਨ ਨੇ ਮੀਡੀਆ ‘ਤੇ ਵੀ ਰੋਕ ਲਗਾਈ ਹੋਈ ਹੈ। ਕਸ਼ਮੀਰ ਘਾਟੀ ਜਨ-ਜੀਵਨ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਦੱਖਣੀ ਕਸ਼ਮੀਰ ਦੇ ਕਾਜੀਗੁੰਡ ਇਲਾਕੇ ‘ਚ ਸ਼੍ਰੀਨਗਰ-ਜੰਮੂ ਰਾਜਮਾਰਗ ‘ਤੇ ਹੋਈ ਤਾਜਾ ਹਿੰਸਕ ਝੜਪ ‘ਚ 2 ਲੋਕਾਂ ਦੀ ਮੌਤ ਹੋਈ ਹੈ ਜਦਕਿ 4 ਹੋਰ ਲੋਕ ਜਖਮੀ ਹੋਏ ਹਨ।
Download ABP Live App and Watch All Latest Videos
View In Appਇਨ੍ਹਾਂ ਵਿੱਚ ਉਹ ਹਥਿਆਰਾਂ ਦੇ ਨਾਲ ਸੁਰੱਖਿਆਂ ਬਲਾਂ ਦਾ ਮਜ਼ਾਕ ਉਡਾਉਂਦਾ ਸੀ। ਬੁਰਹਾਨ ਨੂੰ ਭੜਕਾਉ ਬੁਲਾਰੇ ਤੇ ਸੋਸ਼ਲ ਮੀਡੀਆ ਦੇ ਇਸਤੇਮਾਲ ਕਰਨ ਦਾ ਮਾਹਿਰ ਮੰਨਿਆ ਜਾਂਦਾ ਸੀ। ਬੁਰਹਾਨ ਨੂੰ ਸ਼ੁਕਰਵਾਰ ਨੂੰ ਜੰਮੂ–ਕਸ਼ਮੀਰ ਪੁਲਿਸ ਤੇ ਰਾਸ਼ਟਰੀ ਰਾਇਫਲਜ਼ ਦੇ ਜਵਾਨਾਂ ਨੇ ਮਾਰ ਦਿੱਤਾ ਸੀ।
ਜਿਕਰਯੋਗ ਹੈ ਕਿ ਮਾਰਿਆ ਗਿਆ ਅੱਤਵਾਦੀ ਬੁਰਹਾਨ ਦੱਖਣੀ ਕਸ਼ਮੀਰ ਵਿੱਚ ਐਕਟਿਵ ਸੀ। ਉਸ ਨੇ ਇੱਥੇ ਕਈ ਪੜ੍ਹੇ–ਲਿਖੇ ਨੌਜਵਾਨਾਂ ਨੂੰ ਅੱਤਵਾਦੀ ਬਣਾਇਆ ਸੀ। ਕਸ਼ਮੀਰੀ ਨੌਜਵਾਨਾਂ ਦੀ ਭਰਤੀ ਲਈ ਉਹ ਫੇਸਬੁੱਕ–ਵਾਟਸਐਪ ‘ਤੇ ਵੀਡੀਓ ਤੇ ਫੋਟੋ ਪੋਸਟ ਕਰਦਾ ਸੀ।
ਸ੍ਰੀਨਗਰ: ਅੱਤਵਾਦੀ ਜਥੇਬੰਦੀ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਬੁਹਰਾਨ ਵਾਨੀ ਦੀ ਮੌਤ ਤੋਂ ਬਾਅਦ ਸ਼੍ਰੀਨਗਰ ‘ਚ ਭੜਕੀ ਹਿੰਸਾ ਅਜੇ ਵੀ ਜਾਰੀ ਹੈ। ਇਹਨਾਂ ਹਲਾਤਾਂ ਦੇ ਚੱਲਦੇ 2 ਹੋਰ ਲੋਕਾਂ ਦੀ ਮੌਤ ਹੋਣ ਮਗਰੋਂ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਭਾਰਤ ਸਰਕਾਰ ਨੇ ਕਸ਼ਮੀਰ ਦੇ ਵਿਗੜੇ ਹਲਾਤਾਂ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ।
- - - - - - - - - Advertisement - - - - - - - - -