ਅਮਰੀਕਾ ਕੰਪਨੀ ਨੇ ਬਣਾਈ ਕੇਜਰੀਵਾਲ 'ਤੇ ਫ਼ਿਲਮ, 22 ਦੇਸ਼ਾਂ 'ਚ ਹੋਏਗੀ ਰਿਲੀਜ਼
Download ABP Live App and Watch All Latest Videos
View In Appਇਹ ਫਿਲਮ 22 ਦੇਸ਼ਾਂ ਤੋਂ ਜ਼ਿਆਦਾ ਦੇਸ਼ਾਂ 'ਚ ਦਿਖਾਈ ਜਾਵੇਗੀ। ਆਨੰਦ ਗਾਂਧੀ ਦਾ ਕਹਿਣਾ ਹੈ ਕਿ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹੀ ਫਿਲਮ ਦਿਖਾਈ ਜਾਵੇਗੀ, ਜਿਸ ਨੂੰ ਦੇਖ ਕੇ ਲੋਕ ਸਮਣ ਸਕਣਗੇ ਕਿ ਰਾਜਨੀਤਕ ਪਾਰਟੀਆਂ ਦੇ ਬੰਦ ਦਰਵਾਜ਼ਿਆਂ ਪਿੱਛੇ ਕੀ ਕੁਝ ਹੁੰਦਾ ਹੈ। ਇਹ ਫਿਲਮ ਭਾਰਤ 'ਚ 17 ਨਵੰਬਰ ਨੂੰ ਰਿਲੀਜ਼ ਹੋਵੇਗੀ।
ਮਾਜਿਕਾ ਨੇ ਕਿਹਾ ਕਿ ਇਸ ਫਿਲਮ ਨੂੰ ਵਿਸ਼ਵ ਭਰ 'ਚ ਆਪਣੇ ਦਰਸ਼ਕਾਂ ਦੇ ਸਾਹਮਣੇ ਇਸ ਲਈ ਲਿਆ ਰਹੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਇਹ ਕਿਸੇ ਵੀ ਵਿਅਕਤੀ ਲਈ ਇੱਕ ਪ੍ਰਰੇਣਾਦਾਇਕ ਫਿਲਮ ਹੈ। ਜੋ ਆਪਣੇ ਰਾਜਨੀਤਕ ਪ੍ਰਣਾਲੀਆਂ 'ਚ ਸਮੱਸਿਆਵਾਂ ਨੂੰ ਦੇਖਦਾ ਹੈ ਤੇ ਜਿਸ 'ਚ ਵਿਅਕਤੀਗਤ ਰੂਪ ਨਾਲ ਚੀਜ਼ਾ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦਾ ਜਜ਼ਬਾ ਦਿਖਦਾ ਹੈ।
ਇਸ ਫ਼ਿਲਮ 'ਤੇ ਕੇਂਦਰੀ ਫਿਲਮ ਪ੍ਰਸਾਰਣ ਬੋਰਡ ਦੇ ਸਾਬਕਾ ਪ੍ਰਧਾਨ ਪਹਿਲਾਜ ਨਹਿਲਾਨੀ ਨੂੰ ਇਤਰਾਜ਼ ਸੀ। ਉਸ ਨੇ ਫਿਲਮ ਨੂੰ ਰਿਲੀਜ਼ ਕਰਨ ਲਈ ਫਿਲਮ ਨਿਰਮਾਤਾਵਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਤੇ ਕੇਜਰੀਵਾਲ ਤੋਂ ਪ੍ਰਮਾਣ ਪੱਤਰ ਲੈ ਕੇ ਆਉਣ ਲਈ ਕਿਹਾ ਸੀ। ਬਾਅਦ 'ਚ ਫਿਲਮ ਸਰਟੀਫਿਕੇਸ਼ਨ ਅਪੀਲ ਟ੍ਰਿਬਿਊਨਲ ਨੇ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਫਿਲਮ ਦੇ ਮਾਸਟਰਪੀਸ ਦੱਸਦੇ ਹੋਏ, ਵਾਇਸ ਨੇ ਐਲਾਨ ਕੀਤਾ ਹੈ ਕਿ ਹੁਣ ਇਹ ਫਿਲਮ ਨੂੰ ਪੂਰੇ ਭਾਰਤ ਤੇ ਅੰਤਰਰਾਸ਼ਟਰੀ ਪੱਧਰ 'ਤੇ ਰਿਲੀਜ਼ ਕਰਨ ਲਈ ਨਿਰਮਾਤਾ ਆਨੰਦ ਗਾਂਧੀ ਦੀ ਲੈਬ ਨਾਲ ਸਾਂਝੇਦਾਰੀ ਕਰਨਗੇ।
ਅਮਰੀਕਾ ਦੀ ਮੀਡੀਆ ਕੰਪਨੀ 'ਵਾਇਸ' ਦਿੱਲੀ ਦੇ ਜੁਝਾਰੂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ 'ਤੇ ਅਧਾਰਤ ਫਿਲਮ ਲਾਂਚ ਕਰੇਗੀ। ਇਸ ਫਿਲਮ ਦਾ ਨਾਮ- 'ਇਨ ਇਨਸਗਨੀਫਿਕੈਂਟ ਮੈਨ' ਹੈ। ਖੁਸ਼ਬੂ ਰਾਂਕਾ ਤੇ ਵਿਨੈ ਸ਼ੁਕਲਾ ਵੱਲੋਂ ਨਿਰਦੇਸ਼ਤ ਇਹ ਇੱਕ ਨਾਨ ਫਿਕਸ਼ਨਲ ਰਾਜਨੀਤਕ ਫਿਲਮ ਹੈ ਜੋ ਸਮਾਜਿਕ ਵਰਕਰ ਤੋਂ ਰਾਜਨੀਤਕ ਬਣੇ ਅਰਵਿੰਦ ਕੇਜਰੀਵਾਲ ਦੀ ਕਹਾਣੀ ਹੈ।
- - - - - - - - - Advertisement - - - - - - - - -