ਏਅਰਟਲ ਵੱਲੋਂ 30 GB ਫਰੀ ਡੇਟਾ ਦਾ ਐਲਾਨ, ਇੰਝ ਪਾਓ
ਬੀਟਾ ਪ੍ਰੋਗਰਾਮ ਤਹਿਤ ਹਿੱਸਾ ਲੈਣ ਵਾਲੇ ਯੂਜਰਜ਼ ਤੋਂ ਏਅਰਟੈਲ ਆਪਣੀ VoLTE ਸੇਵਾ ਦੀ ਸਮੀਖਿਆ ਕਰੇਗਾ। ਬੀਟਾ ਪ੍ਰੋਗਰਾਮ ਕਿਸੇ ਸਰਵਿਸ ਨੂੰ ਫਾਈਨਲ ਰੂਪ ਦੇਣ ਤੋਂ ਪਹਿਲਾਂ ਚਲਾਇਆ ਜਾਂਦਾ ਹੈ।
Download ABP Live App and Watch All Latest Videos
View In Appਰਿਲਾਇੰਸ ਜੀਓ ਦੇ ਮਾਰਕਿਟ ਵਿੱਚ ਆਉਣ ਤੋਂ ਬਾਅਦ ਹੀ ਦੇਸ਼ ਦੇ ਸਾਰੇ ਵੱਡੀਆਂ ਦੂਰਸੰਚਾਰ ਕੰਪਨੀਆਂ ਵਿੱਚ ਡਾਟਾ ਮੁਫ਼ਤ ਦੇਣ ਦੀ ਸ਼ੁਰੂਆਤ ਹੋ ਗਈ ਹੈ। ਏਅਰਟੈਲ ਨੇ ਜੀਓ ਦੇ VoLTE ਸਰਵਿਸ ਨੂੰ ਟੱਕਰ ਦੇਣ ਲਈ ਇਹ ਨਵੀਂ ਸਰਵਿਸ ਸ਼ੁਰੂ ਕੀਤੀ ਹੈ।
ਏਅਰਟੈਲ ਦੀ ਇਹ ਪੇਸ਼ਕਸ਼ ਪ੍ਰਾਪਤ ਕਰਨ ਲਈ ਯੂਜਰ ਨੂੰ www.airtel.in/volte-circle ਲਿੰਕ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਐਂਟਰ ਕਰੇਗਾ। ਕੰਪਨੀ ਫਿਰ ਇਹ ਚੈੱਕ ਕਰੇਗੀ ਕਿ ਤੁਹਾਡੇ ਇਸ ਨੰਬਰ 'ਤੇ ਅਫਾਰ ਉਪਲਬਧ ਹੈ ਜਾਂ ਨਹੀਂ। ਇਹ ਪ੍ਰਕਿਰਿਆ ਪੂਰੀ ਹੁੰਦੇ ਹੀ 10 ਜੀਬੀ ਡਾਟਾ ਤੁਰੰਤ ਯੂਜ਼ਰ ਨੂੰ ਮਿਲੇਗਾ। ਇਸ ਤੋਂ ਬਾਅਦ ਯੂਜ਼ਰ ਨੂੰ VoLTE ਸਰਵਿਸ ਦਾ ਫੀਡਬੈਕ ਦੇਣਾ ਹੁੰਦਾ ਹੈ। ਇਸ ਤੋਂ ਬਾਅਦ 4 ਹਫ਼ਤਿਆਂ ਬਾਅਦ 10 ਜੀਬੀ ਡਾਟਾ ਤੇ 8 ਹਫ਼ਤਿਆਂ ਬਾਅਦ ਹੋਰ 10 ਜੀਬੀ ਡਾਟਾ ਮਿਲੇਗਾ। ਇਸ ਤਰ੍ਹਾਂ ਉਪਭੋਗਤਾ ਕੁੱਲ 30 ਜੀਬੀ ਡਾਟਾ ਮੁਫ਼ਤ ਪ੍ਰਾਪਤ ਕਰ ਸਕਦੇ ਹਨ।
ਏਅਰਟੈਲ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ 30 GB ਫਰੀ ਡਾਟਾ ਦਿੱਤਾ ਹੈ।
ਏਅਰਟੈਲ ਆਪਣੀ VoLTE ਬੀਟਾ ਪ੍ਰੋਗਰਾਮ ਦੇਸ਼ ਦੇ 7 ਸੂਬਿਆਂ ਪੱਛਮੀ ਬੰਗਾਲ, ਬਿਹਾਰ, ਅਸਾਮ, ਪੰਜਾਬ, ਆਂਧਰਾ ਪ੍ਰਦੇਸ਼, ਕੇਰਲ, ਤੇਲੰਗਾਨਾ ਵਿੱਚ ਸ਼ੁਰੂ ਕਰੇਗਾ।
ਏਅਰਟਲ ਨੇ ਹਾਲ ਹੀ ਵਿੱਚ ਆਪਣੀ VoLTE ਸੇਵਾ ਲਈ ਬੀਟਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਯੂਜ਼ਰ ਲਈ ਏਅਰਟੈਲ ਨੇ ਕੁਝ ਸਪੈਸ਼ਲ ਆਫਰਾਂ ਪੇਸ਼ ਕੀਤੀਆਂ ਹਨ।
- - - - - - - - - Advertisement - - - - - - - - -