50 ਸਿਗਰਟਾਂ ਪੀਣ ਦੇ ਬਰਾਬਰ ਹਵਾ 'ਚ ਸਾਹ ਲੈਣਾ, ਰੋਜ਼ਾਨਾ ਹੁੰਦੀਆਂ 8 ਮੌਤਾਂ
ਪ੍ਰਦੂਸ਼ਣ ਦਾ ਪੱਧਰ ਵਧਣ 'ਤੇ ਕੁਝ ਸਾਵਧਾਨੀਆਂ ਇਸ ਤਰ੍ਹਾਂ ਹਨ- ਅਸਥਮਾ, ਕ੍ਰੋਨਿਕ ਬ੍ਰੌਂਕਾਇਟਸ ਵਾਲੇ ਮਰੀਜ਼ਾਂ ਨੂੰ ਆਪਣੀ ਦਵਾਈ ਦੀ ਖ਼ੁਰਾਕ ਵਧਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦਿਲ ਦੇ ਮਰੀਜ਼ਾਂ ਨੂੰ ਸੈਰ ਆਦਿ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਸਮੌਗ ਕਾਰਨ ਜ਼ਿਆਦਾ ਮਿਹਨਤ ਵਾਲੇ ਕੰਮ ਤੋਂ ਬਚਿਆ ਜਾਵੇ। ਧੁੰਦ ਕਾਰਨ ਵਾਹਨ ਹੌਲੀ ਤੇ ਚੌਕਸੀ ਨਾਲ ਚਲਾਏ ਜਾਣ। ਫਲੂ ਤੇ ਨਿਮੋਨੀਆ ਦਾ ਟੀਕਾ ਪਹਿਲਾਂ ਤੋਂ ਹੀ ਲਵਾ ਲੈਣਾ ਚਾਹੀਦਾ ਹੈ। ਸਵੇਰ ਸਮੇਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ। ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਹਿਨੋ।
Download ABP Live App and Watch All Latest Videos
View In Appਉਨ੍ਹਾਂ ਕਿਹਾ ਕਿ ਧੁੰਦ, ਫੇਫੜਿਆਂ ਤੇ ਦਿਲ ਦੋਵਾਂ ਲਈ ਨੁਕਸਾਨਦਾਇਕ ਹੈ। ਕੁਝ ਪ੍ਰਦੂਸ਼ਕ ਕਣ ਅਜਿਹੇ ਹੁੰਦੇ ਹਨ ਜੋ ਮਨੁੱਖੀ ਸਾਹ ਪ੍ਰਣਾਲੀ ਛਾਣ ਨਹੀਂ ਸਕਦੀ। ਸੂਖਮ ਪ੍ਰਦੂਸ਼ਕ ਕਣਾਂ ਕਾਰਨ ਫੇਫੜਿਆਂ ਦੇ ਨਾਲ ਨਾਲ ਖ਼ੂਨ ਦਾ ਸੰਚਾਰ ਕਰਨ ਵਾਲੀਆਂ ਪ੍ਰਮੁੱਖ ਨਾੜੀਆਂ ਨੁਕਸਾਨੀਆਂ ਜਾ ਸਕਦੀਆਂ ਹਨ।
ਡਾ. ਅਗਰਵਾਲ ਨੇ ਦੱਸਿਆ ਕਿ ਜਦੋਂ ਨਮੀ ਜ਼ਿਆਦਾ, ਹਵਾ ਦਾ ਵਹਾਅ ਤੇ ਤਾਪਮਾਨ ਘੱਟ ਹੁੰਦਾ ਹੈ ਤਾਂ ਕੋਹਰਾ ਜਾਂ ਧੁੰਦ ਬਣ ਜਾਂਦੀ ਹੈ ਪਰ ਜਦੋਂ ਇਸ ਧੁੰਦ ਵਿੱਚ ਪ੍ਰਦੂਸ਼ਕ ਮਿਲ ਜਾਂਦੇ ਹਨ ਤਾਂ ਇਸੇ ਨੂੰ ਸਮੌਗ ਕਹਿੰਦੇ ਹਨ।
ਆਈ.ਐਮ.ਏ. ਨੇ ਦਿੱਲੀ-ਐੱਨ.ਸੀ.ਆਰ. ਦੇ ਸਾਰੇ ਸਕੂਲਾਂ ਲਈ ਮਸ਼ਵਰੇ ਜਾਰੀ ਕਰਨ ਲਈ ਮੁੱਖ ਮੰਤਰੀ ਨੂੰ ਸੰਚਾਰ ਸਾਧਨਾਂ ਰਾਹੀਂ ਭੇਜਣ ਦੀ ਅਪੀਲ ਕੀਤੀ ਹੈ। ਸੰਸਥਾ ਨੇ ਏਅਰਟੈੱਲ ਵੱਲੋਂ 19 ਨਵੰਬਰ ਨੂੰ ਕਰਵਾਈ ਜਾਣ ਵਾਲੀ ਦਿੱਲੀ ਹਾਫ ਮੈਰਾਥਨ ਰੱਦ ਕਰਨ ਲਈ ਵੀ ਕਿਹਾ ਹੈ।
ਡਾ. ਅਗਰਵਾਲ ਮੁਤਾਬਕ ਦਿੱਲੀ 'ਚ ਹਰ ਸਾਲ 3000 ਯਾਨੀ ਰੋਜ਼ 8 ਮੌਤਾਂ ਗੰਧਲੀ ਹਵਾ ਕਾਰਨ ਹੀ ਹੁੰਦੀਆਂ ਹਨ। ਦਿੱਲੀ ਦੇ ਹਰ ਤਿੰਨ ਬੱਚਿਆਂ 'ਚੋਂ ਇੱਕ ਬੱਚੇ ਨੂੰ ਫੇਫੜਿਆਂ ਰਾਹੀਂ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਅਗਲੇ ਕੁਝ ਦਿਨਾਂ ਤੱਕ ਕਸਰਤ ਜਾਂ ਸੈਰ ਤੇ ਗ਼ੈਰ-ਜ਼ਰੂਰੀ ਕੰਮਾਂ ਲਈ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ।
ਆਈ.ਐਮ.ਏ. ਦੇ ਮੁਖੀ ਡਾ. ਕੇ.ਕੇ. ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਪ੍ਰਦੂਸ਼ਕਾਂ ਜਿਵੇਂ ਨਾਈਟ੍ਰੋਜਨ ਆਕਸਾਈਡ ਤੇ ਧੂੜ ਕਣ ਦੇ ਸੂਰਜ ਦੀ ਰੌਸ਼ਨੀ ਨਾਲ ਮਿਲਣ ਦੇ ਨਾਲ ਵਾਤਾਵਰਨ ਵਿੱਚ ਇੱਕ ਪਰਤ ਜਿਹੀ ਬਣ ਜਾਂਦੀ ਹੈ। ਇਸ ਮਾਹੌਲ ਵਿੱਚ ਸਾਹ ਦੀ ਬਿਮਾਰੀ ਵਾਲੇ ਰੋਗੀਆਂ ਦੇ ਨਾਲ-ਨਾਲ ਆਮ ਇਨਸਾਨ ਵੀ ਪ੍ਰਭਾਵਿਤ ਹੋ ਸਕਦੇ ਹਨ।
ਦਿੱਲੀ ਦੀ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋ ਚੁੱਕੀ ਹੈ। ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 451 ਹੋ ਚੁੱਕੀ ਹੈ, ਸਿਖਰ ਤੋਂ ਸਿਰਫ 49 ਦਰਜੇ ਘੱਟ। ਅਜਿਹੇ ਵਾਤਾਵਰਨ ਵਿੱਚ ਸਾਹ ਲੈਣ ਦਾ ਮਤਲਬ 50 ਸਿਗਰਟਾਂ ਜਿੰਨਾ ਧੂਆਂ ਆਪਣੇ ਸਰੀਰ ਵਿੱਚ ਖਿੱਚਣਾ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਇਸ ਨੂੰ ਸਿਹਤ ਲਈ ਐਮਰਜੈਂਸੀ ਐਲਾਨਿਆ ਹੈ।
- - - - - - - - - Advertisement - - - - - - - - -