500 ਕਿਲੋਮੀਟਰ ਤੈਰ ਕੇ ਨਵਾਂ ਰਿਕਾਰਡ ਬਣਾਏਗੀ 12 ਸਾਲ ਬੱਚੀ
ਕੱਲ੍ਹ ਸਾਬਕਾ ਮੰਤਰੀ ਰਾਜਪਾਲ ਕਸ਼ਯਪ ਨੇ ਕਾਨਪੁਰ ਵਿੱਚ ਤਿਰੰਗਾ ਝੰਡਾ ਵਿਖਾ ਕੇ ਸ਼ਰਧਾ ਨੂੰ ਗੰਗਾ ਦੇ ਸਫਰ ਲਈ ਰਵਾਨਾ ਕੀਤਾ। ਇਹ ਦੂਰੀ ਕੁੱਲ 500 ਕਿਲੋਮੀਟਰ ਦੀ ਹੈ ਜਿਸ ਨੂੰ ਸ਼ਰਧਾ 10 ਦਿਨਾਂ ਵਿੱਚ ਤੈਅ ਕਰੇਗੀ....
Download ABP Live App and Watch All Latest Videos
View In Appਗੰਗਾ ਵਿੱਚ ਕਿਸੇ ਖਤਰਨਾਕ ਪਾਣੀ ਦੇ ਜੀਅ ਤੋਂ ਬਚਾਉਣ ਲਈ ਸ਼ੂਟਰ ਵੀ ਨਾਲ ਮੌਜੂਦ ਹਨ। ਸ਼ਰਧਾ ਮੁਤਾਬਕ, ਇਸ ਯਾਤਰਾ ਦਾ ਮੁੱਖ ਉਦੇਸ਼ ਗੰਗਾ ਨੂੰ ਸਾਫ ਰੱਖਣ ਦਾ ਸੰਦੇਸ਼ ਦੇਣਾ ਹੈ।
ਜਲਪਰੀ ਦੀ ਸਿਹਤ ਦਾ ਧਿਆਨ ਰੱਖਣ ਲਈ ਸਹਾਰਨਪੁਰ ਦੇ ਡਾਕਟਰ ਸੁਭਾਸ਼ ਵੀ ਟੀਮ ਵਿੱਚ ਹਨ। ਚਾਰ ਗੋਤਾਖੋਰ ਉਸ ਦੇ ਨੇੜੇ ਲਗਾਤਾਰ ਤੈਰਨਗੇ। ਬਾਕੀ ਚਾਰ ਕਿਸ਼ਤੀ ਵਿੱਚ ਰਹਿਣਗੇ। ਦੋ ਜਾਲ ਵੀ ਨਾਲ ਰੱਖੇ ਗਏ ਹਨ।
ਸਿਰਫ ਦੋ ਸਾਲ ਦੀ ਉਮਰ ਤੋਂ ਗੰਗਾ ਦੀਆਂ ਲਹਿਰਾਂ ਵਿੱਚ ਆਪਣੇ ਦਾਦਾ ਮੁਨੂੰ ਸ਼ੁਕਲਾ ਤੋਂ ਤੈਰਾਕੀ ਸਿੱਖਣ ਵਾਲੀ ਸ਼ਰਧਾ ਦੇ ਪਿਤਾ ਲਲਿਤ ਗੋਤਾਖੋਰ ਹੈ। ਲਲਿਤ ਸ਼ੁਕਲਾ ਮੁਤਾਬਕ, ਸੜਕ ਰਾਹੀਂ ਜਾਈਏ ਤਾਂ ਵਾਰਾਨਸੀ ਨੇੜੇ ਹੈ, ਪਰ ਗੰਗਾ ਘੁੰਮਦੀ ਹੋਈ ਜਾਂਦੀ ਹੈ। ਇਸ ਲਈ ਦੂਰੀ ਜਿਆਦਾ ਹੈ।
ਜਲਪਰੀ ਕਾਨਪੁਰ ਦੇ ਮੈਸੇਕਰ ਘਾਟ ਤੋਂ ਗੰਗਾ ਵਿੱਚ ਤਰ ਕੇ ਵਾਰਾਨਸੀ ਲਈ ਰਵਾਨਾ ਹੋ ਗਈ ਉਹ 10 ਦਿਨਾਂ ਵਿੱਚ ਕਾਨਪੁਰ ਤੋਂ ਵਾਰਾਨਸੀ ਦੇ ਗਉ ਘਾਟ ਦੀ 400 ਕਿਲੋਮੀਟਰ ਦੀ ਗੰਗਾ ਯਾਤਰਾ ਪੂਰੀ ਕਰੇਗੀ।
ਇਸ ਵਿੱਚ ਚਾਰ ਕਿਸ਼ਤੀ ਚਾਲਕ, ਛੇ ਲਾਈਫ ਗਾਰਡ ਤੇ ਖਾਣ-ਪੀਣ ਦਾ ਸਾਮਾਨ ਹੈ। ਕਿਸੇ ਵੀ ਖਤਰੇ ਵੇਲੇ ਸ਼ਰਧਾ ਨੂੰ ਪੂਰੀ ਮਦਦ ਕੀਤੀ ਜਾਵੇਗੀ।
ਕੱਲ੍ਹ ਉਸ ਨੇ 80 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਤੇ ਉਨਾਵ ਦੇ ਬਕਸਰ ਤੱਕ ਪਹੁੰਚੀ। ਗੰਗਾ ਵਿੱਚ ਤੈਰਾਕੀ ਦੌਰਾਨ ਸ਼ਰਧਾ ਨਾਲ ਕਿਸ਼ਤੀ ਵਿੱਚ ਪੂਰੀ ਟੀਮ ਹੈ। ਇਸ ਵਿੱਚ ਲਾਈਫ ਗਾਰਡ ਤੋਂ ਲੈ ਕੇ ਖਾਣ-ਪੀਣ ਦਾ ਸਾਰਾ ਸਾਮਾਨ ਹੈ। ਬਾਰਸ਼ ਦੌਰਾਨ ਚੜ੍ਹੀ ਗੰਗਾ ਵਿੱਚ ਤਰ ਰਹੀ ਜਲਪਰੀ ਨੂੰ ਰੱਖਿਆ ਵੀ ਦਿੱਤੀ ਗਈ ਹੈ। ਗੰਗਾ ਵਿੱਚ ਦੋ ਕਿਸ਼ਤੀਆਂ ਉਸ ਦੇ ਪਿੱਛੇ ਚੱਲ ਰਹੀਆਂ ਹਨ।
ਨੱਕੋ-ਨੱਕ ਗੰਗਾ ਨੂੰ ਤਰ ਕੇ ਰਿਕਾਰਡ ਬਣਾਉਣ ਵਾਲੀ ਸ਼ਰਧਾ ਨਵਾਂ ਰਿਕਾਰਡ ਬਣਾਉਣ ਜਾ ਰਹੀ ਹੈ। 12 ਸਾਲ ਦੀ ਸ਼ਰਧਾ ਇਸ ਵਾਰ ਗੰਗਾ ਵਿੱਚ ਤਰ ਕੇ ਕਾਨਪੁਰ ਤੋਂ ਵਾਰਾਨਸੀ ਤੱਕ ਜਾਵੇਗੀ। ਕਾਨਪੁਰ ਵਿੱਚ ਸ਼ਰਧਾ ਨੂੰ 'ਜਲਪਰੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।
- - - - - - - - - Advertisement - - - - - - - - -