MBBS ਕਰਨ ਲਈ ਜਾਣੋ ਦੇਸ਼ ਦੇ ਪੰਜ ਬਿਹਤਰੀਨ ਕਾਲਜ
ਜਵਾਹਰ ਲਾਲ ਇੰਸਟੀਟਿਊਟ ਆਫ਼ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (JIPMER) ਪੁੱਡੂਚੇਰੀ ਦੇਸ਼ ਦਾ ਪੰਜਵਾਂ ਵਧੀਆ ਕਾਲਜ ਹੈ। ਇੱਥੇ ਵੀ MBBS ਦੀ ਡਿਗਰੀ ਪੰਜ ਸਾਲ 'ਚ ਦਿੱਤੀ ਜਾਂਦੀ ਹੈ ਤੇ ਸਾਲਾਨਾ ਫੀਸ 31,000 ਰੁਪਏ ਹੈ।
Download ABP Live App and Watch All Latest Videos
View In Appਲੇਡੀ ਹਾਰਡਿੰਗ ਮੈਡੀਕਲ ਕਾਲਜ (LHMC) ਦਿੱਲੀ 'ਚ ਹੈ। ਇਹ ਦੇਸ਼ ਦਾ ਚੌਥਾ ਸਭ ਤੋਂ ਵਧੀਆ ਕਾਲਜ ਹੈ। ਇਥੇ MBBS ਦੀ ਡਿਗਰੀ ਪੰਜ ਸਾਲ 'ਚ ਦਿੱਤੀ ਜਾਂਦੀ ਹੈ ਤੇ ਸਾਲਾਨਾ ਫਾਸ 6,525 ਰੁਪਏ ਹੈ।
ਤਾਮਿਲਨਾਡੂ ਦਾ ਕ੍ਰਿਸਚਨ ਮੈਡੀਕਲ ਕਾਲਜ (CMC) ਦੇਸ਼ ਦਾ ਤੀਜਾ ਸਭ ਤੋਂ ਵਧੀਆ ਕਾਲਜ ਹੈ। ਇਸ ਕਾਲਜ 'ਚ 4 ਸਾਲ 6 ਮਹੀਨੇ ਚ MBBS ਦੀ ਡਿਗਰੀ ਦਿੱਤੀ ਜਾਂਦੀ ਹੈ। ਇੱਥੇ ਵੀ NEET ਪ੍ਰੀਖਿਆ ਪਾਸ ਕਰਨ ਤੋਂ ਬਾਅਦ ਦਾਖਲਾ ਮਿਲਦਾ ਹੈ ਤੇ ਸਾਲਾਨਾ ਫੀਸ 1,12,750 ਰੁਪਏ ਹੈ।
ਪੁਨੇ 'ਚ ਮੌਜੂਦ ਆਰਮਡ ਫੋਰਸ ਮੈਡੀਕਲ ਕਾਲਜ (AFMC) MBBS ਕਰਨ ਲਈ ਦੂਜੀ ਚੰਗੀ ਆਪਸ਼ਨ ਹੈ। ਇਸ ਕਾਲਜ 'ਚ NEET ਪ੍ਰੀਖਿਆ ਪਾਸ ਕਰਨ ਤੋਂ ਬਾਅਦ ਦਾਖਲਾ ਮਿਲਦਾ ਹੈ। ਇੱਥੇ 5 ਸਾਲ 'ਚ MBBS ਦੀ ਡਿਗਰੀ ਦਿੱਤੀ ਜਾਂਦੀ ਹੈ। AFMC 'ਚ MBBS ਕਰਨ ਦੀ ਇੱਕ ਸਾਲ ਦੀ ਫੀਸ 7,10,000 ਰੁਪਏ ਹੈ।
ਦੇਸ਼ ਚ MBBS ਕਰਨ ਲਈ AIIMS ਸਭ ਤੋਂ ਵਧੀਆ ਇੰਸਟੀਟਿਊਟ ਹੈ। ਇੱਥੇ ਚਾਰ ਸਾਲ ਛੇ ਮਹੀਨੇ 'ਚ MBBS ਦੀ ਡਿਗਰੀ ਮਿਲ ਜਾਂਦੀ ਹੈ। AIIMS 'ਚ MBBS ਕਰਨ ਲਈ ਇੱਕ ਸਾਲ ਦੀ ਫੀਸ 28,430 ਰੁਪਏ ਹੈ।
ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਆਗਲੇ ਮਹੀਨੇ MBBS ਕੋਰਸ 'ਚ ਐਡਮਿਸ਼ਨ ਲਈ ਪ੍ਰੀਖਿਆ ਲੈਣ ਵਾਲਾ ਹੈ। AIIMS ਭਾਰਤ 'ਚ MBBS ਕਰਨ ਲਈ ਸਭ ਤੋਂ ਵਧੀਆ ਮੈਡੀਕਲ ਕਾਲਜ ਹੈ। ਹਾਲਾਕਿ AIIMS 'ਚ ਸਿਰਫ਼ 807 ਸੀਟਾਂ ਹੀ ਹਨ ਪਰ ਜੇਕਰ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਤਾਂ ਏਨੀਆ ਘੱਟ ਸੀਟਾਂ ਦੇਖ ਕੇ ਨਰਾਜ਼ ਹੋਣ ਦੀ ਲੋੜ ਨਹੀਂ। ਇੱਥੇ ਤਹਾਨੂੰ ਉਨ੍ਹਾਂ ਮੈਡੀਕਲ ਕਾਲਜਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਪੜ੍ਹਾਈ ਕਰਕੇ ਤੁਸੀਂ ਮੈਡੀਕਲ ਲਾਈਨ 'ਚ ਚੰਗਾ ਕਰੀਅਰ ਬਣਾ ਸਕਦੇ ਹੋ।
- - - - - - - - - Advertisement - - - - - - - - -