30 ਸਾਲ ਮਗਰੋਂ ਰੱਖੋ ਇਨ੍ਹਾਂ ਗੱਲਾਂ ਦਾ ਖਿਆਲ, ਇਹ ਚੀਜ਼ਾਂ ਭੁੱਲ ਕੇ ਵੀ ਨਾ ਕਰੋ...!
ਵਰਚੂਅਚਲ ਵਰਲਡ: ਅਜੋਕੇ ਸਮੇਂ ਵਿੱਚ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਜ਼ ਪੋਸਟ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕਰਕੇ ਫੋਕਾ ਵਿਖਾਵਾ ਕਰਨਾ, ਖੁਸ਼ ਰਹਿਣ ਲਈ ਡੀਂਗਾਂ ਮਾਰਨੀਆਂ, ਇਹ ਸਭ ਇੱਕ ਸਮੇਂ ਤੋਂ ਬਾਅਦ ਤੁਹਾਨੂੰ ਨਿਰਾਸ਼ ਕਰ ਸਕਦੀਆਂ ਹਨ। ਇਸ ਲਈ ਜਿੰਨਾ ਹੋ ਸਕੇ ਅਸਲੀਅਤ ਭਰੀ ਜ਼ਿੰਦਗੀ ਜਿਉਣੀ ਚਾਹੀਦੀ ਹੈ।
Download ABP Live App and Watch All Latest Videos
View In Appਉਮੀਦ: 30 ਦੀ ਉਮਰ ਤੋਂ ਬਾਅਦ ਤੁਸੀਂ ਲੋਕਾਂ ਤੋਂ ਉਮੀਦ ਰੱਖਣਾ ਘਟਾ ਦਿਓ। ਤੁਸੀਂ ਜਿੰਨੀ ਜ਼ਿਆਦਾ ਉਮੀਦ ਲੋਕਾਂ ਤੋਂ ਰੱਖ ਸਕਦੇ ਹੋ ਤੁਹਾਨੂੰ ਓਨੀ ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਜਾਵੇ। ਤੁਹਾਨੂੰ ਖੁਸ਼ ਰਹਿਣ ਲਈ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਜ਼ਰੂਰੀ ਹੈ ਕਿ ਦੂਜਿਆਂ 'ਤੇ ਨਿਰਭਰ ਰਹਿਣਾ ਬੰਦ ਕਰ ਦਿਓ।
ਫਾਲਤੂ ਚੀਜ਼ਾਂ ਵਿੱਚ ਨਾ ਕਰੋ ਸਮਾਂ ਬਰਬਾਦ: ਜੇਕਰ ਤੁਸੀਂ ਖੁਸ਼ ਰਹਿਣਾ ਹੈ ਤਾਂ ਤੁਹਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਤੁਹਾਨੂੰ ਕੈਜ਼ੂਅਲ ਰਿਲੇਸ਼ਨਸ਼ਿਪ ਤੇ ਦੋਸਤੀਆਂ ਨੂੰ ਭੁੱਲ ਕੇ ਰਿਸ਼ਤਿਆਂ ਵਿੱਚ ਗੰਭੀਰ ਹੋ ਜਾਣਾ ਚਾਹੀਦਾ ਹੈ। ਇਸ ਸਮੇਂ ਰਿਸ਼ਤਿਆਂ ਪ੍ਰਤੀ ਗੰਭੀਰ ਹੋਣ ਨਾਲ ਨਾ ਸਿਰਫ਼ ਤੁਸੀਂ ਆਪਣਾ ਸਮਾਂ ਬਚਾ ਸਕੋਗੇ ਬਲਕਿ ਆਪਣਾ ਸਾਰੀ ਉਮਰ ਲਈ ਸਹੀ ਸਾਥੀ ਵੀ ਲੱਭ ਲਵੋਗੇ।
ਬੱਚਤ ਵੀ ਜਰੂਰੀ: ਬੇਸ਼ੱਕ ਤੁਸੀਂ ਖ਼ੂਬ ਖ਼ਰਚ ਕਰੋ ਪਰ ਇਸ ਦੇ ਨਾਲ ਹੀ ਬੱਚਤ ਕਰਨਾ ਬਿਲਕੁਲ ਨਾ ਭੁੱਲੋ। ਤੁਹਾਡੀ ਬੱਚਤ ਹੀ ਤੁਹਾਡੇ ਬੁਰੇ ਵਕਤ ਵਿੱਚ ਤੁਹਾਡਾ ਸਾਥ ਨਿਭਾਵੇਗੀ। ਇਸ ਉਮਰ ਵਿੱਚ ਆਰਥਿਕ ਤੌਰ 'ਤੇ ਸਮਰੱਥ ਨਾ ਹੋਣਾ ਤੁਹਾਨੂੰ ਉਦਾਸ ਕਰ ਸਕਦਾ ਹੈ। ਅਜਿਹੇ ਵਿੱਚ ਮਾੜਾ ਵਕਤ ਆਉਣ ਤੋਂ ਪਹਿਲਾਂ ਜਾਂ ਕਿਸੇ ਉੱਤੇ ਆਸ ਲਾਉਣ ਤੋਂ ਪਹਿਲਾਂ ਆਪਣੀ ਬਚਤ ਸ਼ੁਰੂ ਕਰ ਦਿਓ।
ਖ਼ੁਦ ਦਾ ਖਿਆਲ ਰੱਖੋ: ਆਪਣੇ-ਆਪ 'ਤੇ ਧਿਆਨ ਕੇਂਦਰਤ ਕਰੋ। ਅਕਸਰ ਵੇਖਿਆ ਗਿਆ ਹੈ ਕਿ ਲੋਕ ਦੂਜਿਆਂ ਨੂੰ ਖ਼ੁਸ਼ ਕਰਨ ਲਈ ਜ਼ਰੂਰਤ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਨ ਪਰ 30 ਸਾਲ ਦੇ ਹੁੰਦਿਆਂ ਹੀ ਤੁਹਾਨੂੰ ਹੋਰਾਂ ਦੀ ਚਿੰਤਾ ਛੱਡ ਆਪਣੇ ਆਪ 'ਤੇ ਫੋਕਸ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਪਛਤਾਉਣਾ ਨਾ ਪਵੇ।
ਸਿਹਤ: 30 ਸਾਲ ਤੋਂ ਬਾਅਦ, ਜਵਾਨੀ ਢਲਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਦਾ ਅਸਰ ਸਭ ਤੋਂ ਪਹਿਲਾਂ ਮੈਟਾਬੋਲਿਜ਼ਮ 'ਤੇ ਪੈਂਦਾ ਹੈ। ਇਸ ਉਮਰ ਵਿੱਚ ਚਿਹਰਾ ਆਪਣੀ ਚਮਕ ਗੁਆਉਣੀ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਡਾ ਭਾਰ ਵੀ ਵਧ ਸਕਦਾ ਹੈ। ਭਾਰ ਵਧਣ ਕਾਰਨ ਤਣਾਅ ਵਧਣ ਲੱਗਦਾ ਹੈ। ਅਜਿਹੇ ਵਿੱਚ ਤੁਹਾਨੂੰ ਚੁਸਤ-ਦਰੁਸਤ ਰਹਿਣ ਲਈ ਆਪਣੀ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ।
30 ਸਾਲ ਬਾਅਦ ਨਾ ਸਿਰਫ਼ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਹਨ ਸਗੋਂ ਰਹਿਣ-ਸਹਿਣ ਵੀ ਬਦਲ ਜਾਂਦਾ ਹੈ। 30 ਸਾਲਾਂ ਬਾਅਦ ਜੇਕਰ ਤੁਸੀਂ ਖ਼ੁਸ਼ਹਾਲ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਣਾ ਹੈ।
- - - - - - - - - Advertisement - - - - - - - - -