BCCI ਬੌਸ ਹੁਣ ਲੈਫਟੀਨੈਂਟ ਕਰਨਲ
ਕ੍ਰਿਕਟ ਨਾਲ ਜੁੜੀਆਂ ਕੁਝ ਹੋਰ ਹਸਤੀਆਂ ਵੀ ਟੈਰੀਟੋਰੀਅਲ ਆਰਮੀ ਦਾ ਹਿੱਸਾ ਹਨ। ਕਪਿਲ ਦੇਵ ਨੇ 24 ਸਿਤੰਬਰ 2008 ਨੂੰ ਟੈਰੀਟੋਰੀਅਲ ਆਰਮੀ 'ਚ ਬਤੌਰ ਔਨਰੇਰੀ ਲੈਫਟੀਨੈਂਟ ਕਰਨਲ ਜਾਇਨ ਕੀਤਾ ਸੀ।
Download ABP Live App and Watch All Latest Videos
View In Appਅਨੁਰਾਗ ਠਾਕੁਰ ਹੁਣ BCCI ਦੇ ਪਹਿਲੇ ਸਾਂਸਦ ਬਣ ਗਏ ਹਨ ਜੋ ਟੈਰੀਟੋਰੀਅਲ ਆਰਮੀ ਦਾ ਹਿੱਸਾ ਬਣੇ ਹਨ।
ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਅਤੇ ਸ਼ੂਟਿੰਗ 'ਚ ਬੀਜਿੰਗ ਓਲੰਪਿਕਸ 'ਚ ਸੋਨ ਤਗਮਾ ਜਿੱਤਣ ਵਾਲੇ ਅਭਿਨਵ ਬਿੰਦਰਾ ਨੂੰ ਵੀ ਆਪਣੀ ਫੀਲਡ 'ਚ ਕਮਾਲ ਕਰਕੇ ਵਿਖਾਉਣ ਲਈ ਆਰਮੀ 'ਚ ਔਨਰੇਰੀ ਲੈਫਟੀਨੈਂਟ ਕਰਨਲ ਦਾ ਅਹੁਦਾ ਦੇਕੇ ਸਨਮਾਨਿਤ ਕੀਤਾ ਗਿਆ ਸੀ।
BCCI ਦੇ ਨਵਨਿਯੁਕਤ ਪ੍ਰਧਾਨ ਅਨੁਰਾਗ ਠਾਕੁਰ ਨੇ ਆਰਮੀ ਜਾਇਨ ਕਰ ਲਈ ਹੈ। ਭਾਰਤੀ ਸੈਨਾ ਨੇ ਅਨੁਰਾਗ ਠਾਕੁਰ ਨੂੰ ਅਹੁਦਾ ਦੇਕੇ ਸਨਮਾਨਿਤ ਕੀਤਾ ਹੈ। ਹੁਣ ਅਨੁਰਾਗ ਠਾਕੁਰ ਟੈਰੀਟੋਰੀਅਲ ਆਰਮੀ ਦਾ ਹਿੱਸਾ ਬਣ ਗਏ ਹਨ। ਪਹਿਲਾਂ ਤੋਂ ਹੀ ਖਬਰਾਂ ਸਨ ਕਿ ਅਨੁਰਾਗ ਠਾਕੁਰ ਇਸਲਈ ਜਰੂਰੀ ਟੈਸਟ ਅਤੇ ਮੈਡੀਕਲ ਪਾਸ ਕਰ ਚੁੱਕੇ ਹਨ। ਸੂਤਰਾਂ ਤੋਂ ਮਿਲੀਆਂ ਖਬਰਾਂ ਅਨੁਸਾਰ ਕਿਆਸ ਲਗਾਏ ਜਾ ਰਹੇ ਸਨ ਕਿ ਅਨੁਰਾਗ ਠਾਕੁਰ ਇਸੇ ਹਫਤੇ ਫੌਜੀ ਵਰਦੀ 'ਚ ਨਜਰ ਆਉਣਗੇ ਅਤੇ ਹੋਇਆ ਵੀ ਕੁਝ ਅਜਿਹਾ ਹੀ।
ਅਨੁਰਾਗ ਠਾਕੁਰ ਨੇ ਹਾਲ 'ਚ BCCI ਦੀ ਪ੍ਰਧਾਨਗੀ ਸੰਭਾਲੀ ਹੈ। ਇਸਤੋਂ ਪਹਿਲਾਂ ਅਨੁਰਾਗ ਠਾਕੁਰ BCCI ਦੇ ਸਕੱਤਰ ਸਨ। ਅਨੁਰਾਗ ਠਾਕੁਰ ਸਾਂਸਦ ਵੀ ਹਨ ਅਤੇ ਉਨ੍ਹਾਂ ਨੇ ਪਿਛਲੇ ਕੁਝ ਸਮੇਂ 'ਚ ਤਰੱਕੀ ਦੀਆਂ ਪੌੜੀਆਂ ਚੜਨ 'ਚ ਕਾਫੀ ਤੇਜ਼ੀ ਵਿਖਾਈ ਹੈ।
- - - - - - - - - Advertisement - - - - - - - - -