10 ਸਾਲਾਂ ਦੇ ਸਭ ਤੋਂ ਖਤਰਨਾਕ ਤੁਫਾਨ 'ਮੈਥਿਊ' ਦੀ ਦਸਤਕ
ਤੁਫਾਨ ਤੋਂ ਬਚਣ ਦੀਆਂ ਤਿਆਰੀਆਂ ਵਜੋਂ ਅਰੀਕੀ ਸੂਬਿਆਂ ਸਾਊਥ ਕੈਰੋਲਿਨਾ, ਜਾਰਜੀਆ ਤੇ ਫਲੋਰੀਡਾ ਦੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਉੱਥੋਂ ਦੇ 20 ਲੱਖ ਤੋਂ ਵੀ ਵੱਧ ਲੋਕਾਂ ਨੂੰ ਘੱਟੋ- ਘੱਟ ਤਿੰਨ ਦਿਨਾਂ ਲਈ ਖਾਣਾ, ਪਾਣੀ ਤੇ ਦਵਾਈਆਂ ਦਾ ਇੰਤਜ਼ਾਮ ਕਰਨ ਲਈ ਵੀ ਕਿਹਾ ਗਿਆ ਹੈ।
Download ABP Live App and Watch All Latest Videos
View In Appਦੇਸ਼ ਦੇ ਦੱਖਣੀ ਤੇ ਤੱਟਵਰਤੀ ਇਲਾਕੇ ਇਸ ਖਤਰਨਾਕ ਤੁਫਾਨ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ।
ਓਬਾਮਾ ਨੇ ਕਿਹਾ, “ਜੇਕਰ ਇਹ ਤੁਫਾਨ ਪੂਰੀ ਗਤੀ ਨਾਲ ਨਹੀਂ ਆਇਆ, ਤਾਂ ਵੀ ਤੇਜ ਹਵਾਵਾਂ ਚੱਲਣ ਤੇ ਤੁਫਾਨ ਵਧਣ ਦੀ ਸੰਭਾਵਨਾ ਹੈ, ਜਿਸ ਦਾ ਪ੍ਰਭਾਵ ਬੇਹੱਦ ਵਿਨਾਸ਼ਕਾਰੀ ਹੋਵੇਗਾ।” ਉਨ੍ਹਾਂ ਕਿਹਾ, “ਸਾਡਾ ਅੰਦਾਜਾ ਹੈ ਕਿ ਵੀਰਵਾਰ ਸਵੇਰ ਤੱਕ ਫਲੋਰੀਡਾ ‘ਤੇ ਇਸ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ ਤੇ ਉਸ ਤੋਂ ਬਾਅਦ ਸੰਭਵ ਹੈ ਕਿ ਇਹ ਤੇਜੀ ਨਾਲ ਤੱਟ ਵੱਲ੍ਹ ਵਧੇਗਾ।”
ਅਮਰੀਕਾ ‘ਤੇ ਵੱਡਾ ਖਤਰਾ ਬਣ ਆਇਆ ਹੈ। ਇਹ ਖਤਰਾ ਖਤਰਨਾਕ ਸੰਮੁਦਰੀ ਤੁਫਾਨ ‘ਮੈਥਿਊ’ ਦਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੇਤਾਵਨੀ ਦਿੱਤੀ ਹੈ ਕਿ ਮੈਥਿਊ ਤੁਫਾਨ ਬੇਹੱਦ ਵਿਨਾਸ਼ਕਾਰੀ ਹੋ ਸਕਦਾ ਹੈ। ਇਹ ਪਿਛਲੇ 10 ਸਾਲ ਦਾ ਸਭ ਤੋਂ ਭਿਆਨਕ ਤੁਫਾਨ ਮੰਨਿਆ ਜਾ ਰਿਹਾ ਹੈ।
ਓਬਾਮਾ ਨੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਦੇ ਦਫਤਰ ਦਾ ਦੌਰਾ ਕਰਨ ਮਗਰੋਂ ਕਿਹਾ, “ਇਹ ਇੱਕ ਭਿਆਨਕ ਤੁਫਾਨ ਹੈ।”
- - - - - - - - - Advertisement - - - - - - - - -