ਭਾਰਤ 'ਚ ਲਾਂਚ ਹੋਈ 2020 Kawasaki Ninja ZX-10R, ਕੀਮਤ 13.99 ਲੱਖ
ਨਵੀਂ Ninja ZX-10R ਵਿੱਚ ਇਲੈਕਟ੍ਰੋਨਿਕਸ ਦੇ ਤੌਰ 'ਤੇ ਰੀਅਰਿੰਗ ਮੈਨੇਜਮੈਂਟ ਸਿਸਟਮ, ਇਲੈਕਟ੍ਰੋਨਿਕ ਥਰੋਟਲ ਵਾਲਵ, ਇੰਜਣ ਬ੍ਰੇਕ ਕੰਟਰੋਲ ਅਤੇ ਏਬੀਐਸ ਇਲੈਕਟ੍ਰੋਨਿਕਸ ਵਜੋਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਤਿੰਨ ਰਾਈਡਿੰਗ ਮੋਡ ਵੀ ਉਪਲੱਬਧ ਹਨ।
Download ABP Live App and Watch All Latest Videos
View In Appਬ੍ਰਕਿੰਗ ਪ੍ਰਫਾਰਮੈਂਸ ਦੀ ਗੱਲ ਕੀਤੀ ਜਾਏ ਤਾਂ ਇਹ 330mm ਡੂਅਲ ਸੈਮੀ-ਫਲੋਟਿੰਗ ਡਿਸਕ ਦੇ ਨਾਲ ਫਰੰਟ ਵਿੱਚ ਬ੍ਰੇਮਬੋ M50 ਮੋਨੋਬਲਾਕ ਕੈਪਿਲਰਸ ਤੇ ਰੀਅਰ ਵਿੱਚ ਇੱਕ 220mm ਸਿੰਗਲ ਡਿਸਕ ਨਾਲ ਸਿੰਗਲ ਪਿਸਟਨ ਕੈਪਿਲਰ ਵਿੱਚ ਆਉਂਦਾ ਹੈ।
ਸਸਪੈਂਸ਼ਨ ਡਿਊਟੀਜ਼ ਦੀ ਗੱਲ ਕਰੀਏ ਤਾਂ 2020 Kawasaki Ninja ZX-10R ਦੇ ਫਰੰਟ ਵਿੱਚ ਫੁਲੀ ਐਡਜਸਟੇਬਲ 43mm Showa ਇਨਵਰਟਿਡ ਫਾਕਰਸ ਅਪ ਨਾਲ 120mm ਟ੍ਰੈਵਲ ਤੇ ਰੀਅਰ ਵਿੱਚ 114mm ਟ੍ਰੈਵਲ ਨਾਲ ਬੈਕ-ਲਿੰਕ ਗੈਸ ਚਾਰਜਡ ਮੋਨੋਸ਼ਾਕ ਯੂਨਿਟ ਦਿੱਤੀ ਗਈ ਹੈ।
ਇਸ ਵਿੱਚ ਪਾਵਰਟ੍ਰੇਨ ਹੈ ਜੋ 998cc ਇਨ-ਲਾਈਨ 4 ਸਿਲੰਡਰ, ਲਿਕਵਿਡ ਕੂਲਡ ਮੋਟਰ ਹੈ। ਇਹ ਇੰਜਣ ਹੁਣ 200.2 bhp ਦੀ ਪਾਵਰ ਦਿੰਦਾ ਹੈ ਜਿਸ ਨੂੰ RAM ਏਅਰ ਇਨਟੇਕ ਦੀ ਮਦਦ ਨਾਲ ਵਧਾ ਕੇ 210 bhp ਕੀਤਾ ਜਾ ਸਕਦਾ ਹੈ।
ਕਾਸਮੈਟਿਕ ਤੌਰ 'ਤੇ 2020 Kawasaki Ninja ZX-10R ਨੂੰ ਪੁਰਾਣੇ ਵਰਸ਼ਨ ਵਰਗਾ ਹੀ ਬਣਾਇਆ ਗਿਆ ਹੈ, ਪਰ ਇਸ ਵਿੱਚ ਪੁਰਾਣੇ ਵਰਸ਼ਨ ਦੇ ਮੁਕਾਬਲੇ ਫੇਅਰਿੰਗ 'ਤੇ ਰੈਡ ਐਕਸੈਂਟਸ ਸ਼ਾਮਲ ਕੀਤੇ ਗਏ ਹਨ।
ਨਵੀਂ 2020 ਨਿੰਜਾ ZX-10R ਲਈ ਜੋ ਪਹਿਲਾਂ ਤੋਂ ਬੁਕਿੰਗ ਹੋਈ ਸੀ, ਇਸੇ ਸਾਲ ਜੂਨ ਮਹੀਨੇ ਤੋਂ ਉਨ੍ਹਾਂ ਦੀ ਡਿਲੀਵਰੀ ਸ਼ੁਰੂ ਹੋ ਜਾਏਗੀ, ਜਦਕਿ ਦੇਸ਼ ਭਰ ਵਿੱਚ ਕਾਵਾਸਕੀ ਦੇ ਡੀਲਰ ਹਾਲੇ ਵੀ ਨਵੀਂ ਬੁਕਿੰਗ ਲੈ ਰਹੇ ਹਨ।
ZX-10R ਨੂੰ ਭਾਰਤ ਵਿੱਚ Completely Knocked Down (CKD) ਰੂਟ ਜ਼ਰੀਏ ਲਿਆਂਦਾ ਜਾਏਗਾ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਮਾਡਲ World Superbike (WSBK) ਰੇਸ ਮਸ਼ੀਨ ਦੇ ਕਾਫੀ ਕਰੀਬ ਹੈ।
India Kawasaki Motor ਨੇ ਭਾਰਤ ਵਿੱਚ 2020 Ninja ZX-10R ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 13.99 ਲੱਖ ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਇਹ ਹੁਣ ਸੋਧੇ ਗਏ ਸਸਪੈਂਸ਼ਨ ਸੈੱਟਅੱਪ ਤੇ ਪ੍ਰਫਾਰਮੈਂਸ ਨਾਲ ਆਉਂਦੀ ਹੈ।
- - - - - - - - - Advertisement - - - - - - - - -