ਬਗੈਰ ਤੇਲ ਤੇ ਚਾਰਜਿੰਗ ਗੱਡੀ! ਖੁਦ ਤਿਆਰ ਕੀਤੀ ਬਿਜਲੀ ਨਾਲ ਹੀ ਚੱਲਦੀ
ਇਲੈਕਟ੍ਰੋ ਡੰਪਰ ਜਾਂ ਈ-ਡੰਪਰ 45 ਟਨ ਦਾ ਨਿਰਮਾਣ ‘ਚ ਕੰਮ ਕਰਨ ਵਾਲਾ ਵਾਹਨ ਹੈ। ਇਹ ਸਵਿਸ ਪਹਾੜੀਆਂ ਤੋਂ ਚੂਨਾ ਪੱਥਰ ਲਿਆਉਣ ਲਈ ਕੰਮ ਆਉਂਦਾ ਹੈ। ਜਦੋਂ ਇਹ ਖਾਲੀ ਹੁੰਦਾ ਹੈ ਤਾਂ ਪਹਾੜੀ ‘ਤੇ ਜਾਂਦਾ ਹੈ ਤੇ ਉੱਥੋਂ 65 ਟਨ ਵਜ਼ਨ ਲੈ ਕੇ ਪਰਤਦਾ ਹੈ।
ਉਹ ਕਹਿੰਦੇ ਹਨ ਕਿ ਅਸਲ ਜੀਵਨ ‘ਚ ਇਹ ਇਲੈਕਟ੍ਰੋਨਿਕ ਵਾਹਨਾਂ ਦਾ ਸਹੀ ਇਸਤੇਮਾਲ ਹੈ। ਇਹ ਨਾ ਸਿਰਫ ਸਸਤੇ ਹੋਣ, ਸਗੋਂ ਜ਼ਿਆਦਾ ਕਾਰਗਰ ਤੇ ਈਕੋ ਫ੍ਰੈਂਡਲੀ ਹੋਣ।
ਇਸ ਆਧਾਰ ‘ਤੇ ਜੇਕਰ ਗਿਣਤੀ ਕੀਤੀ ਜਾਵੇ ਤਾਂ ਹੁਣ ਤਕ 76,000 ਲੀਟਰ ਡੀਜ਼ਲ ਦੀ ਬਚਤ ਕਰ ਚੁੱਕਿਆ ਹੈ। ਨਾਲ ਹੀ ਘੱਟ ਤੋਂ ਘੱਟ 200 ਟਨ ਕਾਰਬਨ ਡਾਈਆਕਸਾਈਡ ਨੂੰ ਵੀ ਵਾਤਾਵਰਣ ‘ਚ ਘੁੱਲਣ ਤੋਂ ਰੋਕਦਾ ਹੈ। ਫਾਰਮੂਲਾ ਈ-ਡ੍ਰਾਈਵਰ ਲੁਕਾਸ ਦੀ ਗ੍ਰਾਸੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਜਾਦੂ ਹੈ ਕਿ ਇੱਕ ਟਰੱਕ ਖੁਦ ਬਿਜਲੀ ਪੈਦਾ ਕਰ ਆਪਣੇ ਲਈ ਊਰਜਾ ਪੈਦਾ ਕਰਦਾ ਹੈ।
ਜਰਮਨ ਦੀ ਕੰਪਨੀ ਨੇ ਇਸ ਈ-ਡੰਪਰ ਨੂੰ ਬਣਾਇਆ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਈ-ਡੰਪਰ ਜੇਕਰ ਰੋਜਾਨਾ 20 ਚੱਕਰ ਲਾਉਂਦਾ ਹੈ ਤਾਂ ਇਸ ਨਾਲ 200 ਕਿਲੋਵਾਟ ਪ੍ਰਤੀ ਘੰਟਾ ਯਾਨੀ 200 ਯੂਨਿਟ ਬਿਜਲੀ ਪੈਦਾ ਹੁੰਦੀ ਹੈ। ਇਹ ਈ-ਡੰਪਰ ਅਪਰੈਲ ਤੋਂ ਕੰਮ ਕਰ ਰਿਹਾ ਹੈ।
ਇਸ ‘ਚ ਰੀਜਨਰੇਟਿਵ ਬ੍ਰੇਕਿੰਗ ਸਿਸਟਮ ਲੱਗਿਆ ਹੋਇਆ ਹੈ, ਜਿਸ ਨਾਲ ਪਹਾੜ ਤੋਂ ਉਤਰਦੇ ਸਮੇਂ ਇਹ ਜੋ ਉਰਜਾ ਪੈਦਾ ਕਰਦਾ ਹੈ, ਉਹ ਸਟੋਰ ਹੋ ਜਾਂਦੀ ਹੈ। ਇਸ ਊਰਜਾ ਨਾਲ ਇਹ ਪਹਾੜੀ ‘ਤੇ ਚੜ੍ਹਣ ਲਈ ਲੋੜੀਂਦਾ ਚਾਰਜਿੰਗ ਹਾਸਲ ਕਰ ਲੈਂਦਾ ਹੈ। ਇਹ ਕੜੀ ਚੱਲਦੀ ਰਹਿੰਦੀ ਹੈ।
ਇਲੈਕਟ੍ਰੋ ਡੰਪਰ ਜਾਂ ਈ-ਡੰਪਰ 45 ਟਨ ਦਾ ਨਿਰਮਾਣ ‘ਚ ਕੰਮ ਕਰਨ ਵਾਲਾ ਵਾਹਨ ਹੈ। ਇਹ ਸਵਿਸ ਪਹਾੜੀਆਂ ਤੋਂ ਚੂਨਾ ਪੱਥਰ ਲਿਆਉਣ ਲਈ ਕੰਮ ਆਉਂਦਾ ਹੈ। ਜਦੋਂ ਇਹ ਖਾਲੀ ਹੁੰਦਾ ਹੈ ਤਾਂ ਪਹਾੜੀ ‘ਤੇ ਜਾਂਦਾ ਹੈ ਤੇ ਉੱਥੋਂ 65 ਟਨ ਵਜ਼ਨ ਲੈ ਕੇ ਪਰਤਦਾ ਹੈ।
ਇਸ ਦੇ ਨਾਲ ਹੀ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਜਾਰੀ ਹਨ ਜਿਸ ਨਾਲ ਵਾਹਨ ਘੱਟ ਤੋਂ ਘੱਟ ਵਾਰ ਚਾਰਜ ਕਰਨ ਦੀ ਲੋੜ ਪਵੇ। ਸੋਲਰ ਚਾਰਜਿੰਗ ਵੀ ਇਸ ਕੜੀ ਦਾ ਵੱਡਾ ਹਿੱਸਾ ਹੈ। ਜੇਕਰ ਅਸੀਂ ਕਹੀਏ ਕਿ ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰੋਨਿਕ ਵਾਹਨ ਨੂੰ ਤਾਂ ਚਾਰਜ ਕਰਨ ਦੀ ਲੋੜ ਨਹੀਂ ਪੈਂਦੀ। ਉਹ ਖੁਦ ਆਪਣੀ ਲੋੜ ਮੁਤਾਬਕ ਬਿਜਲੀ ਪੈਦਾ ਕਰਕੇ ਚਾਰਜ ਹੋ ਜਾਂਦਾ ਹੈ।
ਇਲੈਕਟ੍ਰੋਨਿਕ ਵਾਹਨ ਹੁਣ ਸਮੇਂ ਦੀ ਲੋੜ ਬਣ ਗਏ ਹਨ। ਦੁਨੀਆ ‘ਚ ਲਗਾਤਾਰ ਗ੍ਰੀਨ ਐਨਰਜੀ ‘ਤੇ ਕੰਮ ਹੋ ਰਿਹਾ ਹੈ। ਹੁਣ ਇਲੈਕਟ੍ਰੋਨਿਕ ਵਾਹਨ ਦੀ ਸਭ ਤੋਂ ਵੱਡੀ ਸਮੱਸਿਆ ਚਾਰਜ਼ਿੰਗ ਨੂੰ ਲੈ ਕੇ ਹਨ। ਬਹੁਤ ਦੂਰੀ ਤਕ ਜਾਣ ਲਈ ਇਨ੍ਹਾਂ ਨੂੰ ਕਈ ਵਾਰ ਚਾਰਜ ਕਰਨ ਦੀ ਲੋੜ ਹੈ। ਇਸ ਲਈ ਚਾਰਜਿੰਗ ਨੂੰ ਸੁਵਿਧਾਜਨਕ ਬਣਾਉਣ ਦੀ ਕੋਸ਼ਿਸ਼ ਜਾਰੀ ਹੈ।