ਜਲੀਕੱਟੂ ਦਾ ਕਹਿਰ, ਤਿੰਨ ਮਰੇ, 70 ਜ਼ਖਮੀ
ਜੱਲੀਕਟੂਟ ਸਾਹਣਾਂ ਨੂੰ ਕਾਬੂ ਚ ਕਰਨ ਦਾ ਰਿਵਾਇਤੀ ਖੇਡ ਹੈ. ਇਸਨੂੰ ਤਾਮਿਲਨਾਡੂ ਵਿੱਚ ਫ਼ਸਲ ਕੱਟਣ ਤੋਂ ਬਾਅਦ ਪੋਂਗਲ ਦੇ ਮੌਕੇ ਤੇ ਖੇਡਿਆ ਜਾਂਦਾ ਹੈ. 2014 ਵਿੱਚ ਸੁਪਰੀਮ ਕੋਰਟ ਨੇ ਪਸ਼ੂ ਨਾਲ ਬਰਬਰਤਾ ਵਿਰੋਧੀ ਕ਼ਾਨੂਨ ਦਾ ਹਵਾਲਾ ਦਿੰਦਿਆਂ ਹੋਈਆਂ ਇਸਦੇ ਆਯੋਜਨ ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਇੱਕ ਵਾਰ ਫਿਰ ਇਹ ਪਹਿਲਾਂ ਦੀ ਤਰਾਂ ਹੀ ਜਾਰੀ ਹੈ.
Download ABP Live App and Watch All Latest Videos
View In Appਪੂਰੇ ਸੂਬੇ ਵਿੱਚ ਜੱਲੀਕਟੂਟ ਤੇ ਪਿਛਲੇ ਸਾਲ ਜੰਗ ਹੋਈ ਸੀ. ਸੁਪਰੀਮ ਕੋਰਟ ਨੇ ਇਸ ਤੇ ਬੈਨ ਲਗਾਇਆ ਤਾਂ ਤਾਮਿਲਨਾਡੂ ਸਰਕਾਰ ਇਸਦੇ ਖਿਉਲਾਫ਼ ਆਰਡੀਨੈਂਸ ਲੈਕੇ ਆਈ ਅਤੇ ਫਿਰ ਤੋਂ ਇਸ ਖੇਡ ਨੂੰ ਸ਼ੁਰੂ ਕਰਵਾਇਆ ਗਿਆ. ਪਰ ਪਰਮਪਰਾ ਅਤੇ ਸੱਭਿਆਚਾਰ ;ਦੇ ਦਰਮਿਆਨ ਇਹ ਵੀ ਸੱਚ ਹੈ ਕਿ ਇਸ ਵਿੱਚ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ.
ਦੂਜੇ ਪਾਸੇ ਤਿਰੁਚਰਾਪੱਲੀ ਜਿਲੇ ਵਿੱਚ ਜੱਲੀਕਟੂਟ ਦੇ ਗੁੱਸਾਏ ਬਲਦ ਨੇ ਸੋਇਲ ਪੰਡਿਆਨ (25) ਨੂੰ ਮਾਰ ਦਿੱਤਾ, ਤੇ 70 ਤੋਂ ਵਧੇਰੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ.
ਇਸ ਵਾਰ ਸ਼ਿਵਗੰਗਾਈ ਜਿਲੇ ਦੇ ਸਿਰਵਾਇਲ ਵਿੱਚ ਇਸ ਖੇਡ ਨੂੰ ਦੇਖ ਰਹੇ ਦੋ ਲੋਕਾਂ ਨੂੰ ਬੇਕਾਬੂ ਬਲਦਾਂ ਨੇ ਮਾਰ ਦਿੱਤਾ। ਇਸ ਖੇਲ ਵਿੱਚ ਇਸ ਵਾਰ 77 ਬਲਦਾਂ ਨੇ ਹਿੱਸਾ ਲਿਆ.
ਇਹ ਖੇਡ ਪੋਂਗਲ ਦੇ ਤਿਓਹਾਰ ਤੇ ਮਨਾਇਆ ਜਾਂਦਾ ਹੈ.
ਇਸ ਘਟਨਾ ਵਿੱਚ ਗੰਭੀਰ ਜ਼ਖਮੀ ਹੋਏ ਰਾਮਨਾਥ (45) ਅਤੇ ਕਾਸ਼ੀ (45) ਦੀ ਮੌਤ ਹੋ ਚੁੱਕੀ ਹੈ.
ਜੱਲੀਕਟੂਟ ਇੱਕ ਅਜਿਹਾ ਖੇਡ ਹੈ ਜਿਸਨੂੰ ਲੈਕੇ ਤਾਮਿਲਨਾਡੂ ਵਿੱਚ ਕਈ ਵਾਰ ਰਾਜਨੀਤਿਕ ਹਿੱਲ-ਝੁਲ ਸੜਕਾਂ ਤੇ ਵੇਖੀ ਗਈ ਹੈ. ਇੱਕ ਵਾਰ ਫਿਰ ਤੋਂ ਹੋਏ ਇਸ ਖੇਡ ਵਿੱਚ ਤਿੰਨ ਲੋਕ ਮੌਤ ਦੀ ਭੇਂਟ ਚੜ੍ਹ ਗਏ.
- - - - - - - - - Advertisement - - - - - - - - -