2018 ਦੇ ਵਰਲਡ ਟੀ-20 'ਚ 12 ਟੀਮਾਂ
ਖਬਰਾਂ ਅਨੁਸਾਰ ICC ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਐਲਾਨ ਕੀਤਾ ਕਿ ICC 'ਚ ਐਸੋਸੀਏਟ ਦੇਸ਼ਾਂ ਦੇ 3 ਨੁਮਾਈਂਦੇ ਮਤਦਾਨ ਦੇ ਹੱਕਦਾਰ ਹੋਣਗੇ ਅਤੇ ਇਸਤੇ ਫਾਈਨਲ ਫੈਸਲਾ ਸ਼ਨੀਵਾਰ ਤਕ ਲੈ ਲਿਆ ਜਾਵੇਗਾ।
Download ABP Live App and Watch All Latest Videos
View In Appਇਸਤੋਂ ਇਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅਗਲੇ ਟੀ-20 ਵਿਸ਼ਵ ਕਪ 'ਚ ਸੁਪਰ 10 ਦੀ ਜਗ੍ਹਾ ਸੁਪਰ 12 ਦਾ ਰਾਊਂਡ ਹੋ ਸਕਦਾ ਹੈ। ਸੂਤਰਾਂ ਅਨੁਸਾਰ ਅਜਿਹੇ ਸੰਕੇਤ ਵੀ ਹਨ ਕਿ ਐਸੋਸੀਏਟ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਬੋਰਡ 'ਚ ਵੋਟਿੰਗ ਅਧਿਕਾਰ ਵੀ ਦਿੱਤੇ ਜਾ ਸਕਦੇ ਹਨ।
ਅੰਤਰਰਾਸ਼ਟਰੀ ਕ੍ਰਿਕਟ ਸਿੰਘ (ICC) 2018 'ਚ ਹੋਣ ਵਾਲੇ ਵਰਲਡ ਟੀ-20 ਦੇ ਮੁੱਖ ਡਰਾਅ 'ਚ 2 ਹੋਰ ਟੀਮਾਂ ਨੂੰ ਜੋੜਨ ਲਈ ਤਿਆਰ ਹੈ। ICC ਦੇ ਸਾਲਾਨਾ ਸੰਮੇਲਨ ਦੇ ਪਹਿਲੇ ਦਿਨ ਦੇ ਦੌਰਾਨ ਐਸੋਸੀਏਟ ਦੇਸ਼ਾਂ ਦੀ ਬੈਠਕ ਤੋਂ ਬਾਅਦ ਇਹ ਗੱਲ ਸਾਹਮਣੇ ਆਈ।
ਹਾਂਗਕਾਂਗ ਕ੍ਰਿਕਟ ਸੰਘ ਦੇ ਟਿਮ ਕਟਲਰ ਨੇ ਕਿਹਾ ਕਿ ਉਨ੍ਹਾਂ ਨੇ ਜੋ ਸੁਣਿਆ ਉਸ ਅਨੁਸਾਰ ਅਗਲੇ ਟੀ-20 ਵਿਸ਼ਵ ਕਪ 'ਚ ਸੁਪਰ 12 ਦਾ ਰਾਊਂਡ ਬਣਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
- - - - - - - - - Advertisement - - - - - - - - -