ਮੋਗਾ 'ਚ ਫ਼ੌਜੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 4 ਮੌਤਾਂ, 17 ਫੱਟੜ
ਜ਼ਖ਼ਮੀਆਂ ਦਾ ਇਲਾਜ ਕਰ ਰਹੇ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ ਤੇ 17 ਲੋਕ ਫੱਟੜ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਫ਼ਰੀਦਕੋਟ ਭੇਜਿਆ ਗਿਆ ਹੈ।
Download ABP Live App and Watch All Latest Videos
View In Appਹਾਦਸੇ ਵਿੱਚ ਬੱਸ ਦਾ ਅਗਲਾ ਹਿੱਸਾ ਤੇ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਬੱਸ ਵਿੱਚ ਸਵਾਰ ਮੁਸਾਫਰ ਸੁੱਤੇ ਹੋਏ ਸਨ। ਕੁਝ ਮੁਸਾਫਰਾਂ ਨੇ ਦੱਸਿਆ ਕਿ ਹਾਦਸੇ ਬਾਰੇ ਉਦੋਂ ਪਤਾ ਲੱਗਾ ਜਦੋਂ ਅਚਾਨਕ ਉਨ੍ਹਾਂ ਨੂੰ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਤੇ ਉੱਪਰ ਸੁੱਤੀਆਂ ਸਾਰੀਆਂ ਸਵਾਰੀਆਂ ਹੇਠਾਂ ਬੈਠੇ ਲੋਕਾਂ 'ਤੇ ਡਿੱਗ ਪਈਆਂ।
ਬੱਸ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਤੇ ਬਾਅਦ ਵਿੱਚ ਇੱਕ ਦਰਖ਼ਤ ਵਿੱਚ ਜਾ ਵੱਜੀ।
ਇਹ ਭਿਆਨਕ ਹਾਦਸਾ ਉਦੋਂ ਵਾਪਰਿਆਂ ਜਦੋਂ ਜੈਪੁਰ ਤੋਂ ਜੰਮੂ ਜਾ ਰਹੀ ਇੱਕ ਸਲੀਪਰ-ਕੋਚ ਬੱਸ ਕਣਕ ਨਾਲ ਭਰੇ ਟਰੱਕ ਨੂੰ ਕੋਲੋਂ ਗੁਜ਼ਰਦਿਆਂ ਸੰਤੁਲਨ ਗੁਆ ਬੈਠੀ।
ਮੋਗਾ: ਸਵੇਰੇ ਤਕਰੀਬਨ ਸਵਾ ਤਿੰਨ ਵਜੇ ਇੱਥੋਂ ਦੇ ਪਿੰਡ ਸਿੰਘਾਂ ਵਾਲਾ ਕੋਲ ਬੱਸ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਕਰੀਬਨ 17 ਸਵਾਰੀਆਂ ਜ਼ਖ਼ਮੀ ਹੋ ਗਈਆਂ। ਬੱਸ ਵਿੱਚ ਕੁੱਲ 50 ਸਵਾਰੀਆਂ ਸਨ ਜਿਨ੍ਹਾਂ ਵਿੱਚ ਤਕਰੀਬਨ 30 ਫ਼ੌਜੀ ਸਨ। ਮ੍ਰਿਤਕਾਂ ਵਿੱਚ ਬੱਸ ਦੇ ਚਾਲਕ ਤੇ ਕੰਡਕਟਰ ਤੋਂ ਇਲਾਵਾ ਇੱਕ ਫ਼ੌਜੀ ਜਵਾਨ ਵੀ ਸ਼ਾਮਲ ਹੈ।
- - - - - - - - - Advertisement - - - - - - - - -