ਜਿਣਸੀ ਸ਼ੋਸ਼ਣ ਲਈ ਔਰਤਾਂ ਦੇ ਕੱਪੜੇ ਨਹੀਂ ਜ਼ਿੰਮੇਵਾਰ, ਨੁਮਾਇਸ਼ ਕਰ ਕੀਤਾ ਸਾਬਤ
ਮੋਲੇਨਬਿਕ ਦੇ ਪ੍ਰਬੰਧਕ ਡੇਲਫੀਨ ਗਾਸੇਨਜ਼ ਦਾ ਕਹਿਣਾ ਹੈ ਕਿ ਇਸ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਪ੍ਰੇਰਨਾ ਦਿੱਤੀ ਗਈ ਹੈ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਔਰਤਾਂ ਆਪਣੀ ਮਰਜ਼ੀ ਨਾਲ ਕੁਝ ਵੀ ਪਹਿਨ ਸਕਦੀਆਂ ਹਨ। ਉਨ੍ਹਾਂ 'ਤੇ ਕਿਸੇ ਵੀ ਤਰ੍ਹਾਂ ਨਾਲ ਹਮਲਾ ਨਹੀਂ ਹੋਣਾ ਚਾਹੀਦਾ। ਕਿਸੇ ਵੀ ਕਿਸਮ ਦਾ ਕੱਪੜਾ ਸ਼ੋਸ਼ਣ ਬਚਾ ਨਹੀਂ ਸਕਦਾ। ਇਹ ਪ੍ਰਦਰਸ਼ਨੀ ਅੱਠ ਜਨਵਰੀ ਨੂੰ ਸ਼ੁਰੂ ਹੋਈ ਸੀ ਤੇ 20 ਜਨਵਰੀ ਤਕ ਚੱਲਣੀ ਹੈ। (ਤਸਵੀਰਾਂ- CCM)
Download ABP Live App and Watch All Latest Videos
View In Appਇਸ ਪ੍ਰਦਰਸ਼ਨੀ ਰਾਹੀਂ ਇਹ ਵੀ ਸਵਾਲ ਚੁੱਕੇ ਗਏ, ਕੀ ਇਹ ਮੇਰੀ ਹੀ ਗ਼ਲਤੀ ਸੀ..? ਜੇਕਰ ਔਰਤਾਂ ਦੇ ਕੱਪੜਿਆਂ ਤੋਂ ਮਰਦ ਉਕਸਾਅ ਵਿੱਚ ਆ ਜਾਂਦੇ ਹਨ ਤਾਂ ਬੱਚੀਆਂ ਤੇ ਬਜ਼ੁਰਗ ਔਰਤਾਂ ਦਾ ਸ਼ੋਸ਼ਣ ਕਿਵੇਂ ਹੋਇਆ।
ਇਸ ਗੱਲ ਨੂੰ ਗ਼ਲਤ ਸਾਬਤ ਕਰਨ ਲਈ ਮੋਲੇਨਬਿਕ, ਬਰੁਸੇਲਸ ਵਿੱਚ ਪ੍ਰਦਰਸ਼ਨੀ ਲਾਈ ਗਈ, ਜਿਸ ਵਿੱਚ ਬੱਚੀਆਂ ਤੋਂ ਲੈ ਕੇ ਔਰਤਾਂ ਤਕ ਦੇ ਉਨ੍ਹਾਂ ਕੱਪੜਿਆਂ ਦੀ ਨੁਮਾਇਸ਼ ਕੀਤੀ ਗਈ ਸੀ ਜੋ ਉਨ੍ਹਾਂ ਨਾਲ ਸ਼ੋਸ਼ਣ ਦੀ ਘਟਨਾ ਹੋਣ ਸਮੇਂ ਪਹਿਨੇ ਹੋਏ ਸਨ। ਪ੍ਰਦਰਸ਼ਨੀ ਵਿੱਚ ਔਰਤਾਂ ਦੀ ਪੈਂਟ, ਟ੍ਰੈਕਸੂਟ ਤੇ ਲੰਮੀਆਂ ਪੁਸ਼ਾਕਾਂ ਸ਼ਾਮਲ ਸਨ।
ਅਕਸਰ ਔਰਤਾਂ ਦੇ ਜਿਣਸੀ ਸ਼ੋਸ਼ਣ ਮਗਰੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਸ਼ੋਸ਼ਣ ਸਮੇਂ ਕਿਹੋ ਜਿਹੋ ਕੱਪੜੇ ਪਹਿਨੇ ਸਨ। ਅਜਿਹੀਆਂ ਗੱਲਾਂ ਨਾਲ ਔਰਤਾਂ ਨੂੰ ਬਦੋਬਦੀ ਦੋਸ਼ੀ ਠਹਿਰਾਇਆ ਜਾਂਦਾ ਹੈ।
ਔਰਤਾਂ ਵਿਰੁੱਧ ਹੋਣ ਵਾਲੇ ਜ਼ੁਰਮਾਂ ਪਿੱਛੇ ਅਕਸਰ ਹੀ ਉਨ੍ਹਾਂ ਦੇ ਕੱਪੜਿਆਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਕੱਪੜੇ ਉਕਸਾਊ ਹੁੰਦੇ ਹਨ। ਇਹ ਬਿਆਨ ਦੇਸ਼ ਦੇ ਕਈ ਦਿੱਗਜ ਲੋਕ ਵੀ ਦੇ ਚੁੱਕੇ ਹਨ।
- - - - - - - - - Advertisement - - - - - - - - -