13 ਸਾਲਾ ਅੰਮ੍ਰਿਤਸਰੀਏ ਨੇ ਲੁੱਟਿਆ ਬੰਬੇ
ਸੁਲੇਮਾਨ ਨੇ ਤਿੰਨ ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਤੋਂ ਬੰਸਰੀ ਦੀ ਤਾਲੀਮ ਲੈਣਾ ਸ਼ੁਰੂ ਕਰ ਦਿੱਤਾ ਸੀ। ਸੁਲੇਮਾਨ ਨੇ ਮਹਿਜ ਪੰਜ ਸਾਲ ਦੀ ਉਮਰ ਵਿੱਚ ਸਟੇਜ਼ ਤੇ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ ਸੀ।
Download ABP Live App and Watch All Latest Videos
View In App13 ਸਾਲਾਂ ਦੇ ਬੰਸਰੀ ਵਾਦਕ ਸੁਲੇਮਾਨ ਕਲਰਜ਼ ਟੀ.ਵੀ. ਦੇ ਰਿਐਲਟੀ ਸ਼ੋਅ ਇੰਡੀਆਜ਼ ਗੌਟ ਟੈਲੇਂਟ ਦੇ ਸੱਤਵੇ ਸੀਜ਼ਨ ਦੇ ਜੇਤੂ ਬਣ ਗਏ ਹਨ। ਅੰਮ੍ਰਿਤਸਰ ਦੇ ਰਹਿਣ ਵਾਲੇ ਸੁਲੇਮਾਨ ਨੂੰ ਕਲਰਜ਼ ਟੀ.ਵੀ. ਵਲੋਂ ਇੱਕ ਟਰਾਫੀ ਤੇ 50 ਲੱਖ ਰੁਪਏ ਦਾ ਇਨਾਮ ਦਿੱਤਾ ਹੈ। ਇਸ ਦੇ ਨਾਲ ਹੀ ਸੁਲੇਮਾਨ ਨੂੰ ਮਾਰੂਤੀ ਸੁਜੂਕੀ ਸੈਲੇਰੀਓ ਵੀ ਇਨਾਮ ਵਿੱਚ ਮਿਲੀ ਹੈ। ਆਓ ਜਾਣਦੇ ਹਾਂ ਸੁਲੇਮਾਨ ਦੀ ਜਿੰਦਗੀ ਨਾਲ ਜੁੜੀਆਂ ਖਾਸ ਗੱਲਾਂ......
ਸੁਲੇਮਾਨ ਨੂੰ ਬਾਲੀਵੁਡ ਦੀਆਂ ਐਕਸ਼ਨ ਫਿਲਮਾਂ ਪੰਸਦ ਹਨ। ਉਨ੍ਹਾਂ ਨੂੰ ਖਾਸ ਤੌਰ 'ਤੇ ਜਾਨ ਅਬ੍ਰਾਹਮ ਤੇ ਰਿਤਿਕ ਰੋਸ਼ਨ ਪੰਸਦ ਹਨ। ਸੁਲੇਮਾਨ ਨੂੰ ਕਾਰਟੂਨ ਕਿਰਦਾਰ ਵਿੱਚ ਡੌਰੇਮੌਨ ਪੰਸਦ ਹੈ।
ਸੁਲੇਮਾਨ ਫਿਲਹਾਲ ਬੰਸਰੀ ਦੇ ਮਾਹਿਰ ਹਰਿਪ੍ਰਸਾਦ ਚੌਰਸੀਆ ਤੋਂ ਟ੍ਰੇਨਿੰਗ ਲੈ ਰਿਹਾ ਹੈ।
- - - - - - - - - Advertisement - - - - - - - - -