ਕੰਗਨਾ ਰਣੌਤ ਖਿਲਾਫ ਡਟੇ ਪੱਤਰਕਾਰ, ਇਸ ਤੋਂ ਪਹਿਲਾਂ ਅਮਿਤਾਭ ਤੇ ਸਲਮਾਨ ਸਣੇ ਕਈ ਦਿੱਗਜਾਂ ਦਾ ਹੋਇਆ ਬਾਈਕਾਟ
ਫ਼ਿਲਮ 'ਫੁਕਰੇ ਰਿਟਰਨਜ਼' ਦੌਰਾਨ ਪੈਪਾਰਜੀ ਨੇ ਪੁਲਕਿਤ ਸਮਰਾਟ ਨੂੰ ਉਸ ਦੇ ਬੁਰੇ ਵਿਹਾਰ ਲਈ ਬੈਨ ਕਰ ਦਿੱਤਾ ਸੀ। ਉਸ ਵੇਲੇ ਸਲਮਾਨ ਖ਼ਾਨ ਦੀ ਮੂੰਹਬੋਲੀ ਭੈਣ ਸ਼ਵੇਤਾ ਰੋਹਿਰਾ ਨਾਲ ਪੁਲਕਿਤ ਵੱਖਰਾ ਹੋ ਗਿਆ ਸੀ ਤੇ ਯਾਮੀ ਗੌਤਮ ਨਾਲ ਉਸ ਦੇ ਸਬੰਧਾਂ ਦੀਆਂ ਖ਼ਬਰਾਂ ਆ ਰਹੀਆਂ ਸੀ। ਕਈ ਵਾਰ ਉਹ ਪੈਪਾਰਜੀ 'ਤੇ ਚੀਕਿਆ ਵੀ ਸੀ, ਜਿਸ ਕਰਕੇ ਉਸ ਦਾ ਬਾਈਕਾਟ ਕਰ ਦਿੱਤਾ ਸੀ।
Download ABP Live App and Watch All Latest Videos
View In App2010 ਵਿੱਚ ਇੱਕ ਪ੍ਰੋਮੋਸ਼ਨਲ ਈਵੈਂਟ 'ਤੇ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੂੰ ਮੀਡੀਆ ਤੇ ਫੋਟੋਗਰਾਫਰਾਂ ਨੇ ਬੈਨ ਕਰ ਦਿੱਤਾ ਸੀ। ਉੱਥੇ ਇਸ ਜੋੜੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ ਪਰ ਘੰਟਿਆਂ ਦੀ ਉਡੀਕ ਬਾਅਦ ਜਦੋਂ ਉਹ ਨਹੀਂ ਆਏ ਮੀਡੀਆ ਨੇ ਉਨ੍ਹਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ। ਬਾਅਦ ਵਿੱਚ ਉਨ੍ਹਾਂ ਮਾਫੀ ਮੰਗੀ ਸੀ ਪਰ ਫਿਰ ਵੀ ਮੀਡੀਆ ਨੇ ਉਨ੍ਹਾਂ ਦਾ ਈਵੈਂਟ ਕਵਰ ਨਹੀਂ ਕੀਤਾ।
ਇਸੇ ਤਰ੍ਹਾਂ ਐਮਰਜੈਂਸੀ ਦੌਰਾਨ ਮੀਡੀਆ ਨੇ ਅਮਿਤਾਭ ਬੱਚਨ ਨੂੰ ਵੀ ਬਾਈਕਾਟ ਕੀਤਾ ਸੀ। ਦਰਅਸਲ ਐਮਰਜੈਂਸੀ ਦੌਰਾਨ ਫ਼ਿਲਮੀ ਮੈਗਜ਼ੀਨ ਤੇ ਅਖ਼ਬਾਰਾਂ 'ਤੇ ਸੈਂਸਰਸ਼ਿਪ ਲਾਗੂ ਸੀ। ਮੀਡੀਆ ਨੂੰ ਲੱਗਾ ਕਿ ਇਹ ਸਭ ਅਮਿਤਾਭ ਬੱਚਨ ਆਪਣੇ ਕਰੀਬੀ ਦੋਸਤ ਰਾਜੀਵ ਗਾਂਧੀ ਤੋਂ ਕਰਵਾ ਰਹੇ ਹਨ ਕਿਉਂਕਿ ਉਸ ਵੇਲੇ ਅਮਿਤਾਭ ਬੱਚਨ ਤੇ ਰੇਖਾ ਦੇ ਕਰੀਬ ਹੋਣ ਦੀਆਂ ਖ਼ੂਬ ਖ਼ਬਰਾਂ ਛਪਦੀਆਂ ਸੀ, ਜਿਸ ਤੋਂ ਉਹ ਕਾਫੀ ਨਾਰਾਜ਼ ਸੀ।
ਫੋਟੋਗ੍ਰਾਫ਼ਰਾਂ ਨੇ ਸ਼ਰਧਾ ਕਪੂਰ ਨੂੰ ਵੀ ਫ਼ਿਲਮ 'ਏਕ ਵਿਲੇਨ' ਦੌਰਾਨ ਬਾਈਕਾਟ ਕਰ ਦਿੱਤਾ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਅਦਾਕਾਰਾ ਪ੍ਰੋਮੋਸ਼ਨਲ ਈਵੈਂਟ ਵਿੱਚ ਇੱਕ ਘੰਟਾ ਦੇਰ ਨਾਲ ਪਹੁੰਚੀ ਤੇ ਫਿਰ ਪੋਜ਼ ਦੇਣੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂ ਕਈ ਵਾਰ ਰਿਐਲਿਟੀ ਸ਼ੋਜ਼ ਦੌਰਾਨ ਵੀ ਉਸ ਨੇ ਫੋਟੋਗਰਾਫਰਾਂ ਨੂੰ ਕਈ ਘੰਟੇ ਇੰਤਜ਼ਾਰ ਕਰਵਾਇਆ ਜਿਸ ਮਗਰੋਂ ਪੈਪਾਰਜੀ ਨੇ ਉਸ ਦਾ ਬਾਈਕਾਟ ਕਰ ਦਿੱਤਾ।
ਦੱਸ ਦੇਈਏ ਬਾਲੀਵੁੱਡ ਵਿੱਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਅਮਿਤਾਭ, ਸਲਮਾਨ ਖ਼ਾਨ ਤੇ ਸ਼ਰਧਾ ਕਪੂਰ ਵਰਗੇ ਸਿਤਾਰਿਆਂ ਦਾ ਵੀ ਪੱਤਰਕਾਰਾਂ ਵੱਲੋਂ ਬਾਈਕਾਟ ਕੀਤਾ ਜਾ ਚੁੱਕਿਆ ਹੈ। ਸਾਲਮਾਨ ਖ਼ਾਨ ਨੂੰ 2014 ਵਿੱਚ ਮੁੰਬਈ ਦੇ ਫੋਟੋਗ੍ਰਾਫਰਾਂ ਨੇ ਬਾਈਕਾਟ ਕੀਤਾ ਸੀ ਕਿਉਂਕਿ ਫ਼ਿਲਮ 'ਕਿਕ' ਦੀ ਪ੍ਰੋਮੋਸ਼ਨ ਦੌਰਾਨ ਉਸ ਦੇ ਬਾਡੀਗਾਰਡ ਨੇ ਇੱਕ ਫੋਟੋਗਰਾਫਰ ਨਾਲ ਮਾੜਾ ਸਲੂਕ ਕੀਤਾ ਸੀ।
ਬਾਲੀਵੁੱਡ ਕਵੀਨ ਕੰਗਨਾ ਰਣੌਤ ਆਪਣੇ ਬੇਬਾਕ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਹਾਲ ਹੀ ਵਿੱਚ ਉਸ ਨੇ ਕੁਝ ਅਜਿਹਾ ਕੀਤਾ ਜਿਸ ਕਰਕੇ ਪੱਤਰਕਾਰਾਂ ਨੇ ਉਸ ਦਾ ਬਾਈਕਾਟ ਕਰ ਦਿੱਤਾ ਹੈ। ਕੰਗਨਾ ਨੇ ਆਪਣੀ ਫ਼ਲਮ 'ਜਜਮੈਂਟਲ ਹੈ ਕਿਆ' ਦੀ ਪ੍ਰੈੱਸ ਕਾਨਫਰੰਸ ਦੌਰਾਨ ਨਾ ਸਿਰਫ ਬਦਤਮੀਜ਼ੀ ਕੀਤੀ, ਬਲਕਿ ਉਸ ਨੇ ਝਗੜਾ ਵੀ ਕੀਤਾ। ਇਸੇ ਵਜ੍ਹਾ ਕਰਕੇ ਪੱਤਰਕਾਰਾਂ ਨੇ ਉਸ ਦਾ ਬਾਈਕਾਟ ਕਰ ਦਿੱਤਾ ਹੈ।
- - - - - - - - - Advertisement - - - - - - - - -